ਚੇਨਈ ਦੇ ਇਸ ਖਿਡਾਰੀ ਦੀ ਪ੍ਰੀ-ਵੈਡਿੰਗ ਪਾਰਟੀ ‘ਚ ਧੋਨੀ ਤੇ ਬ੍ਰਾਵੋ ਨੇ ਕੀਤੀ ਖੂਬ ਮਸਤੀ

ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ (CSK) ਦੇ ਬੱਲੇਬਾਜ਼ ਡੇਵੋਨ ਕੋਨਵੇ ਨੇ ਹਾਲ ਹੀ ਵਿੱਚ ਆਈਪੀਐਲ ਸੀਜ਼ਨ ਦੇ ਮੱਧ ਵਿੱਚ ਟੀਮ ਦੇ ਖਿਡਾਰੀਆਂ ਨਾਲ ਆਪਣੀ ਪ੍ਰੀ-ਵੈਡਿੰਗ…

ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ (CSK) ਦੇ ਬੱਲੇਬਾਜ਼ ਡੇਵੋਨ ਕੋਨਵੇ ਨੇ ਹਾਲ ਹੀ ਵਿੱਚ ਆਈਪੀਐਲ ਸੀਜ਼ਨ ਦੇ ਮੱਧ ਵਿੱਚ ਟੀਮ ਦੇ ਖਿਡਾਰੀਆਂ ਨਾਲ ਆਪਣੀ ਪ੍ਰੀ-ਵੈਡਿੰਗ ਪਾਰਟੀ ਕੀਤੀ ਸੀ। ਜਸ਼ਨ ਦੌਰਾਨ ਚੇਨਈ ਦੇ ਕਈ ਖਿਡਾਰੀ ਰਵਾਇਤੀ ਭਾਰਤੀ ਪਹਿਰਾਵਾ ਪਹਿਨ ਕੇ ਮਸਤੀ ਕਰਦੇ ਨਜ਼ਰ ਆਏ। ਫਰੈਂਚਾਇਜ਼ੀ ਨੇ ਜਸ਼ਨ ਦਾ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਕੋਨਵੇ ਅਤੇ ਉਸਦੀ ਮੰਗੇਤਰ ਕਿਮ ਵਾਟਸਨ ਕੇਕ ਕੱਟਦੇ ਹੋਏ ਦਿਖਾਈ ਦਿੱਤੇ। ਜੋ ਜਲਦੀ ਹੀ ਸਾਥੀਆਂ ਨੇ ਕੌਨਵੇ ਦੇ ਮੂੰਹ ‘ਤੇ ਲਾ ਦਿੱਤਾ। ਵੀਡੀਓ ‘ਚ ਡਵੇਨ ਬ੍ਰਾਵੋ ਨੇ ਜ਼ਬਰਦਸਤ ਡਾਂਸ ਕੀਤਾ। ਇੰਨਾ ਹੀ ਨਹੀਂ ਸੈਲੀਬ੍ਰੇਸ਼ਨ ਦੌਰਾਨ ਐੱਮਐੱਸ ਧੋਨੀ ਵੀ ਮਿਊਜ਼ਿਕ ‘ਤੇ ਝੂਮਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

Also Read: ਨਜਾਇਜ਼ ਮਾਈਨਿੰਗ ਖਿਲਾਫ਼ ਪੰਜਾਬ ਸਰਕਾਰ ਦਾ ਐਕਸ਼ਨ, ਜਾਰੀ ਕੀਤਾ ਟੋਲ ਫ੍ਰੀ ਨੰਬਰ

 

ਕੋਨਵੇ ਨੂੰ ਫਰਵਰੀ ਵਿੱਚ ਆਈਪੀਐਲ 2022 ਦੀ ਮੇਗਾ ਨਿਲਾਮੀ ਵਿੱਚ ਚੇਨਈ ਸੁਪਰ ਕਿੰਗਜ਼ ਨੇ 1 ਕਰੋੜ ਰੁਪਏ ਵਿੱਚ ਖਰੀਦਿਆ ਸੀ। ਕੌਨਵੇ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਸੀਜ਼ਨ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ, ਪਰ ਉਹ ਸਿਰਫ਼ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਕੋਨਵੇ ਜਲਦੀ ਹੀ ਵਿਆਹ ਦੇ ਬੰਧਨ ਵਿਚ ਬੱਝਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਟੀਮ ਨਾਲ ਪ੍ਰੀ-ਵੈਡਿੰਗ ਪਾਰਟੀ ਕੀਤੀ ਅਤੇ ਇਸ ਦੌਰਾਨ ਸਾਰਿਆਂ ਨੇ ਖੂਬ ਮਸਤੀ ਕੀਤੀ। ਪ੍ਰਸ਼ੰਸਕਾਂ ਨੇ ਵੀ ਕਨਵੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਹੁਣ ਤੱਕ ਇਸ ਵੀਡੀਓ ਨੂੰ ਸਾਰੇ ਪਲੇਟਫਾਰਮ ‘ਤੇ ਲੱਖਾਂ ਲੋਕ ਦੇਖ ਚੁੱਕੇ ਹਨ।

Also Read: CM ਮਾਨ ਨੇ ਕੀਤਾ ਡਾ. ਭੀਮ ਰਾਓ ਅੰਬੇਡਕਰ School Of Excellence ਕਾਲਕਾਜੀ ਦਾ ਦੌਰਾ

Leave a Reply

Your email address will not be published. Required fields are marked *