ਸਿੱਧੂ-ਚੰਨੀ ਦੀ ਕੇਦਾਰਨਾਥ ਯਾਤਰਾ ‘ਤੇ ਜਾਖੜ ਦਾ ਸ਼ਬਦੀ ਹਮਲਾ, ਕਿਹਾ-‘ਮੈਂ ਪੀਰ ਮਨਾਵਨ ਚੱਲੀ ਆਂ’

ਚੰਡੀਗੜ੍ਹ- ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੇਦਾਰਨਾਥ ਵਿਖੇ ਦਰਸ਼ਨਾਂ ਲਈ ਗਏ ਮੁੱਖ ਮੰਤਰੀ ਚੰਨੀ ਅਤੇ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ…

ਚੰਡੀਗੜ੍ਹ- ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੇਦਾਰਨਾਥ ਵਿਖੇ ਦਰਸ਼ਨਾਂ ਲਈ ਗਏ ਮੁੱਖ ਮੰਤਰੀ ਚੰਨੀ ਅਤੇ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਟਵੀਟ ਕਰ ਵੱਡਾ ਸ਼ਬਦੀ ਹਮਲਾ ਕੀਤਾ ਹੈ। 

Also Read: ਸੁਖਬੀਰ ਬਾਦਲ ਨੇ ਘੇਰੇ ਚੰਨੀ-ਸਿੱਧੂ, ਕਿਹਾ- ‘ਕੌਮ ਨਾਲ ਖੜ੍ਹੇ ਹੋ ਜਾਂ ਗਾਂਧੀ ਪਰਿਵਾਰ ਨਾਲ’

ਜਾਖੜ ਵਲੋਂ ਕੀਤੇ ਗਏ ਟਵੀਟ ਵਿੱਚ ਲਿਖਿਆ ਗਿਆ ਹੈ ਕਿ ‘ਸਿਆਸੀ ਸ਼ਰਧਾਲੂ, ਹਰ ਇਕ ਵੱਖਰੇ ਦੇਵਤੇ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’ ਜਾਖੜ ਨੇ ਟਵੀਟ ’ਚ ਦੋਵਾਂ ਨੂੰ ਸਵਾਲ ਕਰਦੇ ਹੋਏ ਪੁੱਛਿਆ ਹੈ ਕਿ ‘ ਮੈਂ ਤਾਂ ਪੀਰ ਮਨਾਵਨ ਚੱਲੀ ਆਂ! ਪਰ ਕਿਹੜਾ ਪੀਰ’। ਦੱਸ ਦਈਏ ਕਿ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਦੀ ਬਰਸੀ ਮੌਕੇ ਕਿਸੇ ਵੀ ਲੀਡਰ ਵਲੋਂ ਕੋਈ ਪੋਸਟ ਸ਼ੇਅਰ ਨਾ ਕਰਨ ’ਤੇ ਸੁਨੀਲ ਜਾਖੜ ਨੇ ਆਪਣੀ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਸੀ। ਕਾਂਗਰਸ ਅੰਦਰ ਛਿੜੀ ਜੰਗ ਨੂੰ ਲੈ ਕੇ ਵੀ ਜਾਖੜ ਨੇ ਕੁਝ ਦਿਨ ਪਹਿਲਾਂ ਤਿੱਖਾ ਨਿਸ਼ਾਨਾ ਵਿੰਨ੍ਹਿਆ ਸੀ। ਕਾਂਗਰਸ ਦੀ ਸਥਿਤੀ ਨੂੰ ਲੈ ਕੇ ਜਾਖੜ ਨੇ ਟਵੀਟ ਕਰਦੇ ਹੋਏ ਆਪਣੇ ਵਿਚਾਰਾਂ ਨੂੰ ਵਿਅੰਗ ਦਾ ਰੂਪ ਦਿੰਦੇ ਹੋਏ ਕਿਹਾ ਕਿ ‘ਗਲੀਆਂ ਹੋ ਜਾਣ ਸੁੰਨੀਆਂ ਤੇ ਵਿਚ ਮਿਰਜ਼ਾ ਯਾਰ ਫਿਰੇ’।

Also Read: WhatsApp ਨੇ ਭਾਰਤ ‘ਚ ਬੈਨ ਕੀਤੇ 22 ਲੱਖ ਤੋਂ ਵਧੇਰੇ ਅਕਾਊਂਟ

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ, ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ, ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਹੋਰ ਆਗੂ ਅੱਜ ਉੱਤਰਾਖੰਡ ਦੇ ਕੇਦਾਰਨਾਥ ਧਾਮ ਲਈ ਰਵਾਨਾ ਹੋਏ ਹਨ। ਕੇਦਾਰਨਾਥ ਜਾਣ ਤੋਂ ਪਹਿਲਾਂ ਇਨ੍ਹਾਂ ਆਗੂਆਂ ਵਲੋਂ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਗਈ।

Leave a Reply

Your email address will not be published. Required fields are marked *