ਨਵੀਂ ਦਿੱਲੀ (ਇੰਟ.)-ਇਨ੍ਹੀਂ ਦਿਨੀਂ ਦਰਸ਼ਕਾਂ ਵਿਚ ‘ਖਤਰੋਂ ਕੇ ਖਿਲਾੜੀ 11’ ਨੂੰ ਲੈ ਕੇ ਕਾਫੀ ਬਜ਼ ਬਣਿਆ ਹੋਇਆ ਹੈ। ਉਥੇ ਹੀ ਸਟਾਰਸ ਹਾਲ ਹੀ ਵਿਚ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਲਈ ਸਾਊਥ ਅਫਰੀਕਾ ਦੀ ਰਾਜਧਾਨੀ ਕੇਪਟਾਊਨ ਪਹੁੰਚੇ ਹਨ। ਉਥੇ ਹੀ ਸ਼ੋਅ ਦਾ ਪਹਿਲਾ ਐਲੀਮੀਨੇਸ਼ਨ ਵੀ ਹੋ ਗਿਆ ਹੈ। ਸਪਾਟਬੁਆਏ ਦੀ ਖਬਰ ਦੀ ਮੰਨੀਏ ਸ਼ੋਅ ਵਿਸ਼ਾਲ ਆਦਿੱਤਿਆ ਸਿੰਘ ਬਾਹਰ ਹੋ ਚੁੱਕੇ ਹਨ। ਸ਼ੋਅ ਦੇ ਕੰਟੇਸਟੈਂਟ ਵਿਚ ਜਿੱਤ ਨੂੰ ਲੈ ਕੇ ਸਖ਼ਤ ਟੱਕਰ ਦੇਖੀ ਜਾ ਸਕਦੀ ਹੈ। ਇਸ ਵਿਚਾਲੇ ਹੁਣ ਸ਼ੋਅ ਦੀ ਕੰਟੈਸਟੈਂਟ ਐਕਟ੍ਰੈਸ ਨਿੱਕੀ ਤੰਬੋਲੀ ਨੇ ਆਪਣੀ ਲੇਟੈਸਟ ਹਾਟ ਤਸਵੀਰ ਪੋਸਟ ਕੀਤੀ ਹੈ ਜੋ ਕਾਫੀ ਚਰਚਾ ਵਿਚ ਹੈ। ਤਸਵੀਰ ਵਿਚ ਨਿੱਕੀ ਦੇ ਕਾਤਿਲਾਨਾ ਅੰਦਾਜ਼ ‘ਤੇ ਫੈਂਸ ਫਿਦਾ ਹੋ ਰਹੇ ਹਨ।
ਨਿੱਕੀ ਤੰਬੋਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਲੇਟੈਸਟ ਐਂਡ ਬੋਲਡ ਫੋਟੋ ਸ਼ੇਅਰ ਕੀਤੀ ਹੈ। ਨਿੱਕੀ ਰੈੱਡ ਕਲਰ ਦੀ ਬਾਡੀਕਾਨ ਡ੍ਰੈਸ ਵਿਚ ਆਪਣੀ ਗਲੈਮਰਸ ਫੋਟੋਜ਼ ਸ਼ੇਅਰ ਕਰ ਕੇ ਕਾਫੀ ਸੁਰਖੀਆਂ ਖੱਟ ਰਹੀ ਹੈ। ਇਸ ਡ੍ਰੈਸ ਵਿਚ ਉਨ੍ਹਾਂ ਦਾ ਅੰਦਾਜ਼ ਦੇਖ ਕੇ ਫੈਂਸ ਦੀਵਾਨੇ ਹੋ ਰਹੇ ਹਨ। ਇਨ੍ਹਾਂ ਫੋਟੋਜ਼ ਦੇ ਨਾਲ ਨਿੱਕੀ ਨੇ ਕੈਪਸ਼ਨ ਵਿਚ ਲਿਖਿਆ, ਚਮਤਕਾਰ ਅਭਿਮਾਨੀ ਪ੍ਰਾਣੀ ਹੈ, ਜੋ ਲੋਕ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਦੇ ਸਾਹਮਣੇ ਉਹ ਖੁਦ ਨੂੰ ਪ੍ਰਗਟ ਨਹੀਂ ਕਰਦੇ’ ਨਿੱਕੀ ਦੀ ਇਸ ਪੋਸਟ ਅਤੇ ਫੋਟੋ ‘ਤੇ ਫੈਂਸ ਕਾਫੀ ਲਾਈਕ ਅਤੇ ਕੁਮੈੰਟ ਕਰਦੇ ਹੋਏ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।
ਇਹ ਵੀ ਪੜ੍ਹੋ – 1 ਜੂਨ ਤੋਂ ਫ੍ਰੀ ਨਹੀਂ ਹੋਵੇਗੀ ਗੂਗਲ ਦੀ ਇਹ ਸਰਵਿਸ, ਖਰੀਦਣੀ ਪਵੇਗੀ ਸਪੇਸ
ਹਾਲ ਹੀ ਵਿਚ ਨਿੱਕੀ ਨੇ ਕੇਪ ਟਾਊਨ ਤੋਂ ਆਪਣੀ ਕਾਫੀ ਬੋਲਡ ਤਸਵੀਰ ਪੋਸਟ ਕੀਤੀ ਸੀ। ਇਨ੍ਹਾਂ ਤਸਵੀਰਾਂ ਵਿਚ ਉਹ ਬਲੂ ਕਲਰ ਦੀ ਹਾਟ ਮੋਨੋਕਿਨੀ ਵਿਚ ਬੇਹੱਦ ਹੀ ਬੋਲਡ ਲੱਗ ਰਹੀ ਸੀ। ਉਥੇ ਹੀ ਉਹ ਸਮੁੰਦਰੀ ਕੰਢੇ ਬੇਹੱਦ ਹੀ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਆਪਣੀਆਂ ਇਨ੍ਹਾਂ ਤਸਵੀਰਾਂ ਨਾਲ ਫੈਂਸ ਨੂੰ ਦੀਵਾਨਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਿਆ ਸੀ। ਉਥੇ ਹੀ ਨਿੱਕੀ ਪਹਿਲਾਂ ਵੀ ਬਿਗ ਬੌਸ ਵਿਚ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਨਾਲ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ।
ਇਹ ਵੀ ਪੜ੍ਹੋ – ਅਸੀਮ ਰਿਆਜ਼ ਦੀ ਮਾਂ ਨੂੰ ਮਿਲਣ ਪਹੁੰਚੀ ਹਿਮਾਂਸ਼ੀ ਖੁਰਾਣਾ, ਪਰਿਵਾਰ ਨਾਲ ਤਸਵੀਰਾਂ ਆਈਆਂ ਸਾਹਮਣੇ
ਤੁਹਾਨੂੰ ਦੱਸ ਦਈਏ ਕਿ ‘ਖਤਰੋਂ ਕੇ ਖਿਲਾੜੀ 11’ ਵਿਚ ਰਾਹੁਲ ਵੈਧ, ਸ਼ਵੇਤਾ ਤਿਵਾਰੀ, ਅਰਜੁਨ ਬਿਜਲਾਨੀ, ਦਿਵਯਾਂਕਾ ਤ੍ਰਿਪਾਠੀ, ਸਨਾ ਮਕਬੂਲ, ਵਿਸ਼ਾਲ ਆਦਿੱਤਿਆ ਸਿੰਘ, ਅਭਿਨਵ ਸ਼ੁਕਲਾ, ਆਸਥਾ ਗਿੱਲ, ਮਹਿਕ ਚਹਿਲ ਅਤੇ ਨਿੱਕੀ ਤੰਬੋਲੀ ਵਰਗੇ ਸੈਲੀਬ੍ਰਿਟੀਜ਼ ਬਤੌਰ ਕੰਟੈਸਟੈਂਟ ਨਜ਼ਰ ਆ ਰਹੇ ਹਨ। ਕੇਪਟਾਊਨ ਤੋਂ ਕੰਟੈਸਟੈਂਟ ਦੀਆਂ ਵੀ ਲਗਾਤਾਰ ਸਾਹਮਣੇ ਆ ਰਹੀ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਸ ਵੀ ਹੋ ਰਹੀ ਹੈ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।



