ਕੋਲੰਬੋ : ਸ੍ਰੀਲੰਕਾ ਦੇ ਸੈਂਟਰਲ ਹਿੱਲ 'ਚ ਮੋਟਰ ਕਾਰ ਰੇਸਿੰਗ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ 'ਚ ਅੱਠ ਸਾਲ ਦੀ ਬੱਚੀ ਸਮੇਤ ਸੱਤ ਲੋਕਾਂ ਦੀ ਮੌ.ਤ ਹੋ ਗਈ ਅਤੇ 23 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਸ਼੍ਰੀਲੰਕਾਈ ਫੌਜ ਨੇ ਰਾਸ਼ਟਰੀ ਨਵੇਂ ਸਾਲ ਦੇ ਮੌਕੇ 'ਤੇ ਐਤਵਾਰ ਨੂੰ ਕਾਰ ਰੇਸਿੰਗ ਕਰਵਾਈ ਸੀ। ਪੁਲਿਸ ਦੇ ਬੁਲਾਰੇ ਡੀਆਈਜੀ ਨਿਹਾਲ ਥਲਦੁਵਾ ਨੇ ਦੱਸਿਆ ਕਿ 23 ਗੰਭੀਰ ਰੂਪ ਵਿੱਚ ਜ਼ਖਮੀ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਫੌਕਸ ਹਿੱਲ ਸੁਪਰ ਕਰਾਸ 2024 ਵਿੱਚ ਹਿੱਸਾ ਲੈਣ ਵਾਲੀ ਇੱਕ ਕਾਰ ਟ੍ਰੈਕ ਤੋਂ ਉਤਰ ਗਈ ਅਤੇ ਦਰਸ਼ਕਾਂ ਵਿੱਚ ਦਾਖ਼ਲ ਹੋ ਗਈ। ਰੇਸਿੰਗ ਦੇਖਣ ਲਈ ਇੱਕ ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ। ਇਹ ਰੇਸਿੰਗ ਸ਼੍ਰੀਲੰਕਾ ਦੇ ਸੈਂਟਰਲ ਹਾਈਲੈਂਡਸ ਦੇ ਦਿਯਾਤਲਾਵਾ ਵਿਖੇ ਆਯੋਜਿਤ ਕੀਤੀ ਗਈ ਸੀ। ਸਿਪਾਹੀਆਂ ਨੂੰ ਦਿਆਤਲਵਾ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ।
ਅਪ੍ਰੈਲ ਵਿੱਚ ਸਿਨਹਾਲੀ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ, ਛੁੱਟੀਆਂ ਮਨਾਉਣ ਵਾਲੇ ਕੇਂਦਰੀ ਪਹਾੜੀਆਂ ਵਿੱਚ ਇਕੱਠੇ ਹੁੰਦੇ ਹਨ ਅਤੇ ਕਾਰ ਰੇਸ ਤੇ ਘੋੜ ਦੌੜ ਵਰਗੇ ਮੁਕਾਬਲੇ ਹੁੰਦੇ ਹਨ। ਈਸਟਰ ਸੰਡੇ ਦੇ ਹਮਲਿਆਂ ਤੋਂ ਬਾਅਦ ਫੌਕਸ ਹਿੱਲ ਰੇਸ ਨੂੰ 2019 ਵਿੱਚ ਬੰਦ ਕਰ ਦਿੱਤਾ ਗਿਆ ਸੀ। ਪੰਜ ਸਾਲਾਂ ਬਾਅਦ ਰੇਸ ਨੂੰ ਬਹਾਲ ਕੀਤਾ ਗਿਆ ਸੀ ਪਰ ਬਦਕਿਸਮਤੀ ਨਾਲ ਐਤਵਾਰ ਨੂੰ ਸਮਾਗਮ ਵਿੱਚ ਇੱਕ ਹਾਦਸਾ ਹੋ ਗਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत