ਕੌਮਾਂਤਰੀ ਮਹਾਨ ਕਬੱਡੀ ਖਿਡਾਰੀ ਬਿੱਟੂ ਦੁਗਲ ਦੀ ਮੌਤ, ਖੇਡ ਜਗਤ ‘ਚ ਸੋਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਬੀਤੇ ਦਿਨੇ ਦੇਹਾਂਤ ਹੋ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੌਮਾਂਥਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਬੀਤੇ ਦਿਨੇ ਦੇਹਾਂਤ ਹੋ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੌਮਾਂਥਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੇ ਦਿਮਾਗ ਦੀ ਨਾੜੀ ਫਟ ਗਈ ਸੀ

Bittu Dugal

ਜਿਸ ਕਾਰਨ ਉਹਨਾਂ ਬੀਤੇ ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਪਣਾ ਦਮ ਤੋੜ ਦਿੱਤਾ। ਜਿਸ ਕਾਰਨ ਉਹਨਾਂ ਦੇ ਦੇਹਾਂਤ ਦੇ ਕਾਰਨ ਕਬੱਡੀ ਪ੍ਰੇਮੀਆਂ ‘ਚ ਸੋਗ ਦੀ ਲਹਿਰ ਫੈਲ ਗਈ ਹੈ।

Bittu dugal

ਉੱਥੇ ਹੀ ਜੇਕਰ ਬਿੱਟੂ ਦੁਗਾਲ ਦੀ ਗੱਲ ਕੀਤੀ ਜਾਵੇ ਤਾਂ ਬਿੱਟੂ ਦੁਗਾਲ ਦਾ ਅਸਲ ਨਾਂ ਨਰਿੰਦਰ ਸਿੰਘ ਸੀ ਜੋ ਕਿ ਇਕ ਆਮ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ।

Bittu Dugal

ਨਾਲ ਹੀ ਉਹਨਾਂ ਨੇ ਕੱਬਡੀ ਜਗਤ ਚ ਪੈਰ ਰੱਖਣ ਤੋਂ ਬਾਅਦ ਕਦੇ ਵੀ ਪਿੱਛੇ ਮੁੜ ਨਹੀਂ ਦੇਖਿਆ। ਚਰਚਾਵਾਂ ਦਾ ਵਿਸ਼ਾਂ ਉਹ ਉਸ ਵੇਲੇ ਬਣੇ ਜਦੋ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਵਿਸ਼ਵ ਕੱਬਡੀ ਕੱਪ ਕਰਵਾਇਆ ਗਿਆ।

ਇਸ ਮੈਚ ਦੌਰਾਨ ਉਹਨਾਂ ਦੇ ਪ੍ਰਦਰਸ਼ਨ ਦੀ ਹਰ ਥਾਂ ਤੇ ਸ਼ਲਾਘਾ ਹੋਈ। ਦਸ ਦਈਏ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਉਹਨਾਂ ਨੇ ਬਿੱਟੂ ਦੁਗਾਲ ਨੂੰ ਸਰਕਾਰੀ ਨੌਕਰੀ ਦਿੰਦੇ ਹੋਏ ਮੰਡੀ ਬੋਰਡ ਚ ਨਿਯੁਕਤ ਕੀਤਾ ਸੀ। ਉੱਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿੱਟੂ ਦੁਗਲ ਦੇ ਦੇਹਾਂਤ ਤੇ ਦੁਖ ਪ੍ਰਗਟ ਕੀਤਾ ਹੈ।

Leave a Reply

Your email address will not be published. Required fields are marked *