LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਨੇ ਯੂਕਰੇਨ 'ਤੇ ਸੁੱਟੇ ਕਲੱਸਟਰ ਬੰਬ, ਇਕ ਸਾਲ 'ਚ 900 ਲੋਕਾਂ ਦੀ ਮੌਤ

ruse25698

Russia dropped cluster bombs on Ukraine: ਯੂਕਰੇਨ ਅਤੇ ਰੂਸ ਵਿਚਕਾਰ ਜੰਗ ਨੇ ਤਬਾਹੀ ਤੋਂ ਇਲਾਵਾ ਕੁਝ ਨਹੀਂ ਦਿਖਾਇਆ ਹੈ। ਇਸ ਦੌਰਾਨ ਦੱਸਿਆ ਗਿਆ ਹੈ ਕਿ ਸਾਲ 2022 ਵਿੱਚ ਯੂਕਰੇਨ ਵਿੱਚ ਕਲਸਟਰ ਬੰਬ ਧਮਾਕਿਆਂ ਵਿੱਚ 900 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਕਲੱਸਟਰ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੇ ਗੈਰ-ਸਰਕਾਰੀ ਸੰਗਠਨਾਂ ਦੇ ਇੱਕ ਨੈਟਵਰਕ ਕਲੱਸਟਰ ਮੁਨੀਸ਼ਨ ਕੋਲੀਸ਼ਨ ਦਾ ਕਹਿਣਾ ਹੈ ਕਿ ਇੰਨੇ ਲੋਕਾਂ ਦੀ ਮੌਤ ਨਾਲ ਵਿਸ਼ਵ ਪੱਧਰ 'ਤੇ ਇੱਕ ਨਵਾਂ ਰਿਕਾਰਡ ਕਾਇਮ ਹੋਇਆ ਹੈ। ਪਿਛਲੇ ਸਾਲ ਫਰਵਰੀ ਵਿਚ ਜਦੋਂ ਤੋਂ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ, ਉਸ ਨੇ ਪੁਰਾਣੇ ਕਲੱਸਟਰ ਹਥਿਆਰਾਂ ਅਤੇ ਨਵੇਂ ਵਿਕਸਤ ਹਥਿਆਰਾਂ ਦੀ ਵਰਤੋਂ "ਵੱਡੇ ਪੱਧਰ 'ਤੇ ਕੀਤੀ ਹੈ"।

ਯੂਕਰੇਨੀ ਹਮਲੇ ਤੋਂ ਬਾਅਦ ਮਾਸਕੋ 'ਚ ਹਾਈ ਅਲਰਟ

ਮੀਡੀਆ ਰਿਪੋਰਟਾਂ ਮੁਤਾਬਕ ਮਾਸਕੋ ਰੇਲਵੇ ਸਟੇਸ਼ਨ ਨੇੜੇ ਧਮਾਕਾ ਹੋਇਆ। ਲੈਨਿਨਗਰਾਦ ਰੇਲਵੇ ਸਟੇਸ਼ਨ ਦੇ ਨੇੜੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਧਮਾਕੇ ਤੋਂ ਬਾਅਦ ਗੋਦਾਮ ਨੂੰ ਅੱਗ ਲੱਗ ਗਈ। ਇੱਥੇ ਵੀ ਯੂਕਰੇਨੀ ਡਰੋਨ ਤੋਂ ਹਮਲੇ ਦੀ ਸੰਭਾਵਨਾ ਹੈ। ਯੂਕਰੇਨੀ ਹਮਲੇ ਤੋਂ ਬਾਅਦ ਮਾਸਕੋ 'ਚ ਹਾਈ ਅਲਰਟ ਐਲਾਨ ਕੀਤਾ ਗਿਆ ਹੈ। ਇੱਥੋਂ ਦੇ ਦੋ ਵੱਡੇ ਹਵਾਈ ਅੱਡੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ। ਇਨ੍ਹਾਂ ਦੋਵਾਂ ਹਵਾਈ ਅੱਡਿਆਂ 'ਤੇ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ। 50 ਤੋਂ ਵੱਧ ਉਡਾਣਾਂ ਦੇਰੀ ਜਾਂ ਰੱਦ ਹੋਈਆਂ। ਯੂਕਰੇਨ ਦੀ ਇਹ ਹਿੰਮਤ ਪੁਤਿਨ ਨੂੰ ਹਿਲਾ ਦੇਣ ਵਾਲੀ ਹੈ ਕਿਉਂਕਿ 5 ਦਿਨਾਂ 'ਚ ਮਾਸਕੋ 'ਤੇ ਇਹ ਦੂਜਾ ਡਰੋਨ ਹਮਲਾ ਸੀ।

In The Market