12:30 ਵਜੇ ਭਾਜਪਾ ਵਿਚ ਨਹੀਂ ਸ਼ਾਮਲ ਹੋਏ ਜੋਤੀਰਾਦਿਤਿਆ ਸਿੰਧੀਆ, ਹੁਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੱਧ ਪ੍ਰਦੇਸ਼ ਵਿਚ ਬੀਤੇ ਦਿਨ ਸ਼ੁਰੂ ਹੋਈ ਰਾਜਨੀਤਿਕ ਹਲਚਲ ਦਾ ਦੌਰ ਲਗਾਤਾਰ ਜਾਰੀ ਹੈ। ਕਾਂਗਰਸ ਪਾਰਟੀ ਛੱਡਣ ਵਾਲੇ ਵੱਡੇ ਲੀਡਰ ਜੋਤੀਰਾਦਿਤਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੱਧ ਪ੍ਰਦੇਸ਼ ਵਿਚ ਬੀਤੇ ਦਿਨ ਸ਼ੁਰੂ ਹੋਈ ਰਾਜਨੀਤਿਕ ਹਲਚਲ ਦਾ ਦੌਰ ਲਗਾਤਾਰ ਜਾਰੀ ਹੈ। ਕਾਂਗਰਸ ਪਾਰਟੀ ਛੱਡਣ ਵਾਲੇ ਵੱਡੇ ਲੀਡਰ ਜੋਤੀਰਾਦਿਤਿਆ ਸਿੰਧੀਆ ਹੁਣ ਭਾਜਪਾ ਵਿਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਨਾਲ ਪਾਰਟੀ ਛੱਡ ਕੇ ਆਏ ਬਾਕੀ ਵਿਧਾਇਕ ਵੀ ਬੀਜੇਪੀ ਦਾ ਹੀ ਪੱਲਾ ਫੜਨਗੇ ਜਿਨ੍ਹਾਂ ਨੂੰ ਬੈਗਲੁਰੂ ਦੇ ਇਕ ਹੋਟਲ ਵਿਚ ਰੱਖਿਆ ਗਿਆ ਹੈ ਜਿਸ ਕਰਕੇ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਗਿਰ ਸਕਦੀ ਹੈ।

ਦਰਅਸਲ ਸਿੰਧੀਆ ਕਾਂਗਰਸ ਪਾਰਟੀ ਤੋਂ ਲੰਬੇ ਸਮੇਂ ਤੋਂ ਨਿਰਾਸ਼ ਚੱਲ ਰਹੇ ਸਨ ਅਤੇ ਬੀਤੇ ਦਿਨ ਉਨ੍ਹਾਂ ਨੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅਤੇ ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ ਅਤੇ ਅੱਜ ਉਨ੍ਹਾਂ ਨੇ ਸਾਢੇ 12 ਵਜੇ ਭਾਜਪਾ ਵਿਚ ਸ਼ਾਮਲ ਹੋਣਾ ਸੀ ਪਰ ਇਹ ਹੁਣ ਕੁੱਝ ਸਮੇਂ ਲਈ ਟਲ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸਿੰਧੀਆ ਹੁਣ 2 ਵਜੇ ਤੱਕ ਭਾਜਪਾ ਨੂੰ ਜੁਆਇੰਨ ਕਰ ਲੈਣਗੇ। ਸਿੰਧੀਆ ਦੇ ਕਾਂਗਰਸ ਛੱਡਣ ਤੋਂ ਬਾਅਦ ਉਨ੍ਹਾਂ ਦੇ ਖੇਮੇ ਦੇ 22 ਵਿਧਾਇਕਾਂ ਦੇ ਅਸਤੀਫਾ ਦੇਣ ਦੀ ਗੱਲ ਸਾਹਮਣੇ ਆਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਵਿਧਾਇਕ ਭਾਜਪਾ ਵਿਚ ਸ਼ਾਮਲ ਹੋਣਗੇ। ਇਨ੍ਹਾਂ ਵਿਚੋਂ 19 ਵਿਧਾਇਕਾਂ ਨੂੰ ਬੈਗਲੁਰੂ ਦੇ ਇਕ ਹੋਟਲ ਵਿਚ ਰੱਖਿਆ ਗਿਆ ਹੈ। ਵਿਧਾਇਕਾਂ ਦੀ ਗਿਣਤੀ ਘਟਣ ਕਰਕੇ ਸੂਬੇ ਦੀ ਕਮਲਨਾਥ ਸੰਕਟ ਵਿਚ ਆ ਜਾਵੇਗੀ ਅਤੇ ਉਸ ਲਈ ਬਹੁਮੱਤ ਸਾਬਤ ਕਰਨਾ ਔਖਾ ਹੋ ਜਾਵੇਗਾ ਜਿਸ ਕਰਕੇ ਭਾਜਪਾ ਆਪਣੀ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ।

ਆਪਣੀ ਸਰਕਾਰ ਉੱਤੇ ਖਤਰਾ ਮੰਡਰਾਦੇ ਵੇਖ ਸੂਬੇ ਦੇ ਸੀਐਮ ਕਮਲਨਾਥ ਨੇ ਪਾਰਟੀ ਦੇ ਬਾਕੀ ਵਿਧਾਇਕਾਂ ਨੂੰ ਰਾਜਸਥਾਨ ਦੇ ਜੈਪੂਰ ਲਈ ਰਵਾਨਾ ਕਰ ਦਿੱਤਾ ਹੈ ਜਿੱਥੇ ਉਨ੍ਹਾਂ ਨੂੰ ਇਕ ਹੋਟਲ ਵਿਚ ਠਹਿਰਾਇਆ ਜਾਵੇਗਾ। ਯਾਦ ਰਹੇ ਕਿ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੈ। ਉੱਥੇ ਹੀ ਕਾਂਗਰਸ ਇਹ ਵੀ ਦਾਅਵਾ ਕਰ ਰਹੀ ਹੈ ਕਿ ਬਾਗੀ ਹੋਏ 19 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਉਹ ਵਾਪਸ ਪਾਰਟੀ ਵਿਚ ਆਉਣ ਦੀ ਗੱਲ ਕਹਿ ਰਹੇ ਹਨ ਜਿਸ ਕਰਕੇ ਉਨ੍ਹਾਂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।

Leave a Reply

Your email address will not be published. Required fields are marked *