ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲ੍ਹਿਆਂਵਾਲਾ ਬਾਗ ਵਿਖੇ ਨਵੀਨੀਕਰਨ ਹੋਣ ਕਾਰਨ ਸੈਲਾਨੀਆਂ ਲਈ 15 ਫਰਵਰੀ ਤੋਂ 13 ਮਾਰਚ ਤੱਕ ਪ੍ਰਵੇਸ਼ ਬੰਦ ਕੀਤਾ ਗਿਆ ਹੈ। ਜਲ੍ਹਿਆਂਵਾਲਾ ਬਾਗ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਬਾਗ਼ ਨੂੰ ਸਰਕਾਰ ਦੇ ਹਵਾਲੇ ਕਰਨ ਲਈ 13 ਅਪ੍ਰੈਲ ਤੋਂ ਪਹਿਲਾਂ ਇਸ ਦੇ ਨਵੀਨੀਕਰਣ ਦਾ ਕੰਮ ਪੂਰਾ ਕੀਤਾ ਜਾ ਸਕੇ। ਜਲ੍ਹਿਆਂਵਾਲਾ ਬਾਗ ਨੂੰ ਬੰਦ ਕਰਨ ਦਾ ਮੁੱਖ ਕਾਰਨ ਛੇਤੀ ਤੋਂ ਛੇਤੀ ਬਾਗ ਦੇ ਕੰਮ ਨੂੰ ਤੇਜ਼ ਅਤੇ ਮੁਕੰਮਲ ਕਰਨਾ ਹੈ।
ਇਸ ਸੰਬੰਧ ‘ਚ, ਜਲ੍ਹਿਆਂਵਾਲਾ ਬਾਗ ਵਿੱਚ ਕੰਮ ਕਰ ਰਹੀ ਏਜੰਸੀ ਨੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਨੂੰ ਸੈਲਾਨੀਆਂ ਦੇ ਦਾਖਲੇ ‘ਤੇ ਰੋਕ ਲਗਾਉਣ ਲਈ ਪੱਤਰ ਲਿਖਿਆ ਹੈ। ਇਸ ਦੇ ਸੁੰਦਰੀਕਰਨ ਦੀ ਪ੍ਰਕਿਰਿਆ ਦੀ ਨੀਂਹ 13 ਅਪ੍ਰੈਲ 2019 ਨੂੰ ਬਾਗ ਵਿੱਚ ਆਯੋਜਿਤ ਕੀਤੀ ਗਈ ਸਮਾਗਮ ਦੌਰਾਨ ਰੱਖੀ ਗਈ ਸੀ। 20 ਕਰੋੜ ਦੇ ਇਸ ਪ੍ਰਾਜੈਕਟ ‘ਤੇ ਕੰਮ ਪਿਛਲੇ ਸਾਲ ਜੂਨ ਵਿੱਚ ਸ਼ੁਰੂ ਕੀਤਾ ਗਿਆ ਸੀ, ਜੋ ਕਿ ਇਸ ਸਾਲ 13 ਅਪ੍ਰੈਲ ਤੱਕ ਪੂਰੇ ਕੀਤੇ ਜਾਣ ਦੀ ਉਮੀਦ ਹੈ।
