ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਤੋਂ ਧਾਰਾ 370 ਦੇ ਹੱਟਣ ਤੋਂ ਬਾਅਦ ਵੀ ਦਹਿਸ਼ਗਰਦਾਂ ਦੀ ਬੌਖਲਾਹਟ ਸਾਫ ਦੇਖਣ ਨੂੰ ਮਿਲ ਰਹੀ ਹੈ।
ਇਸੇ ਬੌਖਲਾਹਟ ਦੇ ਕਾਰਨ ਹੀ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਹੈ। ਉੱਥੇ ਹੀ ਪਾਕਿਸਤਾਨ ਪ੍ਰੇਮੀਆ ਦਾ ਇਕ ਨਵਾਂ ਮਾਮਲਾ ਦੇਖਣ ਨੂੰ ਮਿਲਿਆ ਹੈ।

ਦਸ ਦਈਏ ਕਿ ਜੰਮੂ-ਕਸ਼ਮੀਰ ਦੇ ਸੇਬਾਂ ਦੀ ਜਿੱਥੇ ਪੂਰੇ ਦੇਸ਼ ਭਰ ‘ਚ ਮੰਗ ਹੈ। ਕੁਝ ਅੱਤਵਾਦੀ ਲੋਕ ਇਹਨਾਂ ਸੇਬਾਂ ਤੇ ਦੇਸ਼ ਵਿਰੋਧੀ ਨਾਰੇ ਲਿਖ ਰਹੇ ਹਨ। ਕਠੂਆ ਚ ਜਦੋ ਦੁਕਾਨਦਾਰਾਂ ਨੇ ਸੇਬ ਦੀਆਂ ਪੇਟੀਆਂ ਖੋਲਿਆਂ ਤਾਂ ਸੇਬਾਂ ਚ ਦੇਸ਼ ਵਿਰੋਧੀ ਨਾਰੇ ਲਿਖੇ ਹੋਏ ਸੀ।
ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਚ ਨਾਰਾਜਗੀ ਦੇਖਣ ਨੂੰ ਮਿਲ ਰਹੀ ਹੈ ਨਾਲ ਹੀ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।


