ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਬੱਡੀ ਦੀ ਸ਼ਾਨ ਕਹਿ ਜਾਣ ਵਾਲੇ ਕਬੱਡੀ ਖਿਡਾਰੀ ਗਗਨ ਜਲਾਲ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਬੱਡੀ ਖਿਡਾਰੀ ਗਗਨ ਜਲਾਲ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਗਗਨ ਜਲਾਲ ਦਾ ਨਾਂ ਪੰਜਾਬ ਤੋਂ ਕੈਨੇਡਾ ਤੱਕ ਗੂੰਜਦਾ ਹੈ ਕਿਉਂਕਿ ਉਹ ਜਦੋ ਕਬੱਡੀ ਮੈਦਾਨ ਵਿੱਚ ਉਤਰਦੇ ਸੀ ਤਾਂ ਉਹਨਾਂ ਦੇ ਹੱਥ ਵਿੱਚ ਕਬੱਡੀ ਕੱਪ ਹੁੰਦਾ ਸੀ। ਪਰ ਉਹਨਾਂ ਦੀ ਮੌਤ ਦੇ ਕਾਰਨ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

