ਕਰਨਾਲ (ਇੰਟ.)- ਹਰਿਆਣਾ ਦੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਲੋਂ ਕਰਨਾਲ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ ਰਾਤ 11.59 ਮਿੰਟ ਤੱਕ ਜਾਰੀ ਰਹੇਗੀ। ਅਜਿਹੇ ਵਿਚ ਇਥੇ ਵਿਦਿਆਰਥੀਆਂ ਨੂੰ ਹੁਣ ਕੁਰੂਕਸ਼ੇਤਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਲਈ ਖੁਦ ਇੰਟਰਨੈੱਟ ਦੀ ਵਿਵਸਥਾ ਕਰਨਾ ਹੋਵੇਗੀ। ਕੁਰੂਕਸ਼ੇਤਰ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵਿਵਿ ਪ੍ਰਸ਼ਾਸਨ ਮੁਤਾਬਕ ਪ੍ਰੀਖਿਆਰਥੀਆਂ ਨੂੰ ਆਪਣੇ ਪੱਧਰ ‘ਤੇ ਆਨਲਾਈਨ ਪ੍ਰੀਖਿਆ ਦੇਣ ਲਈ ਇੰਟਰਨੈੱਟ ਦੀ ਵਿਵਸਥਾ ਕਰਨੀ ਹੋਵੇਗੀ। ਜੇਕਰ ਉਹ ਇਹ ਵਿਵਸਥਾ ਨਹੀਂ ਕਰ ਪਾ ਰਹੇ ਹਨ ਤਾਂ ਉਹ ਆਫਲਾਈ ਮੋਡ ‘ਚ ਪ੍ਰੀਖਿਆ ਕੇਂਦਰ ‘ਤੇ ਜਾ ਕੇ ਆਪਣੀਆਂ ਪ੍ਰੀਖਿਆਵਾਂ ਦੇ ਸਕਦੇ ਹਨ। ਪ੍ਰੀਖਿਆ ਕੰਟਰੋਲਰ ਮੁਤਾਬਕ ਵਿਦਿਆਰਥੀ ਆਪਣੀ ਸਹੂਲਤ ਮੁਤਾਬਕ ਆਨਲਾਈਨ ਜਾਂ ਆਫਲਾਈਨ ਪ੍ਰੀਖਿਆ ਦਾ ਬਦਲ ਚੁਣ ਸਕਦੇ ਹਨ।
ਇਧਰ ਵਿਦਿਆਰਥੀ ਸੰਗਠਨਾਂ ਦੇ ਸੰਬੰਧ ਵਿਚ ਇਨ੍ਹਾਂ ਹੁਕਮਾਂ ਦੇ ਦੇਰੀ ਨਾਲ ਜਾਰੀ ਹੋਣ ਦਾ ਦੋਸ਼ ਲਗਾਇਆ ਹੈ। ਵਿਦਿਆਰਥੀ ਨੇਤਾ ਵਿਵੇਕ ਅਤੇ ਸ਼ੁਭਮ ਦਾ ਕਹਿਣਾ ਹੈ ਕਿ ਦੋ ਦਿਨ ਤੋਂ ਇੰਟਰਨੈੱਟ ਬੰਦ ਹੈ, ਅਜਿਹੇ ਵਿਚ ਜਿਨ੍ਹਾਂ ਦੀ ਪ੍ਰੀਖਿਆ ਬੁੱਧਵਾਰ ਜਾਂ ਵੀਰਵਾਰ ਨੂੰ ਹੈ, ਉਨ੍ਹਾਂ ਤੱਕ ਇਹ ਸੰਦੇਸ਼ ਕਿਵੇਂ ਪਹੁੰਚਾ ਹੋਵੇਗਾ।
ਕਰਨਾਲ ਵਿਚ ਇੰਟਰਨੈੱਟ ਸੇਵਾਵਾਂ ਬੰਦ, ਪ੍ਰੀਖਿਆਰਥੀਆਂ ਨੂੰ ਖੁਦ ਕਰਨੀ ਹੋਵੇਗੀ ਵਿਵਸਥਾ
ਕਰਨਾਲ (ਇੰਟ.)- ਹਰਿਆਣਾ ਦੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਲੋਂ ਕਰਨਾਲ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀ ਮੋਬਾਈਲ…
