ਮੇਰੇ ਨਾਲ ਹੋਇਆ ਸੀ ਜਿਣਸੀ ਸ਼ੋਸ਼ਣ-ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਦਾ ਖੁਲਾਸੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਨੇ ਆਪਣੀ ਕਿਤਾਬ ‘ਲਵ ਐਂਡ ਕਰੇਜ..’ ਵਿੱਚ ਇਕ ਵੱਡਾ ਖੁਲਾਸਾ ਕੀਤਾ ਹੈ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਨੇ ਆਪਣੀ ਕਿਤਾਬ ‘ਲਵ ਐਂਡ ਕਰੇਜ..’ ਵਿੱਚ ਇਕ ਵੱਡਾ ਖੁਲਾਸਾ ਕੀਤਾ ਹੈ। ਦਸ ਦਈਏ ਕਿ ਉਹਨਾਂ ਨੇ ਆਪਣੀ ਇਸ ਕਿਤਾਬ ਵਿੱਚ ਕਿਹਾ ਹੈ ਕਿ ਉਹਨਾਂ ਦੇ ਇਕ ਕੋਚ ਮਿਸਟਰ ਐਨ ਸੀ ਨੇ ਉਹਨਾਂ ਨੂੰ ਨਿੱਜੀ ਕਲਾਸਾਂ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਉਸ ਸਮੇਂ ਬੱਚੇ ਸੀ ਜਿਸ ਕਾਰਨ ਇਸ ਘਟਨਾਂ ਤੋ ਬਾਅਦ ਉਹ ਕਾਫੀ ਸ਼ਰਮਿੰਦਾ ਸੀ ਜਿਸ ਕਾਰਨ ਉਹਨਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ।

Jagmeet Singh

ਆਪਣੀ ਗੱਲ ਜਾਰੀ ਰੱਖਦੇ ਹੋਏ ਜਗਮੀਤ ਸਿੰਘ ਨੇ ਕਿਹਾ ਕਿ 10 ਸਾਲ ਬਾਅਦ ਉਹਨਾਂ ਨੇ ਕਿਸੇ ਨੂੰ ਇਸ ਗੱਲ ਬਾਰੇ ਦੱਸਿਆ ਤਾਂ ਪਹਿਲੀ ਵਾਰ ਉਹਨਾਂ ਨੂੰ ਉਸ ਵਿਅਕਤੀ ਨੇ ਕਿਹਾ ਕਿ ਉਸਦੀ ਇਸ ਚ ਕੋਈ ਗਲਤੀ ਜਾਂ ਫਿਰ ਕੋਈ ਦੋਸ਼ ਨਹੀਂ ਹੈ।

Jagmeet singh

ਪਰ ਇਸ ਘਿਣੌਨੇ ਮਾਮਲੇ ਤੇ ਕਿਹਾ ਕਿ ਉਹਨਾਂ ਨੂੰ ਕਾਫੀ ਅਫਸੋਸ ਰਹੇਗਾ ਕਿ ਉਹ ਕੋਚ ਨੂੰ ਸਜਾ ਨਹੀਂ ਦਿਲਵਾ ਪਾਏ।

Jagmeet Singh

ਪਰ ਉਹਨਾਂ ਦੀ ਕਿਤਾਬ ‘ਲਵ ਐਂਡ ਕਰੇਜ..’ਨਾਲ ਹਰ ਕਿਸੇ ਨੂੰ ਉਤਸ਼ਾਹਤ ਕਰੇਗੀ ਕਿ ਹਰ ਕਿਸੇ ਨੂੰ ਆਪਣੇ ਨਾਲ ਹੋ ਰਹੇ ਗਲਤ ਦੇ ਖਿਲਾਫ ਬੋਲਣਾ ਚਾਹੀਦਾ ਹੈ। ਦੱਸਣਯੋਗ ਗੱਲ ਹੈ ਕਿ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਹਨ ਜਿਹਨਾਂ ਨੇ ਹਾਊਸ ਆਫ ਕਾਮਨਜ਼ ਵਿੱਚ ਪਹਿਲੇ ਭੂਰੀ ਚਮੜੀ ਵਾਲੇ ਵਿਰੋਧੀ ਨੇਤਾ ਵਜੋਂ ਸ਼ਮੂਲੀਅਤ ਕਰਕੇ ਇਤਿਹਾਸ ਰੱਚਿਆ।

Leave a Reply

Your email address will not be published. Required fields are marked *