ਦਿੱਲੀ ਵਿਚ ਨਹੀਂ ਖੇਡੇ ਜਾਣਗੇ ਆਈਪੀਐਲ ਮੈਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਆਪਣੇ ਰੰਗ ਭਾਰਤ ਵਿਚ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪੂਰੇ ਦੇਸ਼ ਵਿਚ ਹੁਣ ਤੱਕ 75 ਕੋਰੋਨਾ ਵਾਇਰਸ ਦੇ ਮਾਮਲਿਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਆਪਣੇ ਰੰਗ ਭਾਰਤ ਵਿਚ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪੂਰੇ ਦੇਸ਼ ਵਿਚ ਹੁਣ ਤੱਕ 75 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਕਰਨਾਟਕਾਂ ਵਿਚ ਇਕ ਮੌਤ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਸ ਦੇ ਚਲਦਿਆ ਭਾਰਤ ਅਤੇ ਸੂਬਾ ਸਰਕਾਰਾਂ ਬਿਲਕੁੱਲ ਸਾਵਧਾਨ ਨਜ਼ਰ ਆ ਰਹੀਆਂ ਹਨ ਅਤੇ ਇਸੇ ਕੜੀ ਅੰਦਰ ਦਿੱਲੀ ਸਰਕਾਰ ਨੇ ਰਾਜਧਾਨੀ ਵਿਚ ਹੋਣ ਵਾਲੇ ਆਈਪੀਐਲ ਮੈਚਾਂ ਉੱਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਇਸ ਦੇ ਬਾਰੇ ਟਵਿਟ ਕਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਆਈਪੀਐਲ ਸਮੇਤ ਸਾਰੇ ਖੇਡਾਂ ਦੇ ਇੱਕਠ, ਵੱਡੇ ਸੈਮੀਨਾਰਾਂ, ਕਾਨਫਰੰਸਾ ਆਦਿ ਦੇ ਪ੍ਰਬੰਧਨ ਉੱਤੇ ਪਾੰਬਦੀ ਲਗਾ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਡੀਐਮ, ਐਸਡੀਐਮ, ਆਪਣੇ ਖੇਤਰਾਂ ਵਿਚ ਕੋਰੋਨਾ ਸਬੰਧੀ ਆਦੇਸ਼ਾਂ ਦੇ ਪਾਲਣ ਉੱਤੇ ਨਿਗਰਾਨੀ ਰੱਖਣਗੇ। ਸਾਨੂੰ ਸੱਭ ਨੂੰ ਮਿਲ ਕੇ ਇਸ ਖਤਰਨਾਕਕ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ।

Image result for arvind kejriwal

ਇਸ ਤੋਂ ਪਹਿਲਾਂ ਬੀਤੇ ਦਿਨ ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਦਿੱਤੀ ਸੀ ਅਤੇ 31 ਮਾਰਚ ਤੱਕ ਸਾਰੇ ਸਿਨੇਮਾ ਘਰ ਅਤੇ ਜਿਨ੍ਹਾਂ ਸਕੂਲਾਂ-ਕਾਲਜਾਂ ਵਿਚ ਪ੍ਰੀਖਿਆ ਨਹੀਂ ਹੋ ਰਹੀ ਹੈ, ਉਨ੍ਹਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉੱਪ-ਰਾਜਪਾਲ ਨਾਲ ਮੀਟਿੰਗ ਕਰਨ ਤੋਂ ਬਾਅਦ ਇਸ ਸਬੰਧ ਵਿਚ ਫੈਸਲਾ ਲਿਆ ਸੀ।

ਜਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਕੋਰੋਨਾ ਦੇ ਖੋਫ ਨੂੰ ਵੇਖਦੇ ਹੋਏ 15 ਅਪ੍ਰੈਲ ਤੱਕ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਜਿਸ ਕਰਕੇ ਇਸ ਵਾਰ ਦੇ ਆਈਪੀਐਲ ਮੈਚਾਂ ਵਿਚ ਵਿਦੇਸ਼ੀ ਖਿਡਾਰੀਆਂ ਦੇ ਖੇਡਣ ਉੱਤੇ ਵੀ ਖਤਰਾ ਮੰਡਰਾ ਰਿਹਾ ਹੈ। ਯਾਦ ਰਹੇ ਕਿ ਆਈਪੀਐਲ ਮੈਚ 29 ਮਾਰਚ ਨੂੰ ਸ਼ੁਰੂ ਹੋ ਰਹੇ ਹਨ ਅਤੇ ਪਹਿਲਾ ਮੁਕਾਬਲਾ ਚੇਨੰਈ ਅਤੇ ਮੁੰਬਈ ਦੀ ਟੀਮ ਵਿਚਾਲੇ  ਹੋਣਾ ਹੈ।

Leave a Reply

Your email address will not be published. Required fields are marked *