IPL 2020 ਤੋਂ ਪਹਿਲਾਂ UAE ਤੋਂ ਆਈ ਵੱਡੀ ਖਬਰ, ICC ਨੇ ਦੋ ਖਿਡਾਰੀ ਕੀਤੇ ਸਸਪੈਂਡ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–19 ਸਤੰਬਰ ਤੋਂ ਯੂਏਈ ਵਿਚ ਆਈਪੀਐਲ 2020 ਆਯੋਜਿਤ ਹੋਣ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਹੀ ਇਸ ਦੇਸ਼ ਤੋਂ ਵੱਡੀ ਖਬਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–19 ਸਤੰਬਰ ਤੋਂ ਯੂਏਈ ਵਿਚ ਆਈਪੀਐਲ 2020 ਆਯੋਜਿਤ ਹੋਣ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਹੀ ਇਸ ਦੇਸ਼ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ।ਦਰਅਸਲ ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ(ਆਈਸੀਸੀ) ਨੇ ਅੱਜ ਐਤਵਾਰ ਨੂੰ ਯੂਏਈ ਦੇ ਦੋ ਖਿਡਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਆਰੋਪਾਂ ਵਿਚ ਆਰਜੀ ਤੌਰ ਉੱਤੇ ਮੁਅੱਤਲ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਆਈਸੀਸੀ ਨੇ ਦੋਵਾਂ ਖਿਡਾਰੀਆਂ ਉੱਤੇ ਭ੍ਰਿਸ਼ਟਾਚਾਰ ਰੋਕੂ ਕੋਡ ਦੀ ਉਲੰਘਣਾ ਕਰਨ ਦਾ ਆਰੋਪ ਲਗਾਇਆ ਹੈ। ਦੋਵਾਂ ਖਿਡਾਰੀਆਂ ਉੱਤੇ ਰਿਸ਼ਵਤ ਲੈਣ ਦਾ ਆਰੋਪ ਹੈ। ਆਈਸੀਸੀ ਨੇ ਦੋਵਾਂ ਖਿਡਾਰੀਆਂ ਨੂੰ ਪ੍ਰਤੀਕਿਰਿਆ ਦੇਣ ਲਈ 14 ਦਿਨਾਂ ਦਾ ਸਮਾਂ ਦਿੱਤਾ ਹੈ। ਯੂਏਈ ਦੇ ਅਮੀਰ ਹਯਾਤ ਅਤੇ ਅਸ਼ਫਾਕ ਅਹਿਮਦ ਨੂੰ ਐਂਟੀ ਕਰਪਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਉੱਤੇ ਪੰਜ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ।

ਆਰੋਪ ਹੈ ਕਿ ਇਨ੍ਹਾਂ ਨੇ ਪੈਸੇ ਜਾ ਗਿਫਟ ਲੈ ਕੇ ਮੈਚ ਦੇ ਨਤੀਜੇ ਪ੍ਰਭਾਵਿਤ ਕੀਤੇ ਹਨ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਦੋਵਾਂ ਉੱਤੇ ਫਿਕਸਿੰਗ ਦਾ ਸਨਸਨੀਖੇਜ਼ ਆਰੋਪ ਲੱਗਿਆ ਹੈ। ਜਾਂਚ ਵਿਚ ਦੋਣੋਂ ਖਿਡਾਰੀ ਆਪਣੇ ਪੈਸੇ ਅਤੇ ਗਿਫਟਾਂ ਦੀ ਜਾਣਕਾਰੀ ਨਹੀਂ ਦੇ ਪਾਏ ਹਨ। ਆਮਿਰ ਅਤੇ ਅਸ਼ਫਾਕ ਦੋਵੇਂ ਪਾਕਿਸਤਾਨ ਵਿਚ ਜਨਮੇ ਹਨ ਪਰ ਕ੍ਰਿਕਟ ਯੂਏਈ ਲਈ ਖੇਡਦੇ ਸਨ। ਆਮਿਰ ਨੇ ਯੂਏਈ ਲਈ 9 ਵਨਡੇ ਅਤੇ 4 ਟੀ-20 ਮੈਚ ਖੇਡੇ ਹਨ, ਜਦਕਿ ਅਸ਼ਫਾਕ ਨੇ 16 ਵਨਡੇ ਅਤੇ 12 ਟੀ-20 ਮੈਚਾਂ ਵਿਚ ਯੂਏਈ ਲਈ ਸ਼ਿਰਕਤ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਯੂਏਈ ਦੇ ਤਿੰਨ ਖਿਡਾਰੀਆਂ ਨੂੰ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਤਤਕਾਲ ਸਸਪੈਂਡ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *