LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Gaza hospital Attack: ਗਾਜ਼ਾ ਦੇ ਹਸਪਤਾਲ ’ਚ ਵੱਡਾ ਹਮਲਾ, 500 ਲੋਕਾਂ ਦੀ ਮੌਤ

kiu85369

Gaza hospital Attack: ਇਜ਼ਰਾਈਲ ਵੱਲੋਂ ਹਮਾਸ ਉੱਤੇ ਲਗਾਤਰ ਹਮਲੇ ਕੀਤੇ ਜਾ ਰਹੇ ਹਨ। ਹੁਣ ਇਜ਼ਰਾਈਲ ਅਤੇ ਹਮਾਸ ਵਿਚਾਲੇ ਲੜਾਈ ਦਾ ਸਭ ਤੋਂ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ। ਗਾਜ਼ਾ ਦੇ ਇੱਕ ਹਸਪਤਾਲ 'ਤੇ ਰਾਕੇਟ ਹਮਲੇ ਵਿੱਚ ਕਰੀਬ 500 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਫਲਸਤੀਨ ਦਾ ਕਹਿਣਾ ਹੈ ਕਿ ਇਜ਼ਰਾਇਲੀ ਬਲਾਂ ਨੇ ਹਸਪਤਾਲ 'ਤੇ ਹਮਲਾ ਕੀਤਾ।

IDF ਸੰਚਾਲਨ ਪ੍ਰਣਾਲੀਆਂ ਦੇ ਵਿਸ਼ਲੇਸ਼ਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਗਾਜ਼ਾ ਵਿੱਚ ਅੱਤਵਾਦੀਆਂ ਦੁਆਰਾ ਰਾਕੇਟ ਦੀ ਇੱਕ ਬੈਰਾਜ ਗੋਲੀਬਾਰੀ ਕੀਤੀ ਗਈ ਸੀ, ਜਿਸ ਸਮੇਂ ਇਹ ਮਾਰਿਆ ਗਿਆ ਸੀ, ਗਾਜ਼ਾ ਵਿੱਚ ਅਲ ਅਹਲੀ ਹਸਪਤਾਲ ਦੇ ਨੇੜਿਓਂ ਲੰਘ ਰਿਹਾ ਸੀ। ਸਾਡੇ ਹੱਥਾਂ ਵਿੱਚ ਕਈ ਸਰੋਤਾਂ ਤੋਂ ਮਿਲੀ ਖੁਫੀਆ ਜਾਣਕਾਰੀ ਦਰਸਾਉਂਦੀ ਹੈ ਕਿ ਇਸਲਾਮਿਕ ਜੇਹਾਦ ਗਾਜ਼ਾ ਵਿੱਚ ਹਸਪਤਾਲ ਨੂੰ ਮਾਰਨ ਵਾਲੇ ਅਸਫਲ ਰਾਕੇਟ ਲਾਂਚ ਲਈ ਜ਼ਿੰਮੇਵਾਰ ਹੈ।

 

ਭਾਰਤ  ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਮੁਹਿੰਮ ਜਾਰੀ

ਉਧਰ ਭਾਰਤ ਸਰਕਾਰ ਦੀ ਆਪਰੇਸ਼ਨ ਅਜੈ ਤਹਿਤ ਮੁਹਿੰਮ ਜਾਰੀ ਹੈ। 5ਵੀਂ ਫਲਾਇਟ ’ਚ ਭਾਰਤੀਆਂ ਦੇ ਨਾਲ ਨਾਲ 18 ਨੇਪਾਲ ਦੇ ਨਾਗਰਿਕ ਨੂੰ ਵੀ ਲਿਆਂਦਾ ਗਿਆ ਹੈ। ਇਜ਼ਰਾਇਲ ’ਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਕਰੀਬ 18 ਹਜ਼ਾਰ ਹੈ। ਆਪਰੇਸ਼ਨ ਅਜੈ ਤਹਿਤ 286 ਹੋਰ ਭਾਰਤੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਭਾਰਤੀਆਂ ਦੀ ਦੇਸ਼ ਵਾਪਸੀ ਦਾ ਸਾਰਾ ਖਰਚ ਕੇਂਦਰ ਸਰਕਾਰ ਚੁੱਕ ਰਹੀ ਹੈ। ਇਜ਼ਰਾਇਲ ’ਚ ਭਾਰਤੀ ਦੂਤਾਵਾਸ ਦੀ 24 ਘੰਟੇ ਹੈਲਪਲਾਈਨ ਸਹੂਲਤ ਜਾਰੀ ਹੈ। 

 

In The Market