ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ ਫੈਸਲਾ ਸੁਣਾਇਆ ਜਾਣਾ ਹੈ। ਕਰੀਬ 16 ਸਾਲ ਪੁਰਾਣੇ ਮਾਮਲੇ ਤੇ ਅੱਜ ਫੈਸਲਾ ਆਉਣਾ ਹੈ।
https://www.facebook.com/livingindianewsharyana/videos/2272336799497342/
ਇਸ ਮਾਮਲੇ ਦੇ ਚੱਲਦੇ ਰਾਮ ਰਹੀਮ ਨੂੰ ਵੀਡਿਓ ਕਾਨਫਰੰਸਿੰਗ ਦੇ ਜਰੀਏ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਜਿਸ ਕਾਰਨ ਸਿਰਸਾ ਬਠਿੰਡਾ ਅਤੇ ਹੋਰ ਕਈ ਇਲਾਕੇ ਛਾਉਣੀ ਵਿੱਚ ਬਦਲ ਗਏ ਹਨ।
ਦੱਸਣਯੋਗ ਗੱਲ ਹੈ ਕਿ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਸੁਰੱਖਿਆ ਨੂੰ ਦੇਖਦੇ ਹੋਏ ਪੰਚਕੂਲਾ ‘ਚ ਧਾਰਾ 144 ਲਾਗੂ ਕੀਤੀ ਗਈ ਹੈ।
ਜਿਕਰਯੋਗ ਗੱਲ ਹੈ ਕਿ ਸਾਲ 2002 ਵਿੱਚ ਪੱਤਰਕਾਰ ਛੱਤਰਪਤੀ ਰਾਮਚੰਦਰ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ।
ਜਿਸ ਕਾਰਨ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਸ ਕਤਲ ਦਾ ਸਾਜਿਸ਼ ਕਰਨ ਵਾਲਾ ਆਰੋਪੀ ਮੰਨਿਆ ਗਿਆ ਸੀ। ਜਿਸ ਤੋਂ ਬਾਅਦ 11 ਜਨਵਰੀ ਯਾਨੀ ਕਿ ਅੱਜ ਇਸ ਮਾਮਲੇ ਤੇ ਫੈਸਲਾ ਆਉਣਾ ਹੈ।



