ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੁਣੇ ‘ਚ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ਵਿਚ 137 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾਈ। ਨਾਲ ਹੀ ਫ੍ਰੀਡਮ ਟਰਾਫੀ ‘ਤੇ ਵੀ ਕਬਜ਼ਾ ਕਰ ਲਿਆ ਹੈ। ਤੁਹਾਨੂੰ ਦੱਸ ਦੇਇਏ ਸੀਰੀਜ਼ ਦਾ ਅੰਤਿਮ ਮੈਚ ਖੇਡਣਾ ਬਾਕੀ ਹੈ, ਜੋ 19 ਅਕਤੂਬਰ ਨੂੰ ਰਾਂਚੀ ‘ਚ ਖੇਡੀਆ ਜਾਣਾ ਹੈ।ਪੁਣੇ ਟੈਸਟ ‘ਚ ਟੀਮ ਇੰਡੀਆ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਮੈਦਾਨ ‘ਚ ਆਈ। ਆਪਣੀ ਪਹਿਲੀ ਪਾਰੀ ‘ਚ 5 ਵਿਕਟਾਂ’ ‘ਤੇ 601 ਦੌੜਾਂ ਬਣਾ ਕੇ ਟੀਮ ਇੰਡੀਆ ਨੇ ਪਹਿਲਾ ਹੀ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ।

ਪਹਿਲੀ ਪਾਰੀ ਦੇ ਅਧਾਰ ‘ਤੇ ਭਾਰਤ ਨੂੰ 326 ਦੌੜਾਂ ਦੀ ਲੀਡ ਮਿਲੀ, ਜੋ ਕਿ ਦੱਖਣੀ ਅਫਰੀਕਾ ਖਿਲਾਫ ਸਭ ਤੋਂ ਵੱਡੀ ਜਿੱਤ ਹੈ। ਜਿਕਰਯੋਗ ਹੈ ਕਿ ਟੀਮ ਇੰਡੀਆ ਦੇ ਘਰੇਲੂ ਮੈਦਾਨ ‘ਚ ਲਗਾਤਾਰ ਇਹ 11 ਵੀਂ ਵੱਡੀ ਜਿੱਤ ਹੈ। ਭਾਰਤ ਲਈ ਰਵਿੰਦਰ ਜਡੇਜਾ ਅਤੇ ਉਮੇਸ਼ ਯਾਦਵ ਨੇ ਦੂਜੀ ਪਾਰੀ ਵਿਚ ਤਿੰਨ – ਤਿੰਨ ਵਿਕਟਾਂ ਲਈਆਂ ਅਤੇ ਅਫਰੀਕਾ ਲਈ ਡੀਨ ਐਲਗਰ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ, ਜਦਕਿ ਟੈਂਬਾ ਬਾਵੁਮਾ ਨੇ 38 ਅਤੇ ਵਰਨਨ ਫਿਲੈਂਡਰ ਨੇ 37 ਦੌੜਾਂ ਬਣਾਈਆਂ।
ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਨੇ ਦੱਖਣੀ ਅਫਰੀਕਾ ਨੂੰ ਫ਼ੋੱਲੋ-ਓਨ ਕਰਾਇਆ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਹਿਲੀ ਪਾਰੀ ਵਿੱਚ ਲਗਾਤਾਰ 254 ਦੌੜਾਂ ਬਣਾਈਆਂ, ਇਸੇ ਨਾਲ ਉਨ੍ਹਾਂ ਨੂੰ ‘ਮੈਨ ਆਫ ਦਿ ਮੈਚ’ ਵੀ ਚੁਣਿਆ ਗਿਆ। ਇਸ ਜਿੱਤ ਨੇ ਭਾਰਤ ਨੂੰ 40 ਅੰਕ ਦਿਲਾਏ ਹਨ ਅਤੇ ਉਹ 200 ਅੰਕਾਂ ਨਾਲ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੀ ਸੂਚੀ ‘ਚ ਸ਼ਿਖਰ ‘ਤੇ ਹੈ।
ਪਹਿਲੀ ਪਾਰੀ ‘ਚ 275 ਰਨਾਂ ਤੋਂ ਦੱਖਣੀ ਅਫ਼ਰੀਕਾ ਰਨ ਆਊਟ
ਦੱਖਣੀ ਅਫਰੀਕਾ ਨੂੰ ਭਾਰਤੀ ਗੇਂਦਬਾਜ਼ਾਂ ਨੇ ਪਹਿਲੀ ਪਾਰੀ ਵਿੱਚ ਹੀ 275 ਦੌੜਾਂ ‘ਤੋਂ ਪਿੱਛੇ ਛੱਡਿਆ। ਇਸ ਮੈਚ ‘ਚ ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ ਚਾਰ, ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਤਿੰਨ, ਮੁਹੰਮਦ ਸ਼ਮੀ ਨੇ ਦੋ ਅਤੇ ਰਵਿੰਦਰ ਜਡੇਜਾ ਨੇ ਇੱਕ ਵਿਕਟ ਲਿਆ। ਅਸ਼ਵਿਨ ਨੇ ਵੀ ਦੱਖਣੀ ਅਫਰੀਕਾ ਖਿਲਾਫ ਆਪਣੀਆਂ 50 ਵਿਕਟਾਂ ਪੂਰੀਆਂ ਕੀਤੀਆਂ ਹਨ। ਦੱਖਣੀ ਅਫਰੀਕਾ ਦੇ ਬੱਲੇਬਾਜ਼ ਕੇਸ਼ਵ ਮਹਾਰਾਜ ਨੇ 132 ਗੇਂਦਾਂ ‘ਤੇ 12 ਚੌਕਿਆਂ ਦੀ ਮਦਦ ਨਾਲ 72 ਦੌੜਾਂ ਬਣਾਈਆਂ।
ਭਾਰਤ ਨੇ ਪਹਿਲੀ ਪਾਰੀ ‘ਚ 601/5 ਤੋਂ ਘੋਸ਼ਿਤ ਕੀਤੀ ਜਿੱਤ
ਦੱਖਣੀ ਅਫਰੀਕਾ ਖਿਲਾਫ ਆਪਣੀ ਪਹਿਲੀ ਪਾਰੀ ਵਿਚ ਭਾਰਤ ਨੇ ਪੰਜ ਵਿਕਟਾਂ ‘ਤੇ 601 ਦੌੜਾਂ ਬਣਾਈ। ਕੋਹਲੀ ਨੇ ਆਪਣੀ ਨਾਬਾਦ ਪਾਰੀ ਵਿੱਚ 336 ਗੇਂਦਾਂ ਦਾ ਸਾਹਮਣਾ ਕਰਦਿਆਂ ਤਿੰਨ ਚੌਕੇ ਅਤੇ ਦੋ ਛੱਕੇ ਜੜੇ। ਇਸੇ ਨਾਲ ਵਿਰਾਟ ਕੋਹਲੀ ਨੇ ਆਪਣੇ ਟੈਸਟ ਕਰੀਅਰ ਦਾ ਹੁਣ ਤੱਕ ਦਾ ਸਬ ਤੋਂ ਵਧੀਆ ਸਕੋਰ ਬਣਾਇਆ।। ਇਸੇ ਨਾਲ ਹੀ ਮਯੰਕ ਅਗਰਵਾਲ ਨੇ 195 ਗੇਂਦਾਂ ਵਿਚ 16 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 108 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਕਾਗੀਸੋ ਰਬਾਡਾ ਨੇ ਤਿੰਨ, ਕੇਸ਼ਵ ਮਹਾਰਾਜ ਅਤੇ ਸੇਨੂਰਨ ਮੁਥੂਸਾਮੀ ਨੇ ਇੱਕ ਵਿਕਟ ਲਿਆ।

ਕੋਹਲੀ ਦਾ ਸੱਤਵਾਂ ਦੋਹਰਾ ਸੈਂਕੜਾ
ਇਸ ਮੈਚ ‘ਚ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟੈਸਟ ਕਰੀਅਰ ਦਾ ਸੱਤਵਾਂ ਦੋਹਰਾ ਸੈਂਕੜਾ ਲਗਾਇਆ ਹੈ। ਦਿਲਚਸਪ ਗੱਲ ਇਹ ਹੈ ਕਿ, ਕੋਹਲੀ ਨੇ ਇਹ ਸਾਰੇ ਦੋਹਰੇ ਸੈਂਕੜੇ ਬਤੌਰ ਕਪਤਾਨ ਲਾਏ ਹਨ । ਇਸ ਦੇ ਨਾਲ ਹੀ ਕਪਤਾਨ ਵਜੋਂ ਸਭ ਤੋਂ ਵੱਧ ਦੋਹਰਾ ਸੈਂਕੜਾ ਲਗਾਉਣ ਦੀ ਸੂਚੀ ‘ਚ ਕੋਹਲੀ ਪਹਿਲੇ ਨੰਬਰ ‘ਤੇ ਹਨ। ਇਸ ਸੂਚੀ ਵਿਚ ਵੈਸਟਇੰਡੀਜ਼ ਦੇ ਮਹਾਨ ਖਿਡਾਰੀ ਬ੍ਰਾਇਨ ਲਾਰਾ 5 ਦੋਹਰੇ ਸੈਂਕੜੇ ਲਗਾ ਕੇ ਦੂਜੇ ਨੰਬਰ ‘ਤੇ ਹਨ।
ਇਸ ਨਾਲ ਹੀ ਕੋਹਲੀ ਨੇ ਆਪਣੇ ਕਰੀਅਰ ਦੇ 81 ਵੇਂ ਟੈਸਟ ਮੈਚ ਦੀ 138 ਵੀਂ ਪਾਰੀ ਵਿਚ ਆਪਣਾ 26 ਵਾਂ ਟੈਸਟ ਸੈਂਕੜਾ ਲਗਾਇਆ। ਟੈਸਟ ਕ੍ਰਿਕਟ ਵਿਚ ਸਭ ਤੋਂ ਘੱਟ ਪਾਰੀਆਂ ਵਿਚ 26 ਸੈਂਕੜੇ ਲਗਾ ਕੇ ਕੋਹਲੀ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਨੰਬਰ ‘ਤੇ ਪਹੁੰਚ ਚੁੱਕੇ ਹਨ । ਭਾਰਤ ਦੀ ਵਲੋਂ ਪਹਿਲੇ ਸਥਾਨ ‘ਤੇ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਨੇ 136 ਪਾਰੀਆਂ ਵਿੱਚ ਇਹ ਸਥਾਨ ਹਾਸਲ ਕੀਤਾ।ਸਭ ਤੋਂ ਘੱਟ ਪਾਰੀ ਵਿੱਚ 26 ਟੈਸਟ ਸੈਂਕੜੇ ਲਗਾਉਣ ਦੀ ਗੱਲ ਕਰੀਏ ਤਾਂ ਆਸਟਰੇਲੀਆ ਦੇ ਸਾਬਕਾ ਮਹਾਨ ਬੱਲੇਬਾਜ਼ ਸਰ ਡੌਨ ਬ੍ਰੈਡਮੈਨ ਇਸ ਸੂਚੀ ਵਿੱਚ ਚੋਟੀ ‘ਤੇ ਹਨ। ਬ੍ਰੈਡਮੈਨ ਨੇ 69 ਪਾਰੀਆਂ ਵਿੱਚ 26 ਸੈਂਕੜੇ ਲਗਾਏ ਸਨ। ਆਸਟਰੇਲੀਆਈ ਖਿਡਾਰੀ ਸਟੀਵ ਸਮਿਥ ਨੇ 121 ਪਾਰੀਆਂ ਵਿਚ 26 ਸੈਂਕੜੇ ਲਗਾ ਵਿਸ਼ਵ ‘ਚ ਪਹਿਲੇ ਨੰਬਰ ਦੇ ਟੈਸਟ ਬੱਲੇਬਾਜ਼ ਹਨ।
That will be it. #TeamIndia win the 2nd Test by an innings & 137 runs. 2-0 🇮🇳🇮🇳 #INDvSA @Paytm pic.twitter.com/pt3PPffdQt
— BCCI (@BCCI) October 13, 2019
ਲਗਾਤਾਰ ਦੂਜੇ ਟੈਸਟ ਮੈਚ ‘ਚ ਜੜਿਆ ਸੈਂਕੜਾ
ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਮੈਚ ਵਿਚ ਮਯੰਕ ਅਗਰਵਾਲ ਨੇ ਆਪਣਾ ਸ਼ਾਨਦਾਰ ਫਾਰਮ ਬਰਕਰਾਰ ਰੱਖਦਿਆਂ ਲਗਾਤਾਰ ਦੂਜਾ ਸੈਂਕੜਾ ਜੜਿਆ। ਭਾਰਤ ਵਿੱਚ ਆਪਣਾ ਦੂਜਾ ਟੈਸਟ ਮੈਚ ਖੇਡ ਰਹੇ ਮਯੰਕ ਅਗਰਵਾਲ ਨੇ 108 ਦੌੜਾਂ ਦੀ ਪਾਰੀ ‘ਚ 16 ਚੌਕੇ ਅਤੇ 2 ਛੱਕੇ ਲਗਾਏ।
ਪਹਿਲੀ ਪਾਰੀ ‘ਚ ਭਾਰਤ ਦਾ ਪ੍ਰਦਰਸ਼ਨ
ਪਹਿਲਾ ਬੱਲੇਬਾਜ਼ੀ ਕਰਨ ਆਏ ਭਾਰਤੀ ਟੀਮ ਦੇ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਮਯੰਕ ਅਗਰਵਾਲ ਦੀ ਸ਼ੁਰੂਆਤ ਹੌਲੀ ਰਹੀ। ਰੋਹਿਤ ਨੇ 35 ਗੇਂਦਾਂ ‘ਚ ਇੱਕ ਚੌਕਾ ਜੜਿਆ ਅਤੇ 14 ਦੌੜਾਂ ਬਣਾ ਕੇ ਆਊਟ ਹੋਏ। ਕਾਗੀਸੋ ਰਬਾਡਾ ਨੇ ਚੇਤੇਸ਼ਵਰ ਪੁਜਾਰਾ ਨੂੰ ਆਊਟ ਕਰਕੇ ਭਾਰਤ ਨੂੰ ਦੂਜਾ ਝਟਕਾ ਦਿੱਤਾ। ਪੁਜਾਰਾ ਨੇ 112 ਗੇਂਦਾਂ ‘ਤੇ 9 ਚੌਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ।
ਟੀਮ ਇੰਡੀਆ ਨੇ ਜਿੱਤਿਆ ਟਾਸ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਇਸ ਨਾਲ ਹੀ ਟੀਮ ਇੰਡੀਆ ਵਿਚ ਇਕ ਤਬਦੀਲੀ ਆਈ ਅਤੇ ਹਨੂਮਾ ਵਿਹਾਰੀ ਨੂੰ ਪਲੇਅ ਇਲੈਵਨ ਵਿੱਚ ਉਮੇਸ਼ ਯਾਦਵ ਦੀ ਜਗ੍ਹਾ ਮੌਕਾ ਦਿੱਤਾ ਗਿਆ । ਇਸ ਨਾਲ ਹੀ, ਦੱਖਣੀ ਅਫਰੀਕਾ ਨੇ ਡੈਨ ਪੀਟ ਦੀ ਜਗ੍ਹਾ ਆਖਰੀ 11 ਵਿੱਚ ਏਰਿਕ ਨੌਰਟਜੇ ਨੂੰ ਸ਼ਾਮਲ ਕੀਤਾ ਗਿਆ। ਬਤੌਰ ਕਪਤਾਨ ਇਹ ਵਿਰਾਟ ਕੋਹਲੀ ਦਾ 50 ਵਾਂ ਟੈਸਟ ਮੈਚ ਸੀ।
Toss Time: #TeamIndia have won the toss and will bat first #INDvSA @Paytm pic.twitter.com/AESOB3pDdF
— BCCI (@BCCI) October 10, 2019
