BIG NEWS: ਪਾਕਿਸਤਾਨ ‘ਚ ਹੁਣ ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਕਰੀਬੀ ‘ਤੇ ਨਿਸ਼ਾਨਾ, ਕਰਾਚੀ ‘ਚ ਮੌਲਾਨਾ ਤਾਰਿਕ ‘ਤੇ ਵਰ੍ਹਾਈਆਂ ਗੋਲ਼ੀਆਂ

ਕਰਾਚੀ: ਪਾਕਿਸਤਾਨ ‘ਚ ਇਕ ਵਾਰ ਫਿਰ ਇਕ ਅੱਤਵਾਦੀ ਦਾ ਕਤਲ ਹੋ ਗਿਆ। ਇਸ ਵਾਰ ਅਣਪਛਾਤੇ ਹਮਲਾਵਰਾਂ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮੌਲਾਨਾ ਤਾਰਿਕ ਰਹੀਮਉੱਲ੍ਹਾ ਤਾਰਿਕ ਨੂੰ ਢੇਰ…

ਕਰਾਚੀ: ਪਾਕਿਸਤਾਨ ‘ਚ ਇਕ ਵਾਰ ਫਿਰ ਇਕ ਅੱਤਵਾਦੀ ਦਾ ਕਤਲ ਹੋ ਗਿਆ। ਇਸ ਵਾਰ ਅਣਪਛਾਤੇ ਹਮਲਾਵਰਾਂ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮੌਲਾਨਾ ਤਾਰਿਕ ਰਹੀਮਉੱਲ੍ਹਾ ਤਾਰਿਕ ਨੂੰ ਢੇਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹੱਤਿਆ ਉਸ ਸਮੇਂ ਕੀਤੀ ਗਈ ਜਦੋਂ ਉਹ ਭਾਰਤ ਵਿਰੋਧੀ ਰੈਲੀ ‘ਚ ਹਿੱਸਾ ਲੈਣ ਜਾ ਰਿਹਾ ਸੀ। ਤਾਰਿਕ ਨੂੰ ਕਰਾਚੀ ‘ਚ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲ਼ੀ ਮਾਰ ਦਿੱਤੀ ਹੈ। ਤਾਰਿਕ ਪਾਕਿਸਤਾਨ ਦਾ ਮਸ਼ਹੂਰ ਮੌਲਾਨਾ ਸੀ ਜਿਸ ਨੂੰ ਸੁਣਨ ਲਈ ਹਜ਼ਾਰਾਂ ਲੋਕ ਇਕੱਠੇ ਹੁੰਦੇ ਸਨ। ਅਚਾਨਕ ਮੌਲਾਨਾ ‘ਤੇ ਗੋਲ਼ੀਆਂ ਚੱਲੀਆਂ ਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਮੌਲਾਨਾ ਜਿਸ ਮੀਟਿੰਗ ‘ਚ ਸ਼ਾਮਲ ਹੋਣ ਜਾ ਰਿਹਾ ਸੀ, ਉਹ ਕਰਾਚੀ ਦੇ ਔਰੰਗੀ ਟਾਊਨ ‘ਚ ਹੋ ਰਹੀ ਸੀ। ਪੁਲਿਸ ਮੁਤਾਬਕ ਇਹ ਮਾਮਲਾ ਟਾਰਗੇਟ ਕਿਲਿੰਗ ਦਾ ਜਾਪਦਾ ਹੈ। ਮੌਲਾਨਾ ਦੇ ਕਤਲ ‘ਤੇ ਪਾਕਿਸਤਾਨ ਦਾ ਮੀਡੀਆ ਚੁੱਪ ਹੈ। ਪਾਕਿਸਤਾਨ ‘ਚ ਇਕ ਤੋਂ ਬਾਅਦ ਇਕ ਅੱਤਵਾਦੀ ਮਾਰੇ ਜਾ ਰਹੇ ਹਨ। ਹਾਲ ਹੀ ‘ਚ ਖੈਬਰ ਪਖਤੂਨਖਵਾ ਦੇ ਬਾਜੌਰ ‘ਚ ਲਸ਼ਕਰ-ਏ-ਤਇਬਾ ਦਾ ਅੱਤਵਾਦੀ ਅਕਰਮ ਖਾਨ ਉਰਫ ਅਕਰਮ ਗਾਜ਼ੀ ਮਾਰਿਆ ਗਿਆ ਸੀ। ਅਕਰਮ ਦੀ ਹੱਤਿਆ ਨੂੰ ਆਈਐਸਆਈ ਦੇ ਨਾਲ-ਨਾਲ ਲਸ਼ਕਰ ਮੁਖੀ ਹਾਫ਼ਿਜ਼ ਸਈਦ ਲਈ ਵੀ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *