ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਗੁਰਦਾਸਪੁਰ ਜਿਲ੍ਹੇ ਵਿਚੋਂ 42 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ ਖਤਰਨਾਕ ਗੈਂਗਸਟਰ ਜੱਗੂ ਭਗਵਾਨੀਪੁਰੀਆ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਕਈ ਪੁਲਿਸ ਵਾਲਿਆਂ ਦਾ ਉਨ੍ਹਾਂ ਦੇ ਸੰਪਰਕ ਵਿਚ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਦਰਅਸਲ ਜੰਗੂ ਇਨ੍ਹੀਂ ਦਿਨੀਂ ਪਿੰਡ ਢਿਲਵਾ ਦੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿਲਵਾ ਦੇ ਮਡਰ ਮਾਮਲੇ ਵਿਚ ਬਟਾਲਾ ਪੁਲਿਸ ਦੀ ਕਸਟੱਡੀ ਵਿਚ ਹੈ ਅਤੇ ਇਨ੍ਹਾਂ 42 ਮਰੀਜ਼ਾਂ ਵਿਚੋਂ 18 ਕੋਰੋਨਾ ਮਰੀਜ਼ ਬਟਾਲਾ ਦੇ ਹਨ ਜਿਸ ਵਿਚ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ।ਜੱਗੂ ਦੇ ਰਿਮਾਂਡ ਉੱਤੇ ਹੋਣ ਦੇ ਚੱਲਦਿਆਂ ਕਈ ਪੁਲਿਸ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿਚ ਸਨ ਜਿਨ੍ਹਾਂ ਉੱਤੇ ਵੀ ਕੋਰੋਨਾ ਦਾ ਖਤਰਾ ਮੰਡਰਾਉਣ ਲੱਗਿਆ ਹੈ। ਉੱਥੇ ਹੀ ਗੈਂਗਸਟਰ ਜੱਗੂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਪਾ ਕੇ ਉਸ ਦੀ ਮਾਂ ਥਾਣਾ ਸਿਵਲ ਲਾਈਨ ਦੇ ਬਾਹਰ ਪਹੁੰਚ ਗਈ ਅਤੇ ਪੁਲਿਸ ਨੂੰ ਜੱਗੂ ਨਾਲ ਮਿਲਵਾਉਣ ਦੀ ਜਿੱਦ ਕਰਨ ਲੱਗੀ ਪਰ ਪੁਲਿਸ ਨੇ ਮਿਲਵਾਉਣ ਤੋਂ ਮਨ੍ਹਾ ਕਰ ਦਿੱਤਾ। ਜੱਗੂ ਦੀ ਮਾਂ ਨੇ ਪੁਲਿਸ ਉੱਤੇ ਜੱਗੂ ਨੂੰ ਟਾਰਚਰ ਕਰਨ ਦਾ ਆਰੋਪ ਲਗਾਇਆ ਅਤੇ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਉਣ ‘ਤੇ ਵੀ ਸ਼ੱਕ ਜਤਾਇਆ ਹੈ। ਜੱਗੂ ਦੀ ਮਾਂ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਉਹ ਕੋਰੋਨਾ ਪਾਜ਼ੀਟਿਵ ਹੈ ਤਾਂ ਉਸ ਦਾ ਵੱਡੇ ਹਸਪਤਾਲ ਵਿਚ ਇਲਾਜ਼ ਕੀਤਾ ਜਾਵੇ ਅਤੇ ਉਸ ਨਾਲ ਮਿਲਵਾਇਆ ਜਾਵੇ। ਦੱਸ ਦਈਏ ਕਿ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਸੰਖਿਆ 1300 ਤੋਂ ਜਿਆਦਾ ਹੋ ਚੁੱਕੀ ਹੈ ਜਦਕਿ ਹੁਣ ਤੱਕ 23 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ।

