ਰੂਸ-ਯੁਕਰੇਨ ਹਮਲੇ ਵਿਚ ਭਾਰਤੀ ਵਿਦਿਆਰਥੀ ਦੀ ਮੌਤ, ਭਾਰਤ ‘ਚ ਲੋਕਾਂ ‘ਚ ਦਹਿਸ਼ਤ

ਕੀਵ : ਯੁਕਰੇਨ (Ukraine) ‘ਤੇ ਰੂਸ ਦੇ ਹਮਲੇ (Russia’s invasion) ਦੌਰਾਨ ਇਕ ਭਾਰਤੀ ਨਾਗਰਿਕ (Indian citizens) ਦੀ ਮੌਤ ਹੋ ਗਈ ਹੈ। ਯੁਕਰੇਨ ਜੰਗ (Ukraine war)…

ਕੀਵ : ਯੁਕਰੇਨ (Ukraine) ‘ਤੇ ਰੂਸ ਦੇ ਹਮਲੇ (Russia’s invasion) ਦੌਰਾਨ ਇਕ ਭਾਰਤੀ ਨਾਗਰਿਕ (Indian citizens) ਦੀ ਮੌਤ ਹੋ ਗਈ ਹੈ। ਯੁਕਰੇਨ ਜੰਗ (Ukraine war) ਵਿਚ ਪਹਿਲੇ ਭਾਰਤੀ ਨਾਗਰਿਕ (Indian citizens) ਦੇ ਮਾਰੇ ਜਾਣਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦਾ ਨਾਂ ਨਵੀਨ ਕੁਮਾਰ (Naveen Kumar) ਹੈ ਅਤੇ ਉਹ ਕਰਨਾਟਕ ਦਾ ਰਹਿਣ ਵਾਲਾ ਸੀ। ਵਿਦੇਸ਼ ਮੰਤਰਾਲਾ (Ministry of Foreign Affairs) ਦੇ ਬੁਲਾਰੇ ਅਰਿੰਦਮ ਬਾਗਚੀ (Arindam Bagchi) ਨੇ ਟਵੀਟ ਕਰਕੇ ਯੁਕਰੇਨ ਦੇ ਖਾਰਕੀਵ (Kharkiv) ਵਿਚ ਅੱਜ ਸਵੇਰੇ ਹੋਏ ਭਿਆਨਕ ਹਮਲੇ ਵਿਚ ਇਕ ਭਾਰਤੀ ਵਿਦਿਆਰਥੀ (Indian students) ਦੀ ਮੌਤ ਦੀ ਪੁਸ਼ਟੀ ਕੀਤੀ। ਵਿਦੇਸ਼ ਮੰਤਰਾਲਾ (Ministry of Foreign Affairs) ਦੇ ਬੁਲਾਰੇ ਨੇ ਦੱਸਿਆ ਹੈ ਕਿ ਅਸੀਂ ਡੂੰਘੇ ਦੁੱਘ ਦੇ ਨਾਲ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿਚ ਹੋਈ ਬੰਬਾਰੀ ਵਿਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮੰਤਰਾਲਾ ਭਾਰਤੀ ਵਿਦਿਆਰਥੀ ਦੇ ਪਰਿਵਾਰ ਦੇ ਸੰਪਰਕ ਵਿਚ ਹੈ। ਅਸੀਂ ਪਰਿਵਾਰ ਤੋਂ ਆਪਣੀ ਡੂੰਘੀ ਸੰਵੇਦਨਾ ਜਤਾਉਂਦੇ ਹਾਂ। Also Read : ਬਿਕਰਮ ਮਜੀਠੀਆ ਨੂੰ ਪਟਿਆਲਾ ਜੇਲ ‘ਚ ਮਿਲਣ ਪਹੁੰਚੇ ਸੁਖਬੀਰ ਬਾਦਲ

Rocket attacks on civilians in Kharkiv take the war into a new phase | The  Economist
ਬੁਲਾਰੇ ਨੇ ਦੱਸਿਆ ਹੈ ਕਿ ਵਿਦੇਸ਼ ਮੰਤਰਾਲਾ ਲਗਾਤਾਰ ਰੂਸ ਅਤੇ ਯੁਕਰੇਨ ਦੇ ਰਾਜਦੂਤਾਂ ਦੇ ਸੰਪਰਕ ਵਿਚ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਵਤਨ ਲਿਆਉਣ ਲਈ ਸੁਰੱਖਿਅਤ ਰਸਤਾ ਦੇਣ ‘ਤੇ ਗੱਲ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਵਿਦਿਆਰਥੀ ਅਜੇ ਵੀ ਖਾਰਕੀਵ ਸਮੇਤ ਦੂਜੇ ਸ਼ਹਿਰਾਂ ਵਿਚ ਹਨ। ਰੂਸ ਅਤੇ ਯੁਕਰੇਨ ਵਿਚ ਮੌਜੂਦ ਰਾਜਦੂਤ ਵੀ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਟੀ.ਵੀ. ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅੱਜ ਸਵੇਰੇ ਬਚਾਅ ਮੁਹਿੰਮ ਦੌਰਾਨ ਹੀ ਵਿਦਿਆਰਥੀ ਰੂਸ ਦੇ ਹਮਲੇ ਦੀ ਲਪੇਟ ਵਿਚ ਆ ਗਿਆ।
ਅੱਜ ਹੀ ਸਵੇਰੇ ਯੁਕਰੇਨ ਵਿਚ ਭਾਰਤੀ ਸਫਾਰਤਖਾਨੇ ਨੇ ਸਾਰੇ ਭਾਰਤੀਆਂ ਨੂੰ ਛੇਤੀ ਤੋਂ ਛੇਤੀ ਰਾਜਧਾਨੀ ਕੀਵ ਛੱਡਣ ਨੂੰ ਕਿਹਾ ਸੀ। ਇਸ ਤੋਂ ਬਾਅਦ ਤੋਂ ਲੱਗਣ ਲੱਗਾ ਸੀ ਕਿ ਕੀਵ ਵਿਚ ਹਾਲਾਤ ਤੇਜ਼ੀ ਨਾਲ ਵਿਗੜ ਸਕਦੇ ਹਨ ਅਤੇ ਉਥੇ ਭਿਆਨਕ ਹਮਲੇ ਹੋ ਸਕਦੇ ਹਨ। 

Leave a Reply

Your email address will not be published. Required fields are marked *