LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੋਰਿਆਂ ਦੀ ਧਰਤੀ ਲੰਡਨ 'ਚ ਸਿੱਖਾਂ ਲਈ ਇੱਕ ਨਿਵੇਕਲਾ ਉਪਰਾਲਾ , ਪਹਿਲੀ ਸਿੱਖ ਅਦਾਲਤ ਦਾ ਉਦਘਾਟਨ

sikh court new

ਗੋਰਿਆਂ ਦੀ ਧਰਤੀ ਲੰਡਨ 'ਚ ਸਿੱਖਾਂ ਲਈ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ।  ਲੰਡਨ ਦੇ ਲਿੰਕਨ ਇਨ ਦੇ ਓਲਡ ਹਾਲ ਵਿੱਚ ਇੱਕ ਸਮਾਰੋਹ ਵਿੱਚ ਸਿੱਖ ਅਦਾਲਤ ਦਾ ਉਦਘਾਟਨ ਕੀਤਾ ਗਿਆ। ਇਹ ਨਵੀਂ ਸਿੱਖ ਅਦਾਲਤ ਵਿਅਕਤੀਗਤ ਤੌਰ ‘ਤੇ ਕੰਮ ਕਰੇਗੀ ਅਤੇ ਇਸ ਵਿੱਚ ਲਗਭਗ 30 ਮੈਜਿਸਟ੍ਰੇਟਸ ਅਤੇ 15 ਜੱਜ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹੋਣਗੀਆਂ।  ਇੱਕ ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੈਜਿਸਟ੍ਰੇਟ ਕਿਸੇ ਵੀ ਵਿਵਾਦ ‘ਤੇ ਸਮਝੌਤੇ ਲਈ ਗੱਲਬਾਤ ਕਰਨ ਲਈ ਦੋਵੇਂ ਪਾਰਟੀਆਂ ਵਿਚਕਾਰ ਵਿਚੋਲਗੀ ਕਰਨਗੇ, ਤੇ ਫੇਰ ਜੱਜ ਕੋਲ ਸਾਰਾ ਵਿਵਾਦ ਲੈ ਕੇ ਜਾਣਗੇ। ਅਦਾਲਤ ਦੇ ਸੰਸਥਾਪਕਾਂ ਵਿੱਚੋਂ ਇੱਕ ਐਡਵੋਕੇਟ ਬਲਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਸੰਘਰਸ਼ਾਂ ਅਤੇ ਵਿਵਾਦਾਂ ਨਾਲ ਨਜਿੱਠਦੇ ਹੋਏ ਲੋੜ ਦੇ ਸਮੇਂ ਸਿੱਖ ਪਰਿਵਾਰਾਂ ਦੀ ਮਦਦ ਕਰਨਾ ਹੈ। ਕੋਈ ਵੀ ਸਿੱਖ ਇੱਥੇ ਆਪਣਾ ਮਸਲਾ ਹੱਲ ਕਰਵਾ ਸਕੇਗਾ। ਲੰਡਨ ਦੀਆਂ ਦੂਜੀਆਂ ਅਦਾਲਤਾਂ ਆਪਣਾ ਕੰਮ ਆਪਣੇ ਪੱਧਰ ’ਤੇ ਕਰਦੀਆਂ ਰਹਿਣਗੀਆਂ। ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਅਦਾਲਤਾਂ ਘਰੇਲੂ ਹਿੰਸਾ, ਜੂਏਬਾਜ਼ੀ ਅਤੇ ਨਸ਼ਾਖੋਰੀ ਵਰਗੇ ਮਾਮਲਿਆਂ ਨਾਲ ਨਜਿੱਠੇਗੀ। ਜੇ ਇਹਨਾਂ ਮਾਮਲਿਆਂ ਵਿੱਚ ਵਿਚੋਲਗੀ ਅਸਫਲ ਰਹਿੰਦੀ ਹੈ, ਤਾਂ ਕੇਸ ਅਦਾਲਤ ਦੇ ਜੱਜ ਸਾਹਮਣੇ ਲਿਆਂਦਾ ਜਾ ਸਕਦਾ ਹੈ। ਇਸ ਤੋਂ ਬਾਅਦ ਆਰਬਿਟਰੇਸ਼ਨ ਐਕਟ ਤਹਿਤ ਕਾਨੂੰਨੀ ਫੈਸਲਾ ਲਿਆ ਜਾਵੇਗਾ। ਉਨ੍ਹਾਂ  ਕਿਹਾ ਕਿ ਇਸ ਅਦਾਲਤ ਦਾ ਮਕਸਦ ਅੰਗਰੇਜ਼ੀ ਅਦਾਲਤਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਅਤੇ ਤੰਗ ਕਰਨਾ ਨਹੀਂ ਹੈ। ਅਸੀਂ ਸਿਰਫ਼ ਸਿੱਖਾਂ ਦੇ ਮਸਲੇ ਵੱਖਰੇ ਤੌਰ ‘ਤੇ ਹੱਲ ਕਰਨਾ ਚਾਹੁੰਦੇ ਹਾਂ।

In The Market