ਵੇਟਲਿਫਟਿੰਗ ਵਿਚ ਭਾਰਤ ਨੂੰ 4 ਤਮਗੇ, ਮੀਰਾਬਾਈ ਨੇ ਦਿਵਾਇਆ ਗੋਲਡ

ਲੰਡਨ- ਕਾਮਨਵੈਲਥ ਗੇਮਜ਼ ਦੇ ਦੂਜੇ ਦਿਨ ਭਾਰਤ ਨੇ ਚਾਰ ਮੈਡਲ ਆਪਣੇ ਨਾਂ ਕੀਤੇ। ਇਹ ਚਾਰੋ ਮੈਡਲ ਵੇਟਲਿਫਟਿੰਗ ਵਿਚ ਆਏ। ਸੰਕੇਤ ਮਹਾਦੇਵ ਨੇ ਪੁਰਸ਼ 55 ਕਿਲੋਗ੍ਰਾਮ…

ਲੰਡਨ- ਕਾਮਨਵੈਲਥ ਗੇਮਜ਼ ਦੇ ਦੂਜੇ ਦਿਨ ਭਾਰਤ ਨੇ ਚਾਰ ਮੈਡਲ ਆਪਣੇ ਨਾਂ ਕੀਤੇ। ਇਹ ਚਾਰੋ ਮੈਡਲ ਵੇਟਲਿਫਟਿੰਗ ਵਿਚ ਆਏ। ਸੰਕੇਤ ਮਹਾਦੇਵ ਨੇ ਪੁਰਸ਼ 55 ਕਿਲੋਗ੍ਰਾਮ ਵੇਟ ਕੈਟੇਗਰੀ ਵਿਚ ਦੇਸ਼ ਨੂੰ ਪਹਿਲਾ ਤਮਗਾ ਦਿਵਾਇਆ। ਦੂਜਾ ਤਮਗਾ ਗੁਰੂਰਾਜਾ ਨੇ 269 ਕਿਲੋਗ੍ਰਾਮ ਵੇਟ ਚੁੱਕ ਕੇ ਹਾਸਲ ਕੀਤਾ। ਉਨ੍ਹਾਂ ਨੇ ਨਾਂ ਬ੍ਰਾਂਜ਼ ਮੈਡਲ ਆਇਆ। ਉਥੇ ਹੀ ਮੀਰਾਬਾਈ ਚਾਨੂੰ ਨੇ 49 ਕਿਲੋਗ੍ਰਾਮ ਵੇਟ ਕੈਟੇਗਰੀ ਵਿਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ।

ਉਨ੍ਹਾਂ ਨੇ ਕੁਲ 201 ਕਿਲੋ ਵੇਟ ਚੁੱਕਦੇ ਹੋਏ ਗੇਮਜ਼ ਰਿਕਾਰਡ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ। ਬਿੰਦੀਆ ਰਾਨੀ ਦੇਵੀ ਨੇ ਦੇਸ਼ ਲਈ ਚੌਥਾ ਤਮਗਾ ਜਿੱਤਿਆ। ਉਨ੍ਹਾਂ ਨੇ 55 ਕਿਲੋਗ੍ਰਾਮ ਵੇਟ ਕੈਟੇਗਰੀ ਵਿਚ ਸਿਲਵਰ ਮੈਡਲ ਆਪਣੇ ਨਾਂ ਕੀਤਾ ਹੈ। ਬਿੰਦੀਆ ਨੇ ਕੁਲ 202 ਕਿਲੋਗ੍ਰਾਮ ਭਾਰ ਚੁੱਕਿਆ।

ਉਥੇ ਹੀ ਟੋਕੀਓ ਓਲੰਪਿਕ ਦੀ ਬ੍ਰਾਂਜ਼ ਮੈਡਲਿਸਟ ਲਵਲੀਨਾ ਬੋਰਗੋਹੇਨ 70 ਕਿਲੋਵੇਟ ਕੈਟੇਗਰੀ ਵਿਚ ਨਿਊਜ਼ੀਲੈਂਡ ਦੀ ਏਰੀਆਨ ਨਿਕੋਲਸਨ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਲਵਲੀਨਾ ਤਿੰਨੋ ਰਾਉਂਡ ਵਿਚ ਨਿਕੋਲਸਨ ‘ਤੇ ਭਾਰੀ ਰਹੀ। ਉਨ੍ਹਾਂ ਨੂੰ ਤਿੰਨੋ ਰਾਊਂਡ ਵਿਚ ਪੰਜਾਂ ਜੱਜਾਂ ਨੇ ਉਨ੍ਹਾਂ ਦੇ ਪੱਖ ਵਿਚ ਫੈਸਲਾ ਸੁਣਾਇਆ। 

Leave a Reply

Your email address will not be published. Required fields are marked *