ਨਵੀਂ ਦਿੱਲੀ (ਇੰਟ.)- ਇੰਡੀਅਨ ਆਈਡਲ 12 (Indian Idol 12) ਪਿਛਲੇ ਦਿਨਾਂ ਤੋਂ ਕਾਫੀ ਚਰਚਾ ਵਿਚ ਹੈ। ਕਦੇ ਸ਼ੋਅ (Show) ਦੇ ਜੱਜ ਤਾਂ ਕਦੇ ਸ਼ੋਅ ਵਿਚ ਬੁਲਾਏ ਗਏ ਗੈਸਟ (Guest) ਤਾਂ ਕਦੇ ਹੋਸਟ ਵਿਵਾਦਾਂ ਵਿਚ ਘਿਰੇ ਹੀ ਰਹਿੰਦੇ ਹਨ। ਕਦੇ ਇਨ੍ਹਾਂ ਵਿਚ ਕੁਝ ਨਹੀਂ ਤਾਂ ਕਿਸੇ ਕੰਟੈਸਟੈਂਟ (Contestent) ਦੇ ਬਾਹਰ ਨਿਕਲਣ ‘ਤੇ ਹੀ ਸਵਾਲ ਖੜ੍ਹੇ ਹੋ ਜਾਂਦੇ ਹਨ। ਇਕ ਵਾਰ ਇੰਡੀਅਨ ਆਈਡਲ (Indian Idol) ਤੋਂ ਲੋਕ ਇਸ ਤਰ੍ਹਾਂ ਖਫਾ ਹੋ ਗਏ ਕਿ ਸੋਸ਼ਲ ਮੀਡੀਆ (Social Media) ‘ਤੇ ਸ਼ੋਅ ਦੇ ਖਿਲਾਫ ਕਾਫੀ ਭੜਾਸ ਕੱਢ ਰਹੇ ਹਨ।
Read this- PSEB ਵਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, ਛੇਤੀ ਐਲਾਨੇ ਜਾਣਗੇ Result
ਸ਼ਨੀਵਾਰ ਨੂੰ ਪ੍ਰਸਾਰਿਤ ਐਪੀਸੋਡ ਫਾਦਰਸ ਡੇਅ ਸਪੈਸ਼ਲ ਸੀ। ਸਾਰੇ ਕੰਟੈਸਟੈਂਟ ਨੇ ਪਿਤਾ ਨੂੰ ਸਮਰਪਿਤ ਕਰਦੇ ਹੋਏ ਗਾਣੇ ਗਾਏ। ਕਈ ਯੂਜ਼ਰਸ ਦਾ ਕਹਿਣਾ ਹੈ ਕਿ ਮੇਕਰਸ ਸ਼ੋਅ ਦੇ ਓਰੀਜਨਲ ਪਲਾਟ ਤੋਂ ਭਟਕ ਗਏ ਹਨ ਅਤੇ ਉਨ੍ਹਾਂ ਨੇ ਇਸ ਨੂੰ ਡੇਲੀ ਸੋਪ ਬਣਾ ਦਿੱਤਾ। ਦੱਸ ਦਈਏ ਕਿ ਇਹ ਸ਼ੋਅ ਪਿਛਲੇ ਸਾਲ ਤੋਂ ਚੱਲਿਆ ਜਾ ਰਿਹਾ ਹੈ ਅਤੇ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇੰਡੀਅਨ ਆਈਡਲ ਵਿਚ ਵੈਸੇ ਤਾਂ ਹੰਝੂਆਂ ਦਾ ਹੜ੍ਹ ਆਉਂਦਾ ਹੀ ਰਹਿੰਦਾ ਹੈ ਪਰ ਇਸ ਵਾਰ ਫਾਦਰਸ ਡੇਅ ‘ਤੇ ਇਹ ਹੋਰ ਜ਼ਿਆਦਾ ਹੋ ਗਿਆ ਸੀ। ਸ਼ੋਅ ਦੇ ਤਿੰਨ ਜੱਜ ਅਨੁ ਮਲਿਕ, ਹਿਮੇਸ਼ ਰੇਸ਼ਮੀਆ ਅਤੇ ਸੋਨੂੰ ਕੱਕੜ ਇਸਵਾਰ ਵੀ ਕਾਫੀ ਇਮੋਸ਼ਨਲ ਹੋਏ ਕਿਉਂਕਿ ਸਾਰੇ ਕੰਟੈਸਟੈਂਟ ਦੇ ਪਿਤਾ ਉਥੇ ਪਹੁੰਚੇ ਹੋਏ ਸਨ।
Read this- ਮਿਲਖਾ ਸਿੰਘ ਦੀਆਂ ਅਸਥੀਆਂ ਗੁਰਦੁਆਰਾ ਸ੍ਰੀ ਪਤਾਲਪੁਰੀ ਵਿਖੇ ਕੀਤੀਆਂ ਗਈਆਂ ਜਲ ਪ੍ਰਵਾਹ
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਸੁਣ ਕੇ ਤਿੰਨੋ ਜੱਜ ਭਾਵੁਕ ਹੋ ਗਏ। ਬਸ ਫਿਰ ਕੀ ਸੀ ਯੂਜ਼ਰਸ ਨੇ ਇਸ ਨੂੰ ਸਿਰਫ ਡਰਾਮਾ ਦੱਸਿਆ ਅਤੇ ਕਿਹਾ ਕਿ ਸ਼ੋਅ ਦੀ ਟੀ.ਆਰ.ਪੀ. ਲਈ ਮੇਕਰਸ ਕੁਝ ਵੀ ਕਰਨ ਲਈ ਤਿਆਰ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਹ ਸ਼ੋਅ ਦਰਸ਼ਕਾਂ ਦੇ ਨਿਸ਼ਾਨੇ ‘ਤੇ ਆ ਚੁੱਕਾ ਹੈ। ਗਾਇਕ ਅਮਿਤ ਕੁਮਾਰ ਨੇ ਉਦੋਂ ਸਭ ਨੂੰ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਕੰਟੈਸਟੈਂਟ ਦੀ ਤਾਰੀਫ ਕਰਨ ਦੇ ਪੈਸੇ ਮਿਲੇ ਸਨ। ਜਿਸ ਤੋਂ ਬਾਅਦ ਸਾਰਾ ਵਿਵਾਦ ਸ਼ੁਰੂ ਹੋਇਆ। ਇਸ ਤੋਂ ਬਾਅਦ ਇਸ ਵਿਚ ਇਕ-ਇਕ ਕਰ ਕੇ ਕਾਫੀ ਲੋਕ ਸ਼ਾਮਲ ਹੋ ਗਏ।



