ਮੁਹਾਲੀ- ਮੁੱਢ ਤੋਂ ਪੰਜਾਬੀਅਤ ਅਤੇ ਕਿਸਾਨੀ (kisan adolan) ਨਾਲ ਜੁੜੇ ਗਇਕ (Singer Jas Bajwa) ਜੱਸ ਬਾਜਵਾ ਕਿਸਾਨ ਅੰਦੋਲਨ ਵਿਚ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਸਾਥ ਹਰ ਇਕ ਪੰਜਾਬੀ ਸਿਤਾਰੇ ਨੇ ਵੀ ਦਿੱਤਾ ਹੈ। ਪਰ ਹਾਲ ਹੀ ਵਿਚ ਗਾਇਕ ਜੱਸ ਬਾਜਵਾ ਤੇ ਅਦਾਕਾਰ ਸੋਨੀਆ ਮਾਨ (Sonia Mann) ਖਿਲਾਫ ਕੇਸ ਦਰਜ ਕੀਤਾ ਹੈ।
ਚੰਡੀਗੜ੍ਹ ਪੁਲਿਸ ਨੇ ਸੈਕਟਰ 17 ਦੇ ਥਾਣੇ ਵਿੱਚ ਦੋਵਾਂ ਲੀਡਰਾਂ ਖਿਲਾਫ ਆਈਪੀਸੀ ਦੀਆਂ ਧਾਰਾਵਾਂ 186, 188, 332, 353, 147, 148 ਤੇ 149 ਤਹਿਤ ਕੇਸ ਦਾਇਰ ਕੀਤਾ ਹੈ। ਇਸ ਵਿਚਾਲੇ ਅੱਜ ਜੱਸ ਬਾਜਵਾ ਨੇ ਮੁਹਾਲੀ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਮੇਰੇ ’ਤੇ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਹੈ।
Read this: ਹੁਸ਼ਿਆਰਪੁਰ ਫਗਵਾੜਾ ਰੋਡ ‘ਤੇ ਦਰਦਨਾਕ ਸੜਕ ਹਾਦਸਾ, 6 ਮਹੀਨੇ ਦੀ ਬੱਚੀ ਸਮੇਤ 2 ਮੌਤਾਂ
ਉਨ੍ਹਾਂ ਕਿਹਾ ਕਿ ਉਹ ਮੋਹਾਲੀ ਚੰਡੀਗੜ੍ਹ ਦੇ ਬੈਰੀਅਰ ਰਾਹੀਂ ਚੰਡੀਗੜ੍ਹ ਵਿਚ ਦਾਖ਼ਲ ਨਹੀਂ ਹੋਏ ,ਬਲਕਿ ਉਹ ਹਰਿਆਣਾ ਦੇ ਕਿਸਾਨਾਂ ਵਲੋਂ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣ ਵਾਲੇ ਕਿਸਾਨਾਂ ਨਾਲ ਸ਼ਾਮਿਲ ਸਨ । ਉਨ੍ਹਾਂ ਨੇ ਕਿਹਾ ਕਿ ਇਸ ਦਾ ਕੋਈ ਪੁਖਤਾ ਸਬੂਤ ਦੇਣ ਕਿ ਕਿਸ ਅਧਾਰ ਉੱਪਰ ਐੱਫ ਆਈ ਆਰ ਦਰਜ ਕੀਤੀ ਗਈ। ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਕੋਈ ਗ਼ੈਰਕਾਨੂੰਨੀ ਕੰਮ ਨਹੀਂ ਕੀਤਾ।






