ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਤੋਂ ਬਾਂਦਰਾਂ ਦੀ ਤਸਕਰੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਥਾਣਾ -8 ਖੇਤਰ ਦੇ ਪਿੰਡ ਸ਼ੇਖਣ ਵਿੱਚ ਜੰਗਲਾਤ ਵਿਭਾਗ ਦੀ ਟੀਮ ਵਲੋਂ ਛਾਪਾ ਮਾਰਕੇ 31 ਬਾਂਦਰਾਂ ਨੂੰ ਛੁਡਾਇਆ ਗਿਆ ਅਤੇ ਇਨ੍ਹਾਂ ਸਾਰੇ ਬਾਂਦਰਾਂ ਨੂੰ ਹੁਸ਼ਿਆਰਪੁਰ ਦੇ ਜੰਗਲਾਂ ਵਿੱਚ ਛੱਡ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ, ਤਸਕਰ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਤੋਂ ਬਾਂਦਰਾਂ ਦੇ ਬੱਚਿਆਂ ਨੂੰ ਪੰਜਾਬ ‘ਚ ਵੇਚ ਕੇ ਵੱਡਾ ਪੈਸਾ ਕਮਾ ਰਹੇ ਸਨ। ਉਹ ਬਾਂਦਰ ਦੇ ਇੱਕ ਬੱਚੇ ਨੂੰ 4 ਹਜ਼ਾਰ ਰੁਪਏ ਵਿੱਚ ਅਤੇ ਜੋੜਾ 8 ਹਜ਼ਾਰ ਰੁਪਏ ਵਿੱਚ ਵੇਚ ਰਹੇ ਸੀ। ਮੌਕੇ ‘ਤੇ ਮਿਲੀ ਬਾਈਕ’ ਤੇ ਦਿੱਲੀ ਅਤੇ ਹਰਿਆਣਾ ਦੇ ਨੰਬਰ ਹਨ ਅਤੇ ਗੈਰ-ਕਨੂੰਨੀ ਤਰੀਕੇ ਨਾਲ ਇਨ੍ਹਾਂ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਦੋਸ਼ੀਆਂ ਦੀ ਪੁਲਿਸ ਵਲੋਂ ਖੋਜ ਕੀਤੀ ਜਾ ਰਹੀ ਹੈ।
ਜੰਗਲਾਤ ਵਿਭਾਗ ਫਿਲੌਰ ਦੇ ਬਲਾਕ ਅਫ਼ਸਰ ਜਸਵੰਤ ਸਿੰਘ ਨੇ ਦੱਸਿਆ ਕਿ, ਡੀਐਫਐਸਓ ਖੁਸ਼ਮਿੰਦਰ ਸਿੰਘ ਗਿੱਲ ਨੇ ਉਨ੍ਹਾਂ ਨੂੰ ਜਲੰਧਰ ਦੇ ਪਿੰਡ ਸ਼ੇਖਾਂ ‘ਚ ਬਾਂਦਰਾਂ ਦੇ ਵੇਚੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਲਈ ਨਿਰਦੇਸ਼ ਦਿੱਤੇ ਸਨ। ਪਿੰਡ ਸ਼ੇਖਣ ਵਿੱਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ, ਉਸ ਦੇ ਦੋਸਤ ਨੇ ਟਰੱਕ ਖ੍ਰੀਦਿਆ, ਤਾਂ ਕਿਸੇ ਨੇ ਉਸ ਬਾਂਦਰਾਂ ਦੀ ਤਸਕਰੀ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ,, ਉਨ੍ਹਾਂ ਦੇ ਪਿੰਡ ਨੇੜੇ ਝੁੱਗੀਆਂ ‘ਚ ਰਹਿਣ ਵਾਲੇ ਕੁਝ ਵਿਅਕਤੀ ਬਾਂਦਰ ਵੇਚ ਰਹੇ ਹਨ। ਉੱਥੇ ਜਾ ਕੇ ਵੇਖਿਆ ਤਾਂ ਉੱਥੇ ਬਹੁਤ ਸਾਰੇ ਬਾਂਦਰ ਸਨ।
ਦੋਸ਼ ਇਹ ਵੀ ਲਗਾਇਆ ਗਿਆ ਹੈ ਕਿ, ਝੁੱਗੀਆਂ ‘ਚ ਰਹਿੰਦੇ ਲੋਕ ਰਾਤ ਵੇਲੇ ਕਈ ਵਾਰ ਲੁੱਟਮਾਰ ਕਰਦੇ ਸਨ, ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ। ਹੁਣ ਹੁਸ਼ਿਆਰਪੁਰ ਦੇ ਜੰਗਲਾਂ ਵਿੱਚ 10 ਵੱਡੇ ਨਰ-ਮਾਦਾ ਬਾਂਦਰ ਅਤੇ 21 ਬਾਂਦਰਾਂ ਦੇ ਬੱਚਿਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ।


