IPL Auction 2024 : ਆਈਪੀਐਲ 2024 ਨਿਲਾਮੀ ਲਈ ਦੁਬਈ ਵਿਚ ਸਟੇਜ ਤਿਆਰ ਕੀਤੀ ਗਈ ਹੈ। ਬੀਸੀਸੀਆਈ ਨੇ ਆਈਪੀਐਲ ਦੇ 17ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਲਈ 333 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ। ਇਸ ਵਾਰ ਨਿਲਾਮੀ ਵਿਚ ਵੱਧ ਤੋਂ ਵੱਧ 77 ਖਿਡਾਰੀਆਂ ਦੀ ਬੋਲੀ ਹੋ ਸਕਦੀ ਹੈ। ਇਨ੍ਹਾਂ ਵਿਚ 214 ਭਾਰਤੀ ਅਤੇ 119 ਵਿਦੇਸ਼ੀ ਖਿਡਾਰੀ ਹੋਣਗੇ। 2 ਖਿਡਾਰੀ ਐਸੋਸੀਏਟ ਟੀਮ ਦੇ ਹਨ। 116 ਖਿਡਾਰੀ ਕੈਪਡ ਹਨ ਅਤੇ 215 ਅਨਕੈਪਡ ਹਨ। ਇਸ ਤੋਂ ਪਹਿਲਾਂ ਨਿਲਾਮੀ ਲਈ 1166 ਖਿਡਾਰੀਆਂ ਨੇ ਆਪਣੇ ਨਾਂ ਦਰਜ ਕਰਵਾਏ ਸਨ।
ਆਈਪੀਐਲ ਨਿਲਾਮੀ (ਆਈਪੀਐਲ 2024 ਨਿਲਾਮੀ) 19 ਦਸੰਬਰ ਨੂੰ ਦੁਬਈ ਦੇ ਕੋਕਾ ਕੋਲਾ ਅਰੇਨਾ ਵਿਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗੀ। ਨਿਲਾਮੀ ਵਿਚ ਸਭ ਤੋਂ ਵੱਧ ਆਧਾਰ ਕੀਮਤ 2 ਕਰੋੜ ਰੁਪਏ ਹੈ। ਇਸ ਬਰੈਕਟ ਵਿਚ ਆਸਟਰੇਲੀਆ ਦੇ ਵਿਸ਼ਵ ਚੈਂਪੀਅਨ ਕਪਤਾਨ ਪੈਟ ਕਮਿੰਸ ਅਤੇ ਟ੍ਰੈਵਿਸ ਹੈੱਡ ਸਮੇਤ 23 ਖਿਡਾਰੀ ਸ਼ਾਮਲ ਹਨ।
