ਲੁਧਿਆਣਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਤੋਂ ਬਾਅਦ ਤੇ ਚੋਣ ਨਤੀਜਿਆਂ ਤੋਂ ਪਹਿਲਾਂ ਆਮ ਜਨਤਾ ਉਤੇ ਮਹਿੰਗਾਈ ਦੀ ਮਾਰ ਪਈ ਹੈ। ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਵੇਰਕਾ ਮਿਲਕ ਪਲਾਂਟ ਤੇ ਅਮੂਲ ਦੁੱਧ ਨੇ ਪੰਜਾਬ ਭਰ ਵਿੱਚ ਦੁੱਧ ਦੀਆਂ ਵਿਕਰੀ ਕੀਮਤਾਂ ਵਿੱਚ ਦੋ ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਦੁੱਧ ਦੀਆਂ ਕੀਮਤਾਂ ਵਿੱਚ ਇਹ ਵਾਧਾ ਤਿੰਨ ਜੂਨ 2024 ਤੋਂ ਲਾਗੂ ਹੋਵੇਗਾ। ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਇਹ ਵਾਧਾ ਗਰਮੀ ਦੇ ਮੌਸਮ ਵਿੱਚ ਦੁੱਧ ਦੇ ਖਰੀਦ ਮੁੱਲਾਂ ਵਿੱਚ ਹੁੰਦੇ ਵਾਧੇ ਦੇ ਕਾਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਸਮ ਵਿੱਚ ਵਧੇ ਤਾਪਮਾਨ ਅਤੇ ਤੇਜ ਗਰਮੀ ਦੇ ਕਾਰਨ ਦੁੱਧ ਦੇ ਉਤਪਾਦਨ ਵਿਚ ਗਿਰਾਵਟ ਦਰਜ ਕੀਤੀ ਜਾਂਦੀ ਹੈ ਜਿਸ ਦੇ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ । ਇਸ ਦੇ ਸਿੱਟੇ ਵੱਜੋਂ ਦੁੱਧ ਦੀ ਪ੍ਰੋਸੈਸਿੰਗ ਅਤੇ ਉਤਪਾਦਨ ਦੇ ਵਧਦੇ ਖਰਚਿਆਂ ਨੂੰ ਸੰਤੁਲਨ ਕਰਨ ਵਾਸਤੇ ਦੁੱਧ ਦੇ ਖਰੀਦ ਮੁੱਲਾਂ ਵਿੱਚ ਵਾਧਾ ਕੀਤਾ ਗਿਆ ਹੈ।
ਅਮੂਲ ਨੇ ਵੀ ਜਾਰੀ ਕੀਤਾ ਬਿਆਨ
ਉਧਰ, ਅਮੂਲ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਦੁੱਧ ਦੀ ਕੀਮਤ ਵਿਚ ਸਿਰਫ 3-4 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਖੁਰਾਕੀ ਮਹਿੰਗਾਈ ਤੋਂ ਕਾਫੀ ਘੱਟ ਹੈ। ਅਮੂਲ ਨੇ ਕਿਹਾ ਕਿ ਫਰਵਰੀ 2023 ਤੋਂ ਕੀਮਤਾਂ ਨਹੀਂ ਵਧੀਆਂ ਸਨ, ਇਸ ਲਈ ਇਹ ਵਾਧਾ ਜ਼ਰੂਰੀ ਸੀ। ਅਮੂਲ ਦਾ ਦਾਅਵਾ ਹੈ ਕਿ ਦੁੱਧ ਉਤਪਾਦਨ ਅਤੇ ਸੰਚਾਲਨ ਲਾਗਤ ਵਧਣ ਕਾਰਨ ਕੀਮਤਾਂ ਵਧਾਈਆਂ ਗਈਆਂ ਹਨ। ਪਿਛਲੇ ਸਾਲ ਅਮੂਲ ਦੇ ਦੁੱਧ ਸੰਘਾਂ ਨੇ ਕਿਸਾਨਾਂ ਦੇ ਭਾਅ ਵਧਾਏ ਸਨ। ਅਮੂਲ ਦੀ ਨੀਤੀ ਦੇ ਅਨੁਸਾਰ, ਗਾਹਕਾਂ ਦੁਆਰਾ ਅਦਾ ਕੀਤੇ ਗਏ 1 ਰੁਪਏ ਵਿੱਚੋਂ, 80 ਪੈਸੇ ਦੁੱਧ ਉਤਪਾਦਕ ਨੂੰ ਜਾਂਦੇ ਹਨ।
ਵੱਧ ਗਈਆਂ ਦੁੱਧ ਦੀਆਂ ਕੀਮਤਾਂ, ਵੋਟਾਂ ਪੈਣ ਮਗਰੋਂ ਮਹਿੰਗਾਈ ਦੀ ਮਾਰ, ਜਾਣੋ ਕਿੰਨਾ ਹੋਇਆ ਵਾਧਾ
ਲੁਧਿਆਣਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਤੋਂ ਬਾਅਦ ਤੇ ਚੋਣ ਨਤੀਜਿਆਂ ਤੋਂ ਪਹਿਲਾਂ ਆਮ ਜਨਤਾ ਉਤੇ ਮਹਿੰਗਾਈ ਦੀ ਮਾਰ ਪਈ ਹੈ। ਦੁੱਧ ਦੀਆਂ…
