ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨੇਪਾਲ ਆਪਣੇ ਦੇਸ਼ ਦੇ ਸੱਤ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਦੇ ਆਧਾਰ ‘ਤੇ ਬਨਾਉਣ ਦਾ ਫੈਸਲਾ ਕੀਤਾ ਹੈ। ਨੇਪਾਲ ਦੇ ਰਾਜ ਨੰਬਰ ਪੰਜ ਦੀ ਵਿਧਾਇਕ ਕਮੇਟੀ ਨੇ ਇਹ ਫੈਸਲਾ ‘ਸਿਟੀ ਬਿਉਟੀਫੁੱਲ’ ਚੰਡੀਗੜ੍ਹ ਦਾ ਦੌਰਾ ਕਰਨ ਤੋਂ ਬਾਅਦ ਲਿਆ ਹੈ। ਨੇਪਾਲ ਆਪਣੇ ਨਵੇਂ ਸੂਬਿਆਂ ਦੇ ਵਿਧਾਨ ਵਿੱਚ ਹਰਿਆਣਾ ਅਤੇ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਨੂੰ ਵੀ ਸ਼ਾਮਲ ਕਰੇਗਾ।
ਕਨਵੀਨਰ ਦੀਪੇਂਦਰ ਕੁਮਾਰ ਦੀ ਅਗਵਾਈ ਵਿੱਚ ਕਮੇਟੀ ਦੇ 16 ਮੈਂਬਰੀ ਵਫ਼ਦ ਨੇ ਸੋਮਵਾਰ ਨੂੰ ਚੰਡੀਗੜ੍ਹ ਦਾ ਦੌਰਾ ਕੀਤਾ ਅਤੇ ਪੰਜਾਬ ਅਤੇ ਹਰਿਆਣਾ ਵਿਧਾਨ ਸਭਾ ਬਾਰੇ ਜਾਣਕਾਰੀ ਹਾਸਲ ਕੀਤੀ। ਨੇਪਾਲ ਨੇ ਸੱਤ ਰਾਜਾਂ ਦਾ ਗਠਨ ਕੀਤਾ ਹੈ, ਜਿਨ੍ਹਾਂ गदादा वुनवमविवਦਾ ਹਲੇ ਤੱਕ ਕੋਈ ਨਾਮ ਨਹੀਂ ਰੱਖਿਆ ਗਿਆ ਹੈ। ਇਹ ਕਮੇਟੀ ਰਾਜਾਂ ਦੇ ਕਾਨੂੰਨ ਬਣਾਉਣ ਲਈ ਭਾਰਤ ਦਾ ਦੌਰਾ ਕਰ ਚੁੱਕੀ ਹੈ। ਕਨਵੀਨਰ ਅਤੇ ਪਾਰਟੀ ਦੇ ਮੈਂਬਰਾਂ ਨੇ ਹਰਿਆਣਾ ਵਿਧਾਨ ਸਭਾ ਦੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਪੰਜਾਬ ਦੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕੀਤੀ।
ਉਹਨਾਂ ਦੋਵਾਂ ਨਾਲ ਵਿਧਾਨਕ ਕਾਰਜਾਂ ਅਤੇ ਵਿਧਾਨਿਕ ਨਿਯਮਾਂ ਬਾਰੇ ਲੰਮੇ ਵਿਚਾਰ ਵਟਾਂਦਰੇ ਕੀਤੇ। ਖਾਸ ਤੌਰ ‘ਤੇ ਉਨ੍ਹਾਂ ਨਿਯਮਾਂ ਨੂੰ ਸਮਝਣਾ, ਜਿਨ੍ਹਾਂ ਨੂੰ ਉਨ੍ਹਾਂ ਦੇ ਵਿਧਾਨ ਸਭਾ ਦੇ ਨਿਯਮਾਂ ਵਿੱਚ ਸ਼ਾਮਲ ਕਰਨਾ ਹੁੰਦਾ ਹੈ। ਸਪੀਕਰ ਗਿਆਨ ਚੰਦ ਗੁਪਤਾ ਨੇ ਪਾਰਟੀ ਕਨਵੀਨਰ ਦੀਪੇਂਦਰ ਕੁਮਾਰ ਨੂੰ ਮੈਂਬਰਾਂ ਸਮੇਤ ਵਿਧਾਨ ਸਭਾ ਦਾ ਦੌਰਾ ਕਰਵਾਇਆ ਅਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਦੀਪੇਂਦਰ ਕੁਮਾਰ ਨੇ ਮੁਲਾਕਾਤ ਤੋਂ ਬਾਅਦ ਦੱਸਿਆ ਕਿ, ਚੰਡੀਗੜ੍ਹ ਦੀ ਪਛਾਣ ਨੇਪਾਲ ‘ਚ ਇੱਕ ਸਭਿਆਚਾਰਕ ਸ਼ਹਿਰ ਦੇ ਤੌਰ ਤੇ ਹੈ।
ਵਫ਼ਦ ਦਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਸੈਕਟਰੀ ਰਾਜਿੰਦਰ ਨੰਦਲ ਨੇ ਨਿੱਘਾ ਸਵਾਗਤ ਕੀਤਾ। ਨੇਪਾਲ ਦੇ ਆਰਥਿਕ ਪ੍ਰਸ਼ਾਸਨ ਅਧਿਕਾਰੀ ਅਤੇ ਰਾਜ ਵਿਧਾਨ ਸਭਾ ਕਮੇਟੀ ਦੇ ਸਕੱਤਰ ਆਲੋਕ ਅਗਰਹਰੀ ਨੇ ਕਿਹਾ ਕਿ, ਵਿਧਾਨ ਸਭਾ ਕਮੇਟੀ ਨੇ ਚੰਡੀਗੜ੍ਹ ਨੂੰ ਸਰਬੋਤਮ ਰਾਜਧਾਨੀ ਮੰਨਦਿਆਂ, ਇਸੇ ਤਰਜ਼ ‘ਤੇ ਨੇਪਾਲ ਦੇ ਸੱਤ ਸੂਬਿਆਂ ਦੀ ਵੱਖਰੀ ਰਾਜਧਾਨੀ ਬਣਾਉਣ ਦਾ ਫੈਸਲਾ ਕੀਤਾ ਹੈ।
ਨੇਪਾਲੀ ਵਫ਼ਦ ਨੇ ਪੰਜਾਬ ਵਿਧਾਨ ਸਭਾ ਦਾ ਕੀਤਾ ਦੌਰਾ
ਨੇਪਾਲ ਤੋਂ ਆਏ 15 ਮੈਂਬਰੀ ਵਫ਼ਦ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ। ਇਹ ਵਫ਼ਦ ਨੇਪਾਲ ਵਿਚ ਬਣੇ ਨਵੇਂ ਸੱਤ ਰਾਜਾਂ ਵਿਚੋਂ ਇਕ ਦੀ ਪ੍ਰਤੀਨਿਧਤਾ ਕਰਦਾ ਹੈ, ਜਿਸ ਨੂੰ ਰਾਜ ਨੰਬਰ ਪੰਜ ਵਜੋਂ ਜਾਣਿਆ ਜਾਂਦਾ ਹੈ। ਇਸ ਵਫ਼ਦ ਦੇ ਮੁਖੀ ਦੀਪੇਂਦਰ ਕੁਮਾਰ ਪਨਮਗਰ ਨੇ ਕਿਹਾ ਕਿ, ਨੇਪਾਲ ਵਿੱਚ ਨਵਾਂ ਸੰਵਿਧਾਨ ਹੋਂਦ ਵਿੱਚ ਆਉਣ ਤੋਂ ਬਾਅਦ ਦੇਸ਼ ਵਿੱਚ 7 ਨਵੇਂ ਰਾਜ ਬਣੇ ਹਨ। ਇਨ੍ਹਾਂ ਰਾਜਾਂ ਦਾ ਨਾਮ ਅਜੇ ਰੱਖਣਾ ਬਾਕੀ ਹੈ ਅਤੇ ਸਥਾਈ ਰਾਜਧਾਨੀਆਂ ਬਣਾਈਆਂ ਜਾਣੀਆਂ ਹਨ। ਇਸ ਸਮੇਂ ਰਾਜ ਨੰਬਰ 5, ਬੁਟਵਾਲ ਦੀ ਅਸਥਾਈ ਰਾਜਧਾਨੀ ਬਣ ਗਈ ਹੈ।
ਨੇਪਾਲੀ ਵਫ਼ਦ ਨੇ ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ, ਨੇਪਾਲ ਦਾ ਸੰਵਿਧਾਨ ਹਲੇ ਵੀ ਬੁਨਿਆਦੀ ਰੂਪ ਵਿੱਚ ਹੈ ਅਤੇ ਭਾਰਤ ਕੋਲ 70 ਸਾਲਾਂ ਦਾ ਤਜ਼ਰਬਾ ਹੈ। ਉਨ੍ਹਾਂ ਆਪਣੀ ਦੌਰੇ ਨੂੰ ਬਹੁਤਾ ਲਾਹੇਵੰਦ ਦੱਸਿਆ ਅਤੇ ਕਿਹਾ ਕਿ, ਉਨ੍ਹਾਂ ਨੂੰ ਸੂਬੇ ਦੇ ਕਾਰਜਾਂ ਬਾਰੇ ਮਹੱਤਵਪੂਰਣ ਜਾਣਕਾਰੀ ਮਿਲੀ ਹੈ।




