ਅੱਜ ਤੋਂ ਸ਼੍ਰੀ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਦੀ ਅਰੰਭਤਾ, ਸਰਹੱਦ ਰਾਹੀ ਭਾਰਤ ਦਾਖਿਲ ਹੋਵੇਗਾ ਨਗਰ ਕੀਰਤਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਅਟਾਰੀ ਵਾਹਘਾ ਸਰਹੱਦ ਰਾਹੀ ਇਕ ਭਾਰੀ ਨਗਰ ਕੀਰਤਨ ਭਾਰਤ ਦਾਖਲ ਹੋਵੇਗਾ। ਦੱਸਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਅਟਾਰੀ ਵਾਹਘਾ ਸਰਹੱਦ ਰਾਹੀ ਇਕ ਭਾਰੀ ਨਗਰ ਕੀਰਤਨ ਭਾਰਤ ਦਾਖਲ ਹੋਵੇਗਾ।

 international nagar kirtan  international nagar kirtan ਦੱਸਿਆ ਜਾ ਰਿਹਾ ਹੈ ਕਿ ਇਸ ਨਗਰ ਕੀਰਤਨ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਾਂਦੀ ਦੀ ਪਾਲਕੀ ਚ ਸਜਾਇਆ ਜਾਵੇਗਾ। ਦਸ ਦਈਏ ਕਿ ਇਸ ਚਾਂਦੀ ਦੀ ਪਾਲਕੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਚੜਾਈ ਸੀ।

 international nagar kirtan

ਇਸਨੂੰ ਕਰੀਬ 180 ਸਾਲ ਪਹਿਲਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਚ ਅਰਪਿਤ ਕੀਤਾ ਗਿਆ ਸੀ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਨਗਰ ਕੀਰਤਨ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਦੀ ਦੇ ਖੜਾਂਵਾਂ ਅੰਮ੍ਰਿਤਸਰ ਪਹੁੰਚਣਗੀਆਂ।

 international nagar kirtan

ਜਿਕਰ-ਏ-ਖਾਸ ਹੈ ਕਿ ਇਸ ਨਗਰ ਕੀਰਤਨ ਨੂੰ ਪਾਕਿਸਤਾਨ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਗਈ ਹੈ।

 international nagar kirtan list

 international nagar kirtan list

ਜਿਸ ਤੋਂ ਬਾਅਦ ਜਿੱਥੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ ਹਨ ਉੱਥੇ ਉੱਥੇ ਇਸ ਨਗਰ ਕੀਰਤਨ ਨੂੰ ਪਹੁੰਚਾਇਆ ਜਾਵੇਗਾ। ਦਸ ਦਈਏ ਕਿ ਸ਼੍ਰੀ ਨਨਕਾਣਾ ਸਾਹਿਬ ਤੋਂ ਆਰੰਭ ਕੀਤੇ ਗਏ ਗਏ ਨਗਰ ਕੀਰਤਨ ਦਾ ਗੁਰਦੁਆਰਾ ਬੇਰ ਸਾਹਿਬ ਵਿੱਖੇ ਆਪਣਾ ਆਖਰੀ ਪੜਾਅ ਹੋਵੇਗਾ।

Leave a Reply

Your email address will not be published. Required fields are marked *