ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ ‘ਚ ਮਾਰਿਆ ਗਿਆ ਮਸੂਦ ਅਜ਼ਹਰ ਦਾ ਸਾਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਵਾਮਾ ਹਮਲੇ ਤੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਅੱਤਵਾਦੀਆਂ ਤੋ ਬਦਲਾ ਲੈ ਲਿਆ ਹੈ। ਇਸ ਹਵਾਈ ਹਮਲੇ ਤੋਂ ਬਾਅਦ ਹਰ ਪਾਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਵਾਮਾ ਹਮਲੇ ਤੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਅੱਤਵਾਦੀਆਂ ਤੋ ਬਦਲਾ ਲੈ ਲਿਆ ਹੈ। ਇਸ ਹਵਾਈ ਹਮਲੇ ਤੋਂ ਬਾਅਦ ਹਰ ਪਾਸੇ ਭਾਰਤੀ ਹਵਾਈ ਫੌਜਾਂ ਦੀ ਸ਼ਲਾਘਾ ਹੋ ਰਹੀ ਹੈ। ਭਾਰਤੀ ਹਵਾਈ ਫੌਜ ਨੇ ਤੜਕੇ ਕੀਤੇ ਹਮਲੇ ਦੌਰਾਨ ਕਰੀਬ 300 ਦੇ ਕਰੀਬ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਪਾਕਿਸਤਾਨ ਚ ਖਲਬਲੀ ਮਚ ਗਈ ਹੈ। ਇਸ ਤੋਂ ਸੂਤਰਾਂ ਤੋ ਇਹ ਵੀ ਪਤਾ ਚਲਿਆ ਹੈ ਕਿ ਇਸ ਹਮਲੇ ਵਿੱਚ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਕਰੀਬੀ ਦੀ ਮੌਤ ਹੋ ਗਈ ਹੈ।

Attack

Attack

Attack

ਸੂਤਰਾਂ ਤੋ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਨੇ ਅੱਤਵਾਦੀਆਂ ਦੇ ਕਰਈ ਠਿਕਾਣਿਆਂ ਤੇ ਬੰਬ ਸੁੱਟੇ ਸੀ ਜਿਸ ਕਾਰਨ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਕਰੀਬੀ ਰਿਸਤੇਦਾਰ ਮੌਲਾਨਾ ਯੂਸਫ਼ ਅਜ਼ਹਰ ਦੇ ਵੀ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ।

die

ਦਸ ਦਈਏ ਕਿ ਇਸ ਹਮਲੇ ਦੇ ਕਾਰਨ ਬਾਲਾਕੋਟ ਵਿੱਚ ਅੱਤਵਾਦੀ ਠਿਕਾਣਿਆਂ ਤੇ ਕਾਫੀ ਤਬਾਹੀ ਮਚਾਈ ਇਸ ਥਾਂ ਤੇ  ਯੂਸਫ਼ ਅਜ਼ਹਰ ਮਸੂਦ ਅਜ਼ਹਰ ਦੀ ਨਿਗਰਾਨੀ ‘ਚ ਅੱਤਵਾਦੀ ਕੈਂਪ ਚਲਾ ਰਿਹਾ ਸੀ। ਜੋ ਕਿ ਇਸ ਹਮਲੇ ਵਿੱਚ ਮਰ ਗਿਆ ਹੈ। ਸੂਤਰਾਂ ਤੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਲਾਨਾ ਯੂਸਫ਼ ਅਜ਼ਹਰ ਮਸੂਦ ਦਾ ਸਾਲਾ ਸੀ ਜੋ ਕਾਫੀ ਸਮੇਂ ਤੋ ਜੈਸ਼ ਦੇ ਨਾਲ ਕੰਮ ਕਰ ਰਿਹਾ ਸੀ।

Leave a Reply

Your email address will not be published. Required fields are marked *