ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਾਲ ਹੀ ਦੱਸ ਦਈਏ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਦਾ ਪਹਿਲਾ ਦੌਰਾ ਹੈ। ਪੰਜਾਬ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਤੋਂ ਬਾਅਦ ਜੇਪੀ ਨੱਢਾ ਅਤੇ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਹਰਮੰਦਿਰ ਸਾਹਿਬ ਮੱਥਾ ਟੇਕਣਗੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ।
ਸੁਣਨ ‘ਚ ਆਇਆ ਹੈ ਕਿ, ਜੇਪੀ ਨੱਢਾ ਆਪਣੀ ਬੇਟੀ ਦੇ ਵਿਆਹ ਦਾ ਸੱਦਾ ਦੇਣ ਲਈ ਪੰਜਾਬ ਪਹੁੰਚਣ ਵਾਲੇ ਹਨ ਅਤੇ ਇਸ ਦੌਰਾਨ ਕੁਝ ਸਿਆਸੀ ਮਸਲਿਆਂ ਤੇ ਵੀ ਵਿਚਾਰ-ਵਟਾਂਦਰੇ ਕੀਤੇ ਜਾ ਸਕਦੇ ਹਨ।
ਜੇਪੀ ਨੱਢਾ ਸਬ ਤੋਂ ਪਹਿਲਾਂ ਬਠਿੰਡਾ ਪਹੁੰਚਣਗੇ, ਜਿਥੇ ਉਹ ਲੋਕਲ ਲੀਡਰਸ਼ਿਪ ਦੇ ਮੰਤਰੀਆਂ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਰਵਾਨਾ ਹੋਣਗੇ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਪਿਛਲੇ 2 ਦਿਨ ਪਹਿਲਾਂ ਤੋਂ ਹੀ ਬਠਿੰਡਾ ਠਹਿਰੇ ਹੋਏ ਹਨ। ਜੇਪੀ ਨੱਢਾ ਦਾ ਇਹ ਇਕ ਸਿਆਸੀ ਦੌਰਾ ਰਹਿਣ ਵਾਲਾ ਹੈ।


