ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿਚ ਸ਼ਨੀਵਾਰ ਨੂੰ ਹੋਈ ਭਾਰੀ ਬਾਰਸ਼ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ। ਇਸ ਦੌਰਾਨ ਮੌਸਮ ਵਿਭਾਗ (ਆਈਐਮਡੀ) ਨੇ ਐਤਵਾਰ ਸਵੇਰੇ ਵੀ ਦਿੱਲੀ ਦੇ ਕੁਝ ਹਿੱਸਿਆਂ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਦਾ ਕਹਿਣਾ ਹੈ ਕਿ 17 ਸਤੰਬਰ ਤੋਂ ਦਿੱਲੀ ਵਿਚ ਦੁਬਾਰਾ ਭਾਰੀ ਬਾਰਸ਼ ਪੈ ਸਕਦੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਵੀ ਮੀਂਹ ਪੈ ਸਕਦਾ ਹੈ।
ਪੜੋ ਹੋਰ ਖਬਰਾਂ- ਗੁਰਦਾਸਪੁਰ ਪੁਲਿਸ ਵਲੋਂ ਚੋਰੀ ਦੇ 30 ਮੋਟਰਸਾਈਕਲਾਂ ਸਣੇ ਤਿੰਨ ਗ੍ਰਿਫ਼ਤਾਰ
ਆਈਐਮਡੀ ਵੱਲੋਂ ਕਿਹਾ ਗਿਆ ਹੈ ਕਿ ਐਤਵਾਰ ਸਵੇਰੇ ਵੀ ਦਿੱਲੀ ਵਿਚ ਮੀਂਹ ਪੈ ਸਕਦਾ ਹੈ। ਇਹ ਮੀਂਹ ਦਿੱਲੀ-ਐਨਸੀਆਰ ਦੇ ਨਾਲ-ਨਾਲ ਪੰਜਾਬ ਅਤੇ ਰਾਜਸਥਾਨ ਵਿਚ ਵੀ ਪਏਗਾ। 17 ਅਤੇ 18 ਸਤੰਬਰ ਨੂੰ ਦਿੱਲੀ ਵਿਚ ਦੁਬਾਰਾ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 3 ਤੋਂ 4 ਦਿਨਾਂ ਵਿਚ ਮੁੰਬਈ, ਕੋਂਕਣ ਖੇਤਰ ਅਤੇ ਪੱਛਮੀ ਮਹਾਰਾਸ਼ਟਰ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਹੈ।
ਪੜੋ ਹੋਰ ਖਬਰਾਂ- ਪੰਜਾਬ ਹੜ੍ਹ ਦਾ ਕਹਿਰ, CM ਕੈਪਟਨ ਅਮਿਰੰਦਰ ਸਿੰਘ ਨੇ ਦਿੱਤੇ ਇਹ ਹੁਕਮ
ਰਾਇਗੜ੍ਹ, ਪੁਣੇ, ਰਤਨਾਗਿਰੀ, ਸਤਾਰਾ ਅਤੇ ਕੋਲਹਾਪੁਰ ਵਿਚ ਮੀਂਹ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਵਿਚ ਆਮ ਮੀਂਹ ਦੀ ਸੰਭਾਵਨਾ ਹੈ। ਆਈਐਮਡੀ ਵੱਲੋਂ ਕਿਹਾ ਗਿਆ ਹੈ ਕਿ ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਵਾਲਾ ਖੇਤਰ ਵਿਕਸਤ ਹੋ ਰਿਹਾ ਹੈ। ਇਹ ਕੁਝ ਦਿਨਾਂ ਵਿੱਚ ਉੱਤਰ ਅਤੇ ਉੱਤਰ -ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਇਸ ਕਾਰਨ ਐਤਵਾਰ ਤੋਂ ਮੁੰਬਈ ਸਮੇਤ ਪੱਛਮੀ ਮਹਾਰਾਸ਼ਟਰ, ਕੋਂਕਣ ਖੇਤਰ ਵਿਚ ਬਾਰਸ਼ ਹੋਵੇਗੀ।
ਪੜੋ ਹੋਰ ਖਬਰਾਂ- ਮੀਂਹ ਨੇ ਦਿੱਲੀ ‘ਚ ਤੋੜਿਆ 46 ਸਾਲ ਦਾ ਰਿਕਾਰਡ, ਪਾਣੀ ਨਾਲ ਭਰੀਆਂ ਸੜਕਾਂ
ਦੂਜੇ ਪਾਸੇ, ਓਡੀਸ਼ਾ ਵਿਚ ਅਗਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਪੈ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਗਲੇ 24 ਘੰਟਿਆਂ ਵਿਚ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ।



