Burger Crime news : ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦੇ ਪੁੱਤਰ ਨੇ ਆਪਣੇ ਤੇ ਆਪਣੀ ਪ੍ਰੇਮਿਕਾ ਲਈ ਆਰਡਰ ਕੀਤੇ ਬਰਗਰ ਵਿੱਚੋਂ ਅੱਧਾ ਬਰਗਰ ਖਾਣ 'ਤੇ ਆਪਣੇ 17 ਸਾਲਾ ਦੋਸਤ ਦਾ ਕ.ਤ.ਲ ਕਰ ਦਿੱਤਾ। ਉਸ ਨੇ ਆਪਣੇ ਸੁਰੱਖਿਆ ਗਾਰਡ ਦੀ ਅਸਾਲਟ ਰਾਈਫਲ ਫੜੀ ਤੇ ਦੋਸਤ ਨੂੰ ਗੋ਼ਲੀ ਮਾਰ ਦਿੱਤੀ।
ਇਹ ਘਟਨਾ ਪਾਕਿਸਤਾਨ ਦੇ ਕਰਾਚੀ ਵਿਖੇ 8 ਫਰਵਰੀ ਨੂੰ ਡਿਫੈਂਸ ਹਾਊਸਿੰਗ ਅਥਾਰਟੀ ਇਲਾਕੇ 'ਚ ਵਾਪਰੀ। ਮ੍ਰਿਤਕ ਲੜਕਾ ਸੈਸ਼ਨ ਜੱਜ ਦਾ ਲੜਕਾ ਸੀ। ਇਸ ਮਾਮਲੇ ਦੀ ਜਾਂਚ ਪੂਰੀ ਕਰ ਲਈ ਗਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਅਨੁਸਾਰ ਸੇਵਾਮੁਕਤ ਪੁਲਿਸ ਸੁਪਰਡੈਂਟ (ਐਸਐਸਪੀ) ਨਜ਼ੀਰ ਅਹਿਮਦ ਮੀਰ ਬਹਾਰ ਦੇ ਪੁੱਤਰ ਦਾਨਿਆਲ ਮੀਰ ਬਹਾਰ ਨੇ ਕਰਾਚੀ ਜ਼ਿਲ੍ਹਾ ਦੱਖਣੀ ਸੈਸ਼ਨ ਜੱਜ ਜਾਵੇਦ ਕੇਰੀਓ ਦੇ ਪੁੱਤਰ ਨੂੰ ਆਪਣੇ ਘਰ ਬੁਲਾਇਆ ਸੀ। ਬਾਅਦ ਵਿੱਚ ਉਸ ਨੇ ਆਪਣੀ ਪ੍ਰੇਮਿਕਾ ਸ਼ਾਜ਼ੀਆ ਨੂੰ ਵੀ ਘਰ ਬੁਲਾਇਆ।
ਦਾਨਿਆਲ ਨੇ ਆਪਣੀ ਪ੍ਰੇਮਿਕਾ ਅਤੇ ਆਪਣੇ ਲਈ ਦੋ ਬਰਗਰ ਆਰਡਰ ਕੀਤੇ ਸਨ ਪਰ ਅਲੀ ਨੇ ਅੱਧਾ ਬਰਗਰ ਖਾ ਲਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਦਾਨਿਆਲ ਨੇ ਆਪਣੇ ਸੁਰੱਖਿਆ ਗਾਰਡ ਦੀ ਅਸਾਲਟ ਰਾਈਫਲ ਲੈ ਲਈ ਅਤੇ ਅਲੀ 'ਤੇ ਗੋਲੀ ਚਲਾ ਦਿੱਤੀ। ਬਾਅਦ 'ਚ ਹਸਪਤਾਲ ਲਿਜਾਂਦੇ ਸਮੇਂ ਅਲੀ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦਾਨਿਆਲ ਦਾ ਅਲੀ ਨਾਲ ਝਗੜਾ ਹੋਇਆ ਸੀ ਕਿਉਂਕਿ ਉਸ ਨੇ ਉਸ ਦੀ ਪ੍ਰੇਮਿਕਾ ਦਾ ਅੱਧਾ ਬਰਗਰ ਬਿਨਾਂ ਪੁੱਛੇ ਹੀ ਖਾ ਲਿਆ ਸੀ। ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ ਫਿਲਹਾਲ ਜੇਲ੍ਹ 'ਚ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab-Haryana Weather Update: पंजाब, हरियाणा समेत कई राज्यों में ठंड की दस्तक! जानिए अपने शहर का हाल
IND Vs NZ Test Series 2024: 46 रन पर ऑल आउट, पहले टेस्ट मैच में न्यूजीलैंड की गेंदबाजी के सामने भारतीय टीम नाकाम
Petrol-Diesel Price Today: त्योहारी सीजन में पेट्रोल-डीजल के नए रेट जारी, जान लीजिए आज का ताजा भाव