ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਬੀਤੇ ਬੁੱਧਵਾਰ ਨੂੰ ਸੁਰੱਖਿਆ ਬਲਾਂ ਦੇ ਹੱਥ ਇਕ ਵੱਡੀ ਸਫ਼ਲਤਾ ਲੱਗੀ ਸੀ ਦਰਅਸਲ ਸੈਨਾ ਨੇ ਪੁਲਵਾਮਾ ਜਿਲ੍ਹੇ ਵਿਚ ਹਿਜ਼ਬੁੱਲ ਮੁਜਾਹਿਦੀਨ ਦੇ ਚੀਫ ਕਮਾਂਡਰ ਰਿਆਜ਼ ਨਾਇਕੂ ਦਾ ਐਨਕਾਊਂਟਰ ਕਰ ਦਿੱਤਾ ਸੀ ਇਸੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆ ਜੰਮੂ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਰਿਆਜ਼ ਨਾਇਕੂ ਦੀ ਭਾਲ ਪਿਛਲੇ 6 ਮਹੀਨੇ ਤੋਂ ਸੀ ਜਿਸ ਨੂੰ ਬੀਤੇ ਬੁੱਧਵਾਰ ਮਾਰ ਗਿਰਾਇਆ ਗਿਆ ਹੈ।
Security forces launched 27 operations & eliminated 64 terrorists since January this year in Jammu & Kashmir. 25 active terrorists were arrested. Police were searching for slain Hizbul Mujahideen commander Riyaz Naikoo for the past 6 months: Kashmir range Police IG Vijay Kumar pic.twitter.com/IbGLkfzWlx
— ANI (@ANI) May 7, 2020
ਆਈਜੀ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਸੁਰੱਖਿਆ ਬਲਾਂ ਨੇ ਜੰਮੂ ਕਸ਼ਮਰੀ ਵਿਚ ਇਸ ਸਾਲ ਜਨਵਰੀ ਤੋਂ ਹੁਣ ਤੱਕ 27 ਆਪ੍ਰੇਸ਼ਨ ਚਲਾਏ ਅਤੇ 64 ਅੱਤਵਾਦੀਆਂ ਦਾ ਖਾਤਮਾ ਕੀਤਾ ਅਤੇ 25 ਸਰਗਰਮ ਅੱਤਵਾਦੀਆਂ ਨੂੰ ਗਿਰਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਆਈਜੀ ਨੇ ਦੱਸਿਆ ਕਿ ਪੁਲਿਸ 6 ਮਹੀਨਿਆਂ ਤੋਂ ਮਾਰੇ ਗਏ ਹਿਜ਼ਬੁੱਲ ਮੁਜਾਹਿਦੀਨ ਦੇ ਕਮਾਂਡਰ ਰਿਆਜ਼ ਨਾਇਕੂ ਦੀ ਭਾਲ ਕਰ ਰਹੀ ਸੀ ਅਤੇ ਮੰਗਲਵਾਰ ਨੂੰ ਪੁਲਵਾਮਾ ਦੇ ਬੇਗਮਪੁਰਾ ਪਿੰਡ ਵਿਚ ਉਸਦੇ ਇਕ ਘਰ ‘ਚ ਛਿਪੇ ਹੋਣ ਦੀ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਬੁੱਧਵਾਰ ਨੂੰ ਉਸ ਘਰ ਨੂੰ ਹੀ ਆਈਡੀ ਨਾਲ ਉਡਾ ਦਿੱਤਾ ਗਿਆ ਜਿਸ ਵਿਚ ਰਿਆਜ਼ ਨਾਇਕੂ ਨਾਲ ਉਸ ਦਾ ਇਕ ਹੋਰ ਸਾਥੀ ਅੱਤਵਾਦੀ ਹੈਦਰ ਵੀ ਮਾਰਿਆ ਗਿਆ ਜੋ ਕਿ ਪਾਕਿਸਤਾਨ ਦਾ ਰਹਿਣ ਵਾਲਾ ਸੀ। ਮੀਡੀਆ ਨਾਲ ਗੱਲ ਕਰਦੇ ਹੋਏ ਵਿਜੇ ਕੁਮਾਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਵਿਚ ਅਸੀ ਆਪਣੇ 8 ਜਵਾਨ ਖੋਏ ਹਨ ਜਦੋਂ ਆਪ੍ਰੇਸ਼ਨ ਕਰਦੇ ਹਾਂ ਤਾਂ ਇਸ ਤਰ੍ਹਾਂ ਦਾ ਝਟਕਾ ਲੱਗਦਾ ਹੈ ਪਰ ਇਸ ਸੰਕਟ ਵਿਚ ਅਸੀ ਪਲਟਵਾਰ ਵੀ ਕੀਤਾ ਹੈ।ਜ਼ਿਕਰਯੋਗ ਹੈ ਕਿ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਹਿਜ਼ਬੁੱਲ ਮੁਜਾਹਿਦੀਨ ਦੀ ਕਮਾਂਡ ਰਿਆਜ਼ ਨਾਇਕੂ ਦੇ ਹੱਥ ਵਿਚ ਹੀ ਸੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਉਸ ਦੀ ਲੰਬੇ ਸਮੇਂ ਤੋਂ ਤਲਾਸ਼ ਸੀ। ਉਹ ਸੈਨਾ ਨੂੰ ਕਈ ਵਾਰ ਚਕਮਾ ਦੇ ਕੇ ਫਰਾਰ ਹੋਣ ਵਿਚ ਸਫ਼ਲ ਰਿਹਾ ਸੀ। ਹਿਜ਼ਬੁੱਲ ਕਮਾਂਡਰ ਘਾਟੀ ਦੇ ਨੌਜਵਾਨਾਂ ਨੂੰ ਅੱਤਵਾਦ ਦੀ ਰਾਹ ਉੱਤੇ ਚੱਲਣ ਲਈ ਬਰਗਲਾਉਂਦਾ ਸੀ। ਉੱਥੇ ਹੀ ਰਿਆਜ਼ ਨੂੰ ਢੇਰ ਕਰਨ ਮਗਰੋਂ ਸੈਨਾ ਦੇ ਵਹਾਨਾਂ ਉੱਤੇ ਪੱਥਰਬਾਜ਼ੀ ਹੋਣ ਦੀਆਂ ਖਬਰਾਂ ਵੀ ਆਈਆਂ ਹਨ ਜਿਸ ਕਰਕੇ ਜੰਮੂ ਕਸ਼ਮੀਰ ਵਿਚ ਇੰਟਰਨੈਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਵਾਈਸ ਕਾਲਿੰਗ ਉੱਤੇ ਵੀ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾ ਦੀ ਅਫ਼ਵਾਹ ਨਾ ਫੈਲ ਸਕੇ।
