ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿਗਰਟਨੋਸ਼ੀ ਨਾਲ ਬੇਅਦਬੀ ਕਰਨ ਵਾਲੇ ਦੁਸ਼ਟ ਵਿਅਕਤੀ ਨੂੰ ਜੋ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ, ਇਹ ਸਿੱਖ ਪੰਥ ਨਾਲ ਬੜੀ ਬੇਇਨਸਾਫੀ ਹੈ।
ਜਥੇਦਾਰ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕੋਰਟ ‘ਚ ਸਹੀ ਤਰੀਕੇ ਨਾਲ ਕੇਸ ਨਾ ਪੇਸ਼ ਕਰਨ ਕਰਕੇ ਤੇ ਸਹੀ ਢੰਗ ਨਾਲ ਕੇਸ ਦੀ ਪੈਰਵਾਈ ਨਾ ਕਰਨ ਕਰਕੇ ਦੋਸ਼ੀ ਨੂੰ ਸਿਰਫ਼ 5 ਸਾਲ ਦੀ ਸਜ਼ਾ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ 5 ਸਾਲ ਦੀ ਕੈਦ ਬਿਲਕੁਲ ਕੋਈ ਇਨਸਾਫ ਨਹੀ ਹੈ।
ਜਥੇਦਾਰ ਨੇ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਐਸਾ ਘਿਨਾਉਣਾ ਕਾਰਾ ਕਰਨ ਦਾ ਹੀਆ ਨਾ ਕਰ ਸਕੇ।



