ਪਿੰਡ ਘਗਵਾਲ ਦਾ ਜਵਾਨ ਬਲਵੀਰ ਸਿੰਘ ਹੋਇਆ ਦੇਸ਼ ਲਈ ਸ਼ਹੀਦ

ਹੁਸ਼ਿਆਰਪੁਰ : ਹਲਕਾ ਦਸੂਹਾ ਦੇ ਪਿੰਡ ਘਗਵਾਲ ਵਿੱਚ ਸ਼ੁੱਕਰਵਾਰ ਨੂੰ ਉਦੋਂ ਸੋਗ ਦੀ ਲਹਿਰ ਵੇਖਣ ਨੂੰ ਮਿਲੀ ਜਦੋਂ ਪਿੰਡ ਦੇ ਇੱਕ ਜਵਾਨ ਜੋ ਫੌਜ ਦੀ…

ਹੁਸ਼ਿਆਰਪੁਰ : ਹਲਕਾ ਦਸੂਹਾ ਦੇ ਪਿੰਡ ਘਗਵਾਲ ਵਿੱਚ ਸ਼ੁੱਕਰਵਾਰ ਨੂੰ ਉਦੋਂ ਸੋਗ ਦੀ ਲਹਿਰ ਵੇਖਣ ਨੂੰ ਮਿਲੀ ਜਦੋਂ ਪਿੰਡ ਦੇ ਇੱਕ ਜਵਾਨ ਜੋ ਫੌਜ ਦੀ 13-ਮਹਾਰ ਬਟਾਲੀਅਨ ’ਚ ਬਤੌਰ ਨਾਇਬ ਸੂਬੇਦਾਰ ਵਜੋਂ ਸੇਵਾਵਾਂ ਦੇ ਰਹੇ ਸਨ, ਦੇ ਸ਼ਹੀਦ ਹੋਣ ਦੀ ਖਬਰ ਫੌਜ ਵੱਲੋਂ ਦਿੱਤੀ ਗਈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਘਗਵਾਲ ਦੇ ਨਾਇਬ ਸੂਬੇਦਾਰ ਬਲਵੀਰ ਸਿੰਘ ਉਮਰ 41 ਸਾਲ ਵੀਰਵਾਰ ਨੂੰ ਆਪਣੀ 13-ਮਹਾਰ ਬਟਾਲੀਅਨ ਦੇ 3 ਜਵਾਨਾਂ ਨਾਲ ਸਿੱਕਮ ’ਚ ਡਿਊਟੀ ਦੌਰਾਨ ਇੱਕ ਪੋਸਟ ਤੋਂ ਦੂਜੀ ਪੋਸਟ ਵਲ ਗਸ਼ਤ ਕਰਦੇ ਜਾ ਰਹੇ ਸਨ। ਇਸ ਦੌਰਾਨ ਜ਼ਮੀਨ ਖਿਸਕਣ ਕਾਰਨ ਸਾਰੇ ਜਵਾਨ ਜ਼ਮੀਨਦੋਜ਼ ਹੋ ਗਏ। ਬਾਕੀਆਂ ਨੂੰ ਤਾਂ ਬਚਾਅ ਲਿਆ ਗਿਆ ਪਰ ਘਗਵਾਲ ਦੇ ਬਲਵੀਰ ਸਿੰਘ ਸ਼ਹੀਦ ਹੋ ਗਿਆ।

ਸ਼ਹੀਦ ਬਲਵੀਰ ਸਿੰਘ ਦੀ ਦੇਹ ਸ਼ਨਿੱਚਰਵਾਰ ਸ਼ਾਮ ਤੱਕ ਪਿੰਡ ਘਗਵਾਲ ਪੁੱਜਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਸ਼ਹੀਦ ਬਲਵੀਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਲੜਕੇ ਤੇ ਇੱਕ ਲੜਕੀ ਛੱਡ ਗਏ ਹਨ। 

Leave a Reply

Your email address will not be published. Required fields are marked *