LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਬਕਾ ਮੰਤਰੀ ਨੇ ਪਤਨੀ ਨੂੰ ਅੱਠ ਘੰਟੇ ਕੁੱਟਿਆ, ਹੋਈ ਮੌਤ, ਵੀਡੀਓ ਵਾਇਰਲ

husban new

Ex-minister video : ਸਾਬਕਾ ਮੰਤਰੀ ਉਤੇ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ ਲੱਗਾ ਹੈ। ਦੋਸ਼ ਹੈ ਕਿ ਉਸ ਨੇ ਨਵੰਬਰ 2023 'ਚ ਆਪਣੀ ਪਤਨੀ ਨੂੰ ਅੱਠ ਘੰਟੇ ਕੁੱਟਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਇਕ ਦੁਬਲੀ-ਪਤਲੀ ਔਰਤ ਨੂੰ ਜੁੱਤਿਆਂ ਤੇ ਪੈਰਾਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ।
ਇਹ ਮਾਮਲਾ ਕਜ਼ਾਕਿਸਤਾਨ ਦਾ ਹੈ। ਇੱਥੋਂ ਦੇ ਸਾਬਕਾ ਮੰਤਰੀ ਕੁਆਂਡਿਕ ਬਿਸ਼ਿਮਬਾਏਵ 'ਤੇ ਦੋਸ਼ ਹੈ ਕਿ ਉਸ ਨੇ ਨਵੰਬਰ 2023 'ਚ ਆਪਣੀ ਪਤਨੀ ਨੂੰ ਅੱਠ ਘੰਟੇ ਕੁੱਟਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਦੁਬਲੀ-ਪਤਨੀ ਔਰਤ ਨੂੰ ਮੁਲਜ਼ਮ ਪਤੀ ਜੁੱਤਿਆਂ ਤੇ ਪੈਰਾਂ ਨਾਲ ਕੁੱਟਦਾ ਰਹਿੰਦਾ ਹੈ।


ਵੀਡੀਓ 'ਚ ਇਹ ਵੀ ਦੇਖਿਆ ਗਿਆ ਕਿ ਜਦੋਂ ਪਤਨੀ ਨੇ ਬਾਥਰੂਮ 'ਚ ਲੁਕਣ ਦੀ ਕੋਸ਼ਿਸ਼ ਕੀਤੀ ਤਾਂ ਪਤੀ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੁਲਜ਼ਮ ਪਤੀ ਨੇ ਆਪਣੇ ਪਰਿਵਾਰ ਦੀ ਮਲਕੀਅਤ ਵਾਲੇ ਰੈਸਟੋਰੈਂਟ ਦੇ ਸਟਾਫ ਨੂੰ ਐਮਰਜੈਂਸੀ ਸੇਵਾਵਾਂ ਨੂੰ ਕਾਲ ਨਾ ਕਰਨ ਤੇ ਸੀਸੀਟੀਵੀ ਫੁਟੇਜ ਨੂੰ ਹਟਾਉਣ ਲਈ ਕਿਹਾ ਸੀ। ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਔਰਤ ਦੀ ਮੌਤ ਹੋ ਗਈ। ਬੁਰੀ ਤਰ੍ਹਾਂ ਕੁੱਟਮਾਰ ਕਾਰਨ ਔਰਤ ਦੇ ਨੱਕ ਦੀ ਹੱਡੀ ਟੁੱਟ ਗਈ।
ਸਾਬਕਾ ਵਿੱਤ ਮੰਤਰੀ ਕੁਆਂਡਿਕ ਬਿਸ਼ਿਮਬਾਏਵ 'ਤੇ ਉਨ੍ਹਾਂ ਦੀ ਪਤਨੀ ਸਲਤਨਤ ਨਕੇਨੋਵਾ ਦੀ ਹੱਤਿਆ ਦਾ ਮੁਕੱਦਮਾ ਚਲਾਇਆ ਗਿਆ ਸੀ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਬਿਸ਼ਿਮਬਾਏਵ ਤੇ ਨੁਕੇਨੋਵਾ ਨੇ ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਸਾਰਾ ਦਿਨ ਤੇ ਰਾਤ ਰੈਸਟੋਰੈਂਟ 'ਚ ਗੁਜ਼ਾਰੀ ਸੀ। ਘਟਨਾ ਤੋਂ 12 ਘੰਟੇ ਬਾਅਦ ਐਂਬੂਲੈਂਸ ਪਹੁੰਚੀ। ਰੈਸਟੋਰੈਂਟ 'ਚ ਹੀ ਔਰਤ ਦੀ ਮੌਤ ਹੋ ਗਈ।
43 ਸਾਲਾ ਬਿਸ਼ਿਮਬਾਏਵ 'ਤੇ ਹਿੰਸਾ ਦੇ ਨਾਲ ਤਸ਼ੱਦਦ ਅਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਤੇ ਉਸ ਨੂੰ 20 ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਖ਼ੁਦ ਨੂੰ ਬੇਕਸੂਰ ਦੱਸਿਆ ਤੇ ਅਦਾਲਤ 'ਚ ਦਲੀਲ ਦਿੱਤੀ ਹੈ ਕਿ ਨੁਕੇਨੋਵਾ ਦੀ ਮੌਤ ਆਪਣੇ ਆਪ ਨੂੰ ਲੱਗੀਆਂ ਸੱਟਾਂ ਕਾਰਨ ਹੋਈ ਹੈ।

In The Market