ਲੁਧਿਆਣਾ ਵਿੱਚ ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ: ਮਹਿੰਗੀ ਹੋ ਸਕਦੀ ਹੈ ਮਠਿਆਈ, ਜਾਣੋ ਕੀ ਹੈ ਵਜ੍ਹਾ

ਲੁਧਿਆਣਾ : ਲੁਧਿਆਣਾ ਵਿੱਚ ਜਿਵੇਂ-ਜਿਵੇਂ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ, ਆਮ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦਾ ਬੋਝ ਵਧਣਾ ਸ਼ੁਰੂ ਹੋ ਗਿਆ ਹੈ।…

ਲੁਧਿਆਣਾ : ਲੁਧਿਆਣਾ ਵਿੱਚ ਜਿਵੇਂ-ਜਿਵੇਂ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ, ਆਮ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦਾ ਬੋਝ ਵਧਣਾ ਸ਼ੁਰੂ ਹੋ ਗਿਆ ਹੈ। ਬਾਜ਼ਾਰ ਵਿੱਚ ਚੀਨੀ ਅਤੇ ਡ੍ਰਾਈ ਫਰੂਟਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਠਿਆਈਆਂ ਦੇ ਭਾਅ ਵਧਣ ਦੇ ਪੂਰੇ ਆਸਾਰ ਬਣ ਗਏ ਹਨ। ਇਸ ਵਾਰ ਤਿਉਹਾਰਾਂ ਦੀ ਮਿਠਾਸ ਲੋਕਾਂ ਨੂੰ ਕਾਫੀ ਮਹਿੰਗੀ ਪੈ ਸਕਦੀ ਹੈ।

ਚੀਨੀ ਅਤੇ ਡ੍ਰਾਈ ਫਰੂਟਸ ਦੀਆਂ ਕੀਮਤਾਂ ਵਿੱਚ ਉਛਾਲ

ਤਿਉਹਾਰਾਂ ਦੇ ਇਸ ਮਾਹੌਲ ਵਿੱਚ ਖਾਣ-ਪੀਣ ਦੀਆਂ ਜ਼ਰੂਰੀ ਚੀਜ਼ਾਂ ਦੇ ਰੇਟ ਅਸਮਾਨ ਛੂਹ ਰਹੇ ਹਨ। ਵਿਸ਼ੇਸ਼ ਤੌਰ ‘ਤੇ ਖੰਡ (ਚੀਨੀ) ਅਤੇ ਸਾਰੇ ਪ੍ਰਕਾਰ ਦੇ ਮੇਵਿਆਂ (ਡ੍ਰਾਈ ਫਰੂਟਸ) ਦੀਆਂ ਕੀਮਤਾਂ ਵੱਧਣ ਨਾਲ ਮਠਿਆਈ ਨਿਰਮਾਤਾਵਾਂ ਦੀ ਲਾਗਤ ਕਾਫੀ ਵਧ ਗਈ ਹੈ। ਇਹੀ ਕਾਰਨ ਹੈ ਕਿ ਬਾਜ਼ਾਰ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਮਠਿਆਈਆਂ ਦੇ ਰੇਟ ਵਧਾਏ ਜਾ ਸਕਦੇ ਹਨ।

ਹਲਵਾਈਆਂ ਦਾ ਪੱਖ

ਇਸ ਮਸਲੇ ‘ਤੇ ਜਦੋਂ ਸ਼ਹਿਰ ਦੇ ਇੱਕ ਨਾਮਵਰ ਮਠਿਆਈ ਵਿਕਰੇਤਾ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਮਠਿਆਈਆਂ ਦੇ ਪੁਰਾਣੇ ਰੇਟ ਹੀ ਰੱਖੇ ਗਏ ਹਨ ਅਤੇ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਪਰ ਉਨ੍ਹਾਂ ਸਾਫ਼ ਕੀਤਾ ਕਿ ਜੇਕਰ ਚੀਨੀ ਅਤੇ ਡ੍ਰਾਈ ਫਰੂਟਸ ਦੀ ਮਹਿੰਗਾਈ ਇਸੇ ਤਰ੍ਹਾਂ ਜਾਰੀ ਰਹੀ, ਤਾਂ ਉਨ੍ਹਾਂ ਨੂੰ ਵੀ ਆਪਣੇ ਮੁਨਾਫ਼ੇ ਨੂੰ ਬਚਾਉਣ ਲਈ ਮਠਿਆਈਆਂ ਦੀਆਂ ਕੀਮਤਾਂ ਵਧਾਉਣ ਲਈ ਮਜ਼ਬੂਰ ਹੋਣਾ ਪਵੇਗਾ।

ਗਾਹਕਾਂ ਦੀ ਪ੍ਰਤੀਕਿਰਿਆ

ਦੂਜੇ ਪਾਸੇ, ਦੁਕਾਨਾਂ ‘ਤੇ ਖਰੀਦਦਾਰੀ ਕਰਨ ਆਏ ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਕਾਨਦਾਰਾਂ ਤੋਂ ਰੇਟ ਵਧਣ ਦੀ ਸੰਭਾਵਨਾ ਬਾਰੇ ਪਹਿਲਾਂ ਹੀ ਪੁੱਛ ਲਿਆ ਹੈ। ਗਾਹਕਾਂ ਦਾ ਮੰਨਣਾ ਹੈ ਕਿ ਤਿਉਹਾਰਾਂ ‘ਤੇ ਮਠਿਆਈ ਖਰੀਦਣਾ ਪਰਿਵਾਰ ਲਈ ਜ਼ਰੂਰੀ ਹੈ ਅਤੇ ਉਹ ਆਪਣੇ ਪਰਿਵਾਰ ਦੀ ਸਿਹਤ ਅਤੇ ਖੁਸ਼ੀਆਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ। ਭਾਵੇਂ ਉਨ੍ਹਾਂ ਨੂੰ ਵਧੇਰੇ ਪੈਸੇ ਕਿਉਂ ਨਾ ਖਰਚਣੇ ਪੈਣ, ਉਹ ਵਧੀਆ ਕੁਆਲਟੀ ਦੀ ਮਠਿਆਈ ਹੀ ਖਰੀਦਣਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Heartbreaking incident in Ludhiana: ਫੈਕਟਰੀ ਮਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਦੋਸਤ ਨੇ ਹੀ ਦਿੱਤਾ ਘਟਨਾ ਨੂੰ ਅੰਜਾਮ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *