ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ਭਰ ’ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈਕੇ ਥਾਂ-ਥਾਂ ਤੇ ਪ੍ਰਦਰਸ਼ਨ ਹੋ ਰਿਹਾ ਹੈ। ਲੋਕਾਂ ਵੱਲੋਂ ਇਸ ਕਾਨੂੰਨ ਨੂੰ ਲੈਕੇ ਭੰਨਤੋੜ ਵੀ ਕੀਤੀ ਜਾ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਰੋਸ ਨੂੰ ਲੈਕੇ ਲੋਕ ਸਰਕਾਰੀ ਬੱਸਾਂ ਤੇ ਹੋਰ ਜਾਇਜਾਦ ਦਾ ਨੁਕਸਾਨ ਪਹੁੰਚਾ ਰਹੇ ਹਨ ਜਿਸ ਕਾਰਨ ਆਮ ਨਾਗਰਿਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇੰਨਾ ਹੀ ਨਹੀਂ ਕਈ ਥਾਵਾਂ ਤੇ ਰੇਲਵੇ ਦੀਆਂ ਚੀਜ਼ਾ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਗਿਆ ਜਿਸ ਕਾਰਨ ਰੇਲਵੇ ਨੂੰ 88 ਕਰੋੜ ਦਾ ਨੁਕਸਾਨ ਝੇਲਣਾ ਪਿਆ। ਜਿਸ ਤੋਂ ਬਾਅਦ ਹੁਣ ਰੇਲਵੇ ਵਿਭਾਗ ਇਹਨਾਂ ਪ੍ਰਦਰਸ਼ਨਕਾਰੀਆਂ ਖਿਲਾਫ ਸਖਤ ਕਦਮ ਚੁੱਕਣ ਦੀ ਤਿਆਰੀ ’ਚ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰੇਲਵੇ ਵਿਭਾਗ ਹੁਣ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੀ ਹੈ।

ਜਿਕਰ-ਏ-ਖਾਸ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋ ਰੇਲਵੇ ਵਿਭਾਗ ਨੂੰ ਪ੍ਰਦਰਸ਼ਨ ਕਾਰਨ ਇਹਨਾਂ ਭਾਰੀ ਨੁਕਸਾਨ ਭੁਗਤਣਾ ਪਿਆ ਹੋਵੇ। ਦਸ ਦਈਏ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਇਹਨਾਂ ਮਾਮਲਿਆਂ ’ਚ ਪੱਛਮੀ ਬੰਗਾਲ ਚ ਸਭ ਤੋਂ ਜਿਆਦਾ ਨੁਕਸਾਨ ਹੋਇਆ ਹੈ।
ਇੱਥੇ ਰੇਲਵੇ ਵਿਭਾਗ ਨੂੰ 73 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਹਨਾਂ ਮਾਮਲਿਆਂ ਤੇ ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਈਆਂ ਤਸਵੀਰਾਂ ਦੇ ਆਧਾਰ ਤੇ ਉਕਤ ਵਿਅਕਤੀਆਂ ਦੀ ਪਛਾਣ ਕਰਕੇ ਆਰੋਪੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਰੇਲਵੇ ਵਿਭਾਗ ਪ੍ਰਦਰਸ਼ਨ ਦੌਰਾਨ ਰੇਲਵੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ। ਰਿਪੋਰਟਾਂ ਦ ਮੰਨੀਏ ਤਾਂ ਰੇਲਵੇ ਇੰਡੀਅਨ ਰੇਲਵੇ ਐਕਟ 151 ਦੇ ਤਹਿਤ ਕੇਸ ਦਰਜ ਕਰਵਾਏਗਾ।


