ਜੰਮੂ- ਕਸ਼ਮੀਰ ਵਿੱਚ ਅੱਗ ਲੱਗਣ ਕਾਰਨ ਢਹੀ ਇਮਾਰਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੁਧਵਾਰ ਤੜਕੇ ਜੰਮੂ-ਕਸ਼ਮੀਰ ‘ਚ ਇੱਕ ਇਮਾਰਤ ਦੇ ਅਚਾਣਕ ਡਿੱਗਣ ਕਾਰਨ ਅੱਗ ਲੱਗ ਗਈ। ਮੌਕੇ ‘ਤੇ ਪਹੁੰਚੇ ਬਚਾਅ ਕਾਰਜ ਵਾਲੇ ਵੀ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੁਧਵਾਰ ਤੜਕੇ ਜੰਮੂ-ਕਸ਼ਮੀਰ ‘ਚ ਇੱਕ ਇਮਾਰਤ ਦੇ ਅਚਾਣਕ ਡਿੱਗਣ ਕਾਰਨ ਅੱਗ ਲੱਗ ਗਈ। ਮੌਕੇ ‘ਤੇ ਪਹੁੰਚੇ ਬਚਾਅ ਕਾਰਜ ਵਾਲੇ ਵੀ ਇਸ ਘਟਨਾ ਦੇ ਸ਼ਿਕਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਅੱਗ ਬੁਝਾਉ ਕਰਮਚਾਰੀਆਂ ਦੇ ਇਣਾਰਤ ‘ਚ ਫਸੇ ਹੋਣ ਦਾ ਖਦਸ਼ਾ ਹੈ, ਜੋ ਕਿ ਅੱਗ ਬੁਝਾਉਂਣ ਦੀ ਕੋਸ਼ਿਸ਼ ਕਰ ਰਹੇ ਸਨ।

ਅਧਿਕਾਰੀਆਂ ਮੁਤਾਬਿਕ ਇਮਾਰਤ, ਗਰਾਉਂਡ ਫਲੋਰ ‘ਤੇ ਇਕ ਆਰਾ ਮਿੱਲ ਦੀ ਰਿਹਾਇਸ਼ ‘ਚ ਲੱਗੀ ਅੱਗ ਬੁਝਾਉਣ ਦੌਰਾਨ ਢਹੀ ਹੈ। ਹਾਦਸੇ ਦੌਰਾਨ ਕਿੰਨੇ ਵਿਅਕਤੀ ਫਸੇ ਹਨ, ਇਸ ਬਾਰੇ ਬਹੁਤਾ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਬਚਾਅ ਕਾਰਜ ਜਾਰੀ ਹੈ।  ਇੱਕ ਅਧਿਕਾਰੀ ਨੇ ਦੱਸਿਆ ਕਿ, ਮਲਬੇ ਹੇਠਾਂ ਦੱਬੇ ਪੰਜ ਫਾਇਰਮੈਨ ਸਣੇ ਕਈ ਲੋਕ ਫਸ ਗਏ ਸਨ। ਦੋ ਅਧਿਕਾਰੀਆਂ ਅਤੇ ਇਕ ਨਾਗਰਿਕ ਨੂੰ ਬਚਾ ਲਿਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ, ਤਿੰਨ ਹੋਰ ਅਧਿਕਾਰੀਆਂ ਨੂੰ ਬਚਾਉਣ ਲਈ ਮੁਹਿੰਮ ਜਾਰੀ ਹੈ।

ਅੱਗ ਬੁਝਾਉ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ, ਉਨ੍ਹਾਂ ਨੂੰ ਸਵੇਰੇ ਕਰੀਬ 5  ਵਜੇ ਇਕ ਦੁਖੀ ਕਾਲ ਮਿਲਣ ਤੋਂ ਬਾਅਦ ਅੱਗ ਬੁਝਾਉ ਗੱਡੀਆਂ ਭੇਜੀ ਗੀਆਂ ਅਤੇ ਅੱਗ ਬੁਝਾਉਂਣ ਦੀ ਕੋਸ਼ਿਸ਼ ਕਰਦਿਆਂ ਅਚਾਨਕ ਸਵੇਰੇ 5 ਵਜੇ ਇਮਾਰਤ ਢਹਿ ਗਈ। ਅਧਿਕਾਰੀ ਨੇ ਕਿਹਾ ਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ, ਮਲਬੇ ਹੇਠਾਂ ਕੋਈ ਹੋਰ ਨਾਗਰਿਕ ਵੀ ਫਸਿਆ ਸੀ ਜਾਂ ਨਹੀਂ।       

Leave a Reply

Your email address will not be published. Required fields are marked *