ਬਠਿੰਡਾ ਜੇਲ੍ਹ ‘ਚ ਹਵਾਲਾਤੀਆਂ ਦਾ ਅੱਤਵਾਦ: ਹਵਾਲਾਤੀਆਂ ਦੀ ਵਾਰਡਨ ਨਾਲ ਹੋਈ ਝੜਪ, ਤੇ ਫਿਰ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ ਜੇਲ੍ਹਾਂ ਲਗਾਤਾਰ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਚ ਬਣੀਆਂ ਰਹਿੰਦੀਆਂ ਹਨ। ਜਿਸ ਕਾਰਨ ਹਰ ਵਾਰ ਜੇਲ੍ਹਾਂ ਦੀ ਸੁਰਖੀਆਂ ਸਵਾਲਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ ਜੇਲ੍ਹਾਂ ਲਗਾਤਾਰ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਚ ਬਣੀਆਂ ਰਹਿੰਦੀਆਂ ਹਨ। ਜਿਸ ਕਾਰਨ ਹਰ ਵਾਰ ਜੇਲ੍ਹਾਂ ਦੀ ਸੁਰਖੀਆਂ ਸਵਾਲਾਂ ਦੇ ਘੇਰੇ ਚ ਆ ਜਾਂਦੀ ਹੈ ਪਰ ਪੁਲਿਸ ਪ੍ਰਸਾਸ਼ਨ ਕੋਲ ਇਸਦਾ ਕੋਈ ਵੀ ਜਵਾਬ ਨਹੀਂ ਹੁੰਦਾ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਦੀ ਜੇਲ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਹਵਾਲਾਤੀਆਂ ਤੇ ਜੇਲ੍ਹ ਵਾਰਡਨ ਵਿਚਾਲੇ ਝੜਪ ਹੋ ਗਈ।  ਮਿਲੀ ਜਾਣਕਾਰੀ ਦੇ ਅਨੁਸਾਰ ਕਿਸੇ ਗੱਲ ਨੂੰ ਲੈਕੇ ਜੇਲ੍ਹ ‘ਚ ਬੰਦ ਹਵਾਲਾਤੀਆਂ ਤੇ ਜੇਲ੍ਹ ਵਾਰਡਨ ਵਿਚਾਲੇ ਝੜਪ ਹੋ ਗਈ ਸੀ।

jail

ਇਸ ਦੌਰਾਨ ਹਵਾਲਾਤੀਆਂ ਨੇ ਜੇਲ੍ਹ ਵਾਰਡਨ ਦੀ ਵਰਦੀ ਵੀ ਪਾੜ ਦਿੱਤੀ। ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਨੇ ਕਾਫੀ ਮੁਸ਼ਕਿਲਾਂ ਦੇ ਨਾਲ ਮਾਮਲੇ ਨੂੰ ਰੋਕਿਆ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਚ ਅੱਤਵਾਦ ਫੈਲਾਉਣ ਵਾਲੇ ਹਵਾਲਾਤੀਆਂ ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *