ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:
ਭਾਰਤ ਨੂੰ ਕਿਉ ਨਹੀਂ ਮਿਲ ਸਕਿਆ ਹੁਣ ਤੱਕ ਦੂਜਾ ਪ੍ਰੇਮਚੰਦ.
ਹਰ ਇੱਕ ਪਾਠਕ ਚਾਹੇ ਉਹ ਭਾਰਤੀ ਹੋਵੇ ਜਾ ਵਿਦੇਸ਼ੀ ਪ੍ਰੇਮਚੰਦ ਦੇ ਨਾਮ ਨੂੰ ਚੰਗੀ ਤਰਾਂ ਜਾਂਦਾ,ਜੀ ਹਾਂ ਮੈਂ ਭਾਰਤ ਦੇ ਸ਼ੈਕਸਪੀਅਰ ਮੁਨਸ਼ੀ ਪ੍ਰੇਮਚੰਦ ਦੀ ਗੱਲ ਕਰ ਰਿਹਾ ਹਾਂ,ਹਿੰਦੀ ਦੇ ਮਹਾਨ ਲੇਖਕ ਪ੍ਰੇਮਚੰਦ ਨੇ ਆਪਣੀ ਸੱਚੀ ਕਹਾਣੀਆਂ ਨਾਲ ਲਗਭਗ 82 ਸਾਲ ਬਾਅਦ ਵੀ ਆਪਣੇ ਆਪ ਨੂੰ ਜਿਉਂਦਾ ਰੱਖਿਆ ਹੋਇਆ ਹੈ.ਪਰ ਆਖਰ ਤੱਕ ਭਾਰਤ ਨੂੰ ਅਜਿਹਾ ਲੇਖਕ ਹੁਣ ਤੱਕ ਕਿਊ ਨਹੀਂ ਮਿਲਿਆ?ਅੱਜ ਇਸ ਆਰਟੀਕਲ ਚ ਤੁਸੀਂ ਪ੍ਰੇਮਚੰਦ ਦੇ ਉਹ ਸਮੇਂ ਨੂੰ ਜਾਣੋਗੇ ਜਿਸ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਕਿਉਂ ਨਹੀਂ ਮਿਲਿਆ ਦੂਜਾ ਪ੍ਰੇਮਚੰਦ ਪਰ ਸਬ ਤੋਂ ਪਹਿਲਾ ਅਸੀਂ ਜਾਣਗੇ ਓਹਨਾ ਦੇ ਜੀਵਨ ਬਾਰੇ ਕਿ ਕਿਸ ਤਰਾਂ ਇੱਕ ਆਮ ਇਨਸਾਨ ਬਣਿਆ ਕਲਮ ਦਾ ਸਿਪਾਹੀ।
ਆਮ ਇਨਸਾਨ ਬਣਿਆ ਕਲਮ ਦਾ ਸਿਪਾਹੀ.
ਮੁਨਸ਼ੀ ਪ੍ਰੇਮਚੰਦ ਦਾ ਅਸਲੀ ਨਾਮ ਧਨਪਤ ਰਾਏ ਸ਼੍ਰੀਵਾਸਤਵ ਸੀ,ਧਨਪਤ ਰਾਏ ਦਾ ਜਨਮ 31 ਜੁਲਾਈ 1980 ਚ ਬਨਾਰਸ ਦੇ ਪਿੰਡ ਲਮਹਿ ਚ ਹੋਇਆ ਸੀ,ਧਨਪਤ ਰਾਏ ਦੇ ਜੀਵਨ ਦੀ ਸ਼ੁਰੂਆਤ ਗ਼ਰੀਬੀ ਚ ਹੋਈ ਅਤੇ ਸ਼ੁਰੁਆਤੀ ਦੌਰ ਚ ਹੀ ਓਹਨਾ ਨੇ ਸਾਦਗੀ ਨਾਲ ਜਿਓਣਾ ਸਿੱਖ ਲਿਆ ਸੀ,ਧਨਪਤ ਦੇ ਪਿਤਾ ਦਾ ਨਾਮ ਅਜਾਇਬ ਰਾਏ ਸੀ ਜੋਕਿ ਪੋਸਟ ਆਫ਼ਿਸ ਵਿਚ ਕਲਰਕ ਸੀ,ਧਨਪਤ ਰਾਏ ਦੀ ਮਾਤਾ ਅਨੰਦਿ ਦੇਵੀ ਛੋਟੀ ਉਮਰ ਦੇ ਵਿਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਜਿਸਤੋ ਬਾਅਦ ਧਨਪਤ ਰਾਏ ਇਕੱਲੇ ਰਹਿਣ ਲੱਗ ਗਏ ਸਨ ਅਤੇ ਓਹਨਾ ਨੇ ਆਪਣੀ ਹੀ ਇੱਕ ਕਾਲਪਨਿਕ ਦੁਨੀਆ ਬਣਾ ਲਈ ਸੀ,ਸਿਰਫ ਏਨਾ ਹੀ ਨਹੀਂ ਮਾਤਾ ਦੀ ਮੌਤ ਤੋਂ ਬਾਅਦ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਉਸ ਮਾਂ ਦਾ ਪਿਆਰ ਧਨਪਤ ਨੂੰ ਨਾ ਮਿਲ ਸਕਿਆ ਜਿਸਤੋ ਬਾਅਦ ਇਸ ਕਾਲਪਨਿਕ ਦੁਨੀਆ ਵਿਚ ਓਹਨਾ ਨੇ ਕਹਾਣੀਆਂ ਦਾ ਸਾਥ ਲਿਆ ਜਿਥੋਂ ਸ਼ੁਰੂਆਤ ਹੋਈ ਓਹਨਾ ਦੀ ਲੇਖਕੀ ਦੀ.ਧਨਪਤ ਦੇ ਪਿਤਾ ਨੇ ਓਹਨਾ ਦਾ ਵਿਆਹ ਛੋਟੀ ਉਮਰ ਦੇ ਵਿਚ ਹੀ ਕਰਵਾ ਦਿੱਤਾ ਸੀ ਅਤੇ ਵਿਆਹ ਤੋਂ ਸਾਲ ਬਾਅਦ ਓਹਨਾ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਜਿਸਤੋ ਬਾਅਦ ਸਾਰੇ ਪਰਿਵਾਰ ਦਾ ਬੋਝ ਓਹਨਾ ਦੇ ਉਪਰ ਆ ਗਿਆ ਸੀ.
ਕਿਤਾਬਾਂ ਬੇਚ ਕੀਤਾ ਗੁਜਾਰਾ
ਗ਼ਰੀਬੀ ਨੇ ਧਨਪਤ ਨੂੰ ਇਸ ਤਰਾਂ ਜਕੜ ਲਿਆ ਕਿ ਪੰਜ ਲੋਕਾਂ ਦਾ ਪੋਸ਼ਣ ਕਰਨ ਦੇ ਲਈ ਓਹਨਾ ਨੂੰ ਆਪਣੀ ਕਿਤਾਬਾਂ ਤੱਕ ਬੇਚਨੀਆ ਪਇਆ,ਕਿਤਾਬਾਂ ਦੀ ਸਟਾਲ ਤੇ ਫੇਰ ਨੌਕਰੀ ਸ਼ੁਰੂ ਕੀਤੀ ਜਿਥੇ ਬੈਠ ਸਾਰੇ ਨਾਵਲ ਅਤੇ ਕਹਾਣੀਆਂ ਦੀ ਕਿਤਾਬਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ.ਇਸ ਗ਼ਰੀਬੀ ਦੇ ਦੌਰ ਚ ਵੀ ਧਨਪਤ ਨੇ ਆਪਣੀ ਪੜਾਈ ਨੀ ਛੱਡੀ ਜਿਸਦਾ ਨਤੀਜਾ ਰਿਹਾ ਕਿ ਓਹਨਾ ਨੇ ਦਸਵੀ ਜਮਾਤ ਤੱਕ ਆਪਣੀ ਪੜਾਈ ਪੂਰੀ ਕੀਤੀ.
ਧਨਪਤ ਤੋਂ ਬਣੇ ਮੁਨਸ਼ੀ ਪ੍ਰੇਮਚੰਦ
ਕਹਾਣੀ ਤਾ 13 ਸਾਲ ਦੀ ਉਮਰ ਦੇ ਵਿਚ ਹੀ ਲਿੱਖ ਦਿਤੀ ਸੀ ਪਰ ਅਸਲ ਮੋੜ ਉਸ ਵੇਲੇ ਆਇਆ ਜਦੋ ਧਨਪਤ ਰਾਏ ਨੇ ਸਮਾਜ ਦੇ ਵਿਚ ਚੱਲ ਰਹੇ ਅਤਿਆਚਾਰ,ਭਿਸ਼ਟਾਚਾਰ,ਮੱਧਵਰਗ ਦਾ ਹੋ ਰਿਹਾ ਸੋਸ਼ਣ ਆਪਣੀ ਕਲਾਮ ਨਾਲ ਲੋਕਾਂ ਤੱਕ ਆਪਣੀ ਲਿਖਤ ਨਾਲ ਪੋਹੰਚਾਇਆ.ਧਨਪਤ ਰਾਏ ਇੱਕ ਸੱਚਾ ਕ੍ਰਾਂਤੀਕਾਰੀ ਵੀ ਸੀ ਜਿਸਦੇ ਚੱਲਦੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਸੋਚ ਰੱਖਦੇ “ਸੋਜੇ ਵਤਨ”ਨੂੰ ਛਾਪਿਆ,ਅੰਗਰੇਜਾਂ ਨੂੰ ਓਹਨਾ ਦੀ “ਸੋਜੇ ਵਤਨ” ਹਜਮ ਨੀ ਹੋਈ ਜਿਸਤੋ ਬਾਅਦ ਓਹਨਾ ਦੀ ਸੋਜੇ ਵਤਨ ਦੀ ਕਾਪੀਆਂ ਨੂੰ ਓਹਨਾ ਦੇ ਸਾਮਣੇ ਹੀ ਅੱਗ ਲਾ ਸਵਾਹ ਕਰਤਾ ਅਤੇ ਓਹਨਾ ਤੇ ਧਨਪਤ ਰਾਏ ਦੇ ਨਾਮ ਦੇ ਨਾਲ ਲਿੱਖਣ ਦੀ ਰੋਕ ਲਗਾ ਦਿਤੀ.ਆਪਣੇ ਦੋਸਤ ਨਾਲ ਕੀਤੀ ਸਲਾਹ ਚ ਕਿ ਉਹ ਹੁਣ ਕਿਸ ਨਾ ਨਾਲ ਲਿੱਖਣ ਤਾ ਓਹਨਾ ਦੇ ਦੋਸਤ ਦਯਾ-ਨਰਾਇਣ ਨੇ ਓਹਨਾ ਨੂੰ ਇੱਕ ਨਵਾਂ ਨਾਮ ਦਿੱਤਾ ਮੁਨਸ਼ੀ ਪ੍ਰੇਮਚੰਦ ਜੋ ਓਹਨਾ ਨੂੰ ਵੀ ਠੀਕ ਲੱਗਿਆ ਤੇ ਫੇਰ ਦੌਰ ਸ਼ੁਰੂ ਹੋਇਆ ਪ੍ਰੇਮਚੰਦ ਦਾ ਇੱਕ ਨਵੇਂ ਨਾਮ ਨਾਲ ਤੇ ਫੇਰ ਪ੍ਰੇਮਚੰਦ ਨੂੰ ਕਲਾਮ ਦਾ ਸਿਪਾਹੀ ਬਣਨ ਤੋਂ ਕੋਈ ਨਾ ਰੋਕ ਸਕਿਆ.
ਪ੍ਰੇਮਚੰਦ ਨਾਲ ਜੋ ਬੀਤਿਆ ਓਹੀ ਲਿਖਿਆ.
ਅਕਸਰ ਆਰਟੀਕਲ ਲਿੱਖਣ ਤੋਂ ਪਹਿਲਾ ਮੈਨੇ ਓਹਨਾ ਦੇ ਬਾਰੇ ਕੁਝ ਸਮਝਣ ਦੋ ਕੋਸ਼ਿਸ਼ ਕੀਤੀ ਤੇ ਓਹਨਾ ਦੀ ਜਿੰਦਗੀ ਨੂੰ ਪੜ ਮੈਂ ਇੱਕ ਚੀਜ ਨੂੰ ਸਮਝਿਆ ਕਿ ਪ੍ਰੇਮਚੰਦ ਨੇ ਓਹੀ ਕੁਝ ਲਿਖਿਆ ਜੋ ਓਹਨਾ ਦੀ ਜਿੰਦਗੀ ਦੇ ਵਿਚ ਹੋਇਆ,ਜੀ ਹਨ ਇਹ ਸੱਚ ਹੈ ਪ੍ਰੇਮਚੰਦ ਦੇ ਕਿਰਦਾਰ ਦੇ ਨਾਮ ਹੀ ਵੱਖ ਸਨ ਬਾਕੀ ਸਬ ਓਹਨਾ ਨੇ ਆਪਣੀ ਜਿੰਦਗੀ ਦੇ ਦੇਖੇ ਕਿਰਦਾਰ ਨੂੰ ਆਪਣੀ ਕਲਮ ਨਾਲ ਲੋਕਾਂ ਤੱਕ ਉਸ ਸਮੇਂ ਅੱਜ ਦਾ ਸੱਚ ਛਾਪਿਆ,ਪ੍ਰੇਮਚੰਦ ਦੀ ਮੁਖ ਕਹਾਣੀਆਂ ਕਫ਼ਨ,ਬੁੜੀ ਕਾਕੀ,ਲੇਖਕ,ਈਦਗਾਹ,ਬੜੇ ਭਾਈ ਸਾਹਿਬ,ਜਯੋਤੀ,ਸਵਾ ਸੇਰ ਗੇਹੁ,ਪੂਸਾ ਦੀ ਰਾਤ,ਠਾਕੁਰ ਦਾ ਕੁਆ ਆਦਿ ਸਨ.ਏਨਾ ਕਹਾਣੀਆਂ ਨੂੰ ਬਾਅਦ ਵਿਚ ਇਹਨਾਂ ਕ ਮਾਨ ਮਿਲਿਆ ਕਿ ਮਸ਼ਹੂਰ ਲੇਖਕ ਤੇ ਡਾਇਰੈਕਟਰ ਗੁਲਜਾਰ ਨੇ ਵੀ ਇਹਨਾਂ ਕਹਾਣੀਆਂ ਨੂੰ ਤਹਿਰੀਰ ਦੇ ਰੂਪ ਵਿਚ ਦੂਰਦਰਸ਼ਨ ਲਈ ਬਣਾਇਆ,ਇਹ ਕਹਾਣੀਆਂ ਤੁਹਾਨੂੰ you tube ਦੇ ਵਿਚ ਵੀ ਦਕੇਹਂ ਨੂੰ ਮਿਲ ਜਾਣਗੀਆਂ.ਇਸਤੋਂ ਇਲਾਵਾ ਗਬਨ,ਨਿਰਮਲ,ਗੋਦਾਨ ਵਰਗੇ ਮੁੱਖ ਉਪਨਿਆਸ ਵੀ ਪ੍ਰੇਮਚੰਦ ਨੇ ਲਿਖੇ.ਪ੍ਰੇਮਚੰਦ ਦੀ ਪਹਿਲੀ ਪਤਨੀ ਓਹਨਾ ਨੂੰ ਛੱਡ ਗਈ ਸੀ ਜਿਸਤੋ ਬਾਅਦ ਪ੍ਰੇਮਚੰਦ ਨੇ ਇੱਕ ਵਿਧਵਾ ਨਾਲ ਵਿਆਹ ਕਰਵਾ ਲਿਆ ਸੀ.ਪ੍ਰੇਮਚੰਦ ਨੇ 15 ਉਪਨਿਆਸ,300 ਤੋਂ ਜ਼ਿਆਦਾ ਕਹਾਣੀਆਂ,3 ਨਾਟਕ ਅਤੇ ਕੁਝ ਬਾਲ ਕਹਾਣੀਆਂ ਦੀ ਪੁਸਤਕ ਵੀ ਪ੍ਰਕਾਸ਼ਿਤ ਕੀਤੀਆਂ ਸਨ,ਓਹਨਾ ਦੇ ਕਮ ਨੂੰ ਬਾਲੀਵੁੱਡ ਦੇ ਪਰਦੇ ਤੇ ਵੀ ਮੌਕਾ ਮਿਲਿਆ ਸੀ ਅਤੇ ਓਹਨਾ ਚੋ ਮੁੱਖ ਸ਼ਤਰੰਜ ਦੇ ਖਿਲਾੜੀ ਅਤੇ ਗਬਨ ਸਨ.ਪ੍ਰੇਮਚੰਦ ਦੇ ਆਖ਼ਿਰੀ ਦੀਨਾ ਦੇ ਵਿਚ ਉਹ ਮੰਗਲਸੂਤ੍ਰ ਨਾਮ ਦੀ ਲਿਖਤ ਤੇ ਕਮ ਕਰ ਰਹੇ ਸਨ ਜੋਕਿ ਪੂਰੀ ਨਾ ਹੋ ਸਕੀ ਅਤੇ 1936 ਵਿਚ ਲੰਬੀ ਬਿਮਾਰੀ ਦੇ ਚੱਲਦੇ ਦੁਨੀਆ ਨੂੰ ਅਲਵਿਦਾ ਕਰ ਗਏ.
ਨਾਸਤਿਕ ਪ੍ਰੇਮਚੰਦ
ਕਿ ਤੁਹਾਨੂੰ ਪਤਾ ਹੈ ਕਿ ਪ੍ਰੇਮਚੰਦ ਦਾ ਰੱਬ ਉਪਰ ਕੋਈ ਖਾਸ ਭਰੋਸਾ ਨਹੀਂ ਸੀ,ਆਪਣੀ ਮੌਤ ਦੇ ਸਮੇਂ ਆਪਣੇ ਦੋਸਤ ਜ਼ੀਨੇਂਦਰ ਨੂੰ ਮਜਾਕ ਦੇ ਵਿਚ ਕਹਿਣ ਲਗੇ ਕਿ ਇਸ ਸਮੇਂ ਦੇ ਵਿਚ ਇਨਸਾਨ ਰੱਬ ਨੂੰ ਯਾਦ ਕਰਦਾ ਹੈ ਤੇ ਕਿਹਾ ਵੀ ਜਾਂਦਾ ਕਿ ਉਹ ਰੱਬ ਨੂੰ ਯਾਦ ਕਰੇ ਪਰ ਮੈਨੂੰ ਨਹੀਂ ਲਗਦਾ ਕਿ ਮੈਨੂੰ ਇਸ ਸਮੇਂ ਦੇ ਵਿਚ ਵੀ ਰੱਬ ਨੂੰ ਯਾਦ ਕਰਨ ਦੀ ਕੋਈ ਲੋੜ ਹੈ.
ਆਖਿਰ ਦੂਜਾ ਪ੍ਰੇਮਚੰਦ ਕਿਊ ਨਹੀਂ ਮਿਲਿਆ?
ਹੁਣ ਤੱਕ ਅਸੀਂ ਪ੍ਰੇਮਚੰਦ ਦੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਿਸਤੋ ਹੀ ਸਮਝਿਆ ਜਾ ਸਕਦਾ ਹੈ ਕਿ ਅੱਜ ਦੇ ਸਮੇਂ ਚ 82 ਸਾਲ ਬਾਅਦ ਵੀ ਸਾਨੂੰ ਦੂਜਾ ਪ੍ਰੇਮਚੰਦ ਇਸ ਕਰਕੇ ਨਹੀਂ ਮਿਲਿਆ ਕਿ ਜਿੰਦਗੀ ਦੀ ਤਮਾਮ ਮੁਸ਼ਕਿਲਾਂ ਅਤੇ ਮਾੜੇ ਹਾਲਾਤਾਂ ਵਿੱਚੋ ਨਿਕਲਣ ਤੋਂ ਬਾਅਦ ਵੀ ਆਪਣੇ ਸ਼ੋਂਕ ਨੂੰ ਸਮਾਂ ਦੇਣਾ ਮੁਸ਼ਕਿਲ ਤਾ ਕਿ ਬਲਕਿ ਨਾਮੁਮਕਿਨ ਹੋ ਜਾਂਦਾ ਪਰ ਇਹ ਪ੍ਰੇਮਚੰਦ ਹੀ ਸੀ ਜਿਸਨੇ ਆਪਣੀ ਮੁਸ਼ਕਿਲਾਂ ਨੂੰ ਆਪਣਾ ਹਥਿਆਰ ਬਣਾਇਆ ਅਤੇ ਉਸ ਹਥਿਆਰ ਨਾਲ ਆਪਣੇ ਆਪ ਨੂੰ ਬਣਾ ਲਿਆ ਕਲਾਮ ਦਾ ਸਿਪਾਹੀ ਜੋ 82 ਸਾਲ ਬਾਅਦ ਵੀ ਅੱਜ ਉਸੇ ਤਰਾਂ ਚਮਕ ਰਿਹਾ ਜਿਵੇਂ ਪਹਿਲਾ ਚਮਕ ਰਿਹਾ ਸੀ ਅਤੇ ਉਸਦੀ ਚਮਕ ਦਾ ਮੁੱਖ ਕਾਰਣ ਹੀ ਹੀ ਹੈ ਕਿ ਉਹ ਹਰ ਸੱਚ ਉਹ ਅੱਜ ਤੋਂ 100 ਸਾਲ ਪਹਿਲਾ ਹੀ ਲਿੱਖ ਗਿਆ ਸੀ ਜੋ ਭੇਦਭਾਵ,ਭਿਸ਼ਟਾਚਾਰ,ਮੱਧਵਰਗ ਨਾਲ ਹੋ ਰਿਹਾ ਧੱਕਾ ਅੱਜ ਦੇ ਸਮੇਂ ਚ ਵੀ ਦੇਖਣਾ ਪੈ ਰਿਹਾ ਹੈ.ਪ੍ਰੇਮਚੰਦ ਤੋਂ ਬਾਅਦ ਭਾਰਤ ਦਾ ਕੋਈ ਲਿਖਾਰੀ ਪ੍ਰੇਮਚੰਦ ਨਹੀਂ ਬਣ ਸਕਿਆ ਤੇ ਨਾ ਹੀ ਸ਼ਾਇਦ ਬਣ ਸਕੇਗਾ.




