ਅੰਤਰਰਾਸ਼ਟਰੀ ਦੇਹ ਵਪਾਰ ਗਿਰੋਹ ਦਾ ਪਰਦਾਫਾਸ਼, ਦੋ ਵਿਦੇਸ਼ੀ ਔਰਤਾਂ ਗੋਆ ‘ਚ ਗ੍ਰਿਫ਼ਤਾਰ

ਗੋਆ:  ਗੋਆ ਦੀ ਪਣਜੀ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਦੇਹ ਵਪਾਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਥੋਂ ਦੋ ਵਿਦੇਸ਼ੀ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।…

ਗੋਆ:  ਗੋਆ ਦੀ ਪਣਜੀ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਦੇਹ ਵਪਾਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਥੋਂ ਦੋ ਵਿਦੇਸ਼ੀ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਡਿਪਟੀ ਸੁਪਰਡੈਂਟ ਜੀਵਬਾ ਡਾਲਵੀ ਨੇ ਦੱਸਿਆ ਕਿ ਪੁਲਿਸ ਵੱਲੋਂ ਚਲਾਈ ਗਈ ਕਾਰਵਾਈ ਵਿੱਚ ਇਜ਼ਰਾਈਲ ਦੀ ਰਹਿਣ ਵਾਲੀਆਂ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਰੈਕੇਟ ਕੀਨੀਆ ਅਤੇ ਭਾਰਤ ਵਿਚਾਲੇ ਚੱਲ ਰਿਹਾ ਸੀ। ARZ, NGO ਦੀ ਮਦਦ ਨਾਲ ਚਲਾਏ ਗਏ ਪੁਲਿਸ ਆਪ੍ਰੇਸ਼ਨ ਵਿੱਚ ਪੰਜ ਔਰਤਾਂ ਨੂੰ ਇਸ ਗੈਰ-ਕਾਨੂੰਨੀ ਧੰਦੇ ਤੋਂ ਬਚਾਇਆ ਗਿਆ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕੰਮ ਵਿੱਚ ਸਮੱਗਲਰਾਂ ਦਾ ਇੱਕ ਗਰੋਹ ਸ਼ਾਮਲ ਹੈ। ਉਹ ਸੈਰ-ਸਪਾਟਾ ਅਤੇ ਪਰਾਹੁਣਚਾਰੀ ਵਿੱਚ ਨੌਕਰੀਆਂ ਦੇ ਵਾਅਦੇ ਨਾਲ ਏਜੰਟਾਂ ਰਾਹੀਂ ਕੀਨੀਆ ਦੀਆਂ ਔਰਤਾਂ ਨੂੰ ਇੱਥੇ ਲਿਆਉਂਦੇ ਹਨ। ਦੋਸ਼ ਹੈ ਕਿ ਮੁਲਜ਼ਮ ਵਿਦੇਸ਼ੀ ਔਰਤਾਂ ਤੋਂ ਮੋਟੀ ਕਮਾਈ ਕਰ ਰਹੇ ਸਨ।

Leave a Reply

Your email address will not be published. Required fields are marked *