ਭਾਰਤ ਵਿਚ ਹੁਣ ਇਸ ਵਿਦੇਸ਼ੀ ਵੈਕਸੀਨ ਦਾ ਹੋਵੇਗਾ ਉਤਪਾਦਨ 

ਨਵੀਂ ਦਿਲੀ (ਇੰਟ.)- ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਅਤੇ ਪੈਨੇਸੀਆ ਬਾਇਓਟੈੱਕ ਨੇ ਸਪੁਤਨਿਕ-ਵੀ ਦਾ ਭਾਰਤ ਵਿਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਭਾਰਤ ਦੀ ਪੈਨੇਸੀਆ ਬਾਇਓਟੈੱਕ…

ਨਵੀਂ ਦਿਲੀ (ਇੰਟ.)- ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਅਤੇ ਪੈਨੇਸੀਆ ਬਾਇਓਟੈੱਕ ਨੇ ਸਪੁਤਨਿਕ-ਵੀ ਦਾ ਭਾਰਤ ਵਿਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਭਾਰਤ ਦੀ ਪੈਨੇਸੀਆ ਬਾਇਓਟੈੱਕ ਹੁਣ ਹਰ ਸਾਲ ਦੇਸ਼ ਵਿਚ 10 ਕਰੋੜ ਡੋਜ਼ ਬਣਾ ਸਕੇਗੀ। ਦੱਸ ਦਈਏ ਕਿ ਰੂਸ ਵਲੋਂ ਵਿਕਸਿਤ ਇਹ ਕੋਰੋਨਾ ਰੋਕੂ ਵੈਕਸੀਨ ਕੋਰੋਨਾ ਖਿਲਾਫ ਬਹੁਤ ਹੀ ਕਾਰਗਰ ਮੰਨੀ ਗਈ ਹੈ।

ਆਰ.ਡੀ.ਆਈ.ਐੱਫ. ਨੇ ਬਿਆਨ ਵਿਚ ਕਿਹਾ ਕਿ ਪੈਨੇਸੀਆ ਬਾਇਓਟੈੱਕ ਵਲੋਂ ਬਣਾਈ ਗਈ ਵੈਕਸੀਨ ਦਾ ਪਹਿਲਾ ਬੈਚ ਕਵਾਲਿਟੀ ਕੰਟਰੋਲਸ ਲਈ ਸਪੁਤਨਿਕ ਵੀ ਨੂੰ ਵਿਕਸਿਤ ਕਰਨ ਵਾਲੇ ਰੂਸ ਦੇ ਇੰਸਟੀਚਿਊਟ ਗੈਮੇਲੀਆ ਨੂੰ ਭੇਜਿਆ ਜਾਵੇਗਾ। ਫੁੱਲ ਸਕੇਲ ਪ੍ਰੋਡਕਸ਼ਨ ਇਸ ਸਾਲ ਗਰਮੀਆਂ ਵਿਚ ਸ਼ੁਰੂ ਹੋਣ ਦੀ ਉਮੀਦ ਹੈ। ਪੈਨੇਸੀਆ ਬਾਇਓਟੈੱਕ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਵੈਕਸੀਨ ਦਾ ਉਤਪਾਦਨ ਕਰਦੀ ਹੈ। ਇਸ ਦੀ ਸਥਾਪਨਾ 1984 ਵਿਚ ਹੋਈ ਸੀ ਅਤੇ ਇਹ 1995 ਵਿਚ ਪੈਨੇਸੀਆ ਬਾਇਓਟੈੱਕ ਲਿਮਟਿਡ ਦੇ ਨਾਂ ਨਾਲ ਸੂਚੀਬੱਧ ਹੋਈ ਸੀ।


ਆਰ.ਡੀ.ਆਈ.ਐੱਫ. ਦੇ ਸੀ.ਈ.ਓ. ਕਿਰਿਲ ਦਿਮਿਤਰੀਦੇਵ ਨੇ ਵਿਸ਼ਵਾਸ ਜਤਾਇਆ ਹੈ ਕਿ ਪੈਨੇਸੀਆ ਬਾਇਓਟੈੱਕ ਵਿਚ ਸਪੁਤਨਿਕ ਵੀ ਦਾ ਪ੍ਰੋਡਕਸ਼ਨ ਸ਼ੁਰੂ ਹੋਣਾ ਮਹਾਮਾਰੀ ਖਿਲਾਫ ਭਾਰਤ ਦੀ ਲੜਾਈ ਵਿਚ ਮਦਦ ਲਈ ਅਹਿਮ ਕਦਮ ਸਾਬਿਤ ਹੋਵੇਗਾ। ਰੂਸ ਦੀ ਸਪੁਤਨਿਕ ਵੀ ਵੈਕਸੀਨ ਪਹਿਲੀ ਅਤੇ ਦੂਜੀ ਡੋਜ਼ ਵਿਚ ਦੋ ਵੱਖ-ਵੱਖ ਐਡੇਨੋਵਾਇਰਸ ਇਸਤੇਮਾਲ ਕਰਦੀ ਹੈ। ਇਹ ਵੈਕਸੀਨ 65 ਦੇਸ਼ਾਂ ਵਿਚ ਰਜਿਸਟਰ ਹੋ ਚੁੱਕੀ ਹੈ। ਮੈਡੀਕਲ ਖੇਤਰ ਦੀ ਮੁੱਖ ਮੈਗਜ਼ੀਨ ਲੈਂਸੇਟ ਮੁਤਾਬਕ ਸਪੁਤਨਿਕ ਵੀ, ਕੋਵਿਡ 19 ‘ਤੇ 91.5 ਫੀਸਦੀ ਕਾਰਗਰ ਹੈ।


ਰੂਸ ਦੀ ਸਾਵਰਨ ਵੈਲਥ ਫੰਡ, ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐਫ.) ਇਸ ਵੈਕਸੀਨ ਲਈ ਫੰਡਿੰਗ ਕਰਦੀ ਹੈ। ਖਾਸ ਗੱਲ ਇਹ ਹੈ ਕਿ ਉਸ ਨੇ ਭਾਰਤ ਦੀਆਂ 5 ਕੰਪਨੀਆਂ ਨਾਲ ਇਸਦੇ ਪ੍ਰੋਡਕਸ਼ਨ ਲਈ ਸਮਝੌਤਾ ਕੀਤਾ ਹੈ। ਭਾਰਤ ਨੂੰ ਅਜੇ ਤੱਕ ਸਪੁਤਨਿਕ ਵੀ ਦੀਆਂ 2,10,000 ਡੋਜ਼ ਮਿਲ ਚੁੱਕੀਆਂ ਹਨ। ਮਈ ਦੇ ਅਖੀਰ ਤੱਕ 30 ਲੱਖ ਡੋਜ਼ ਹੋਰ ਮਿਲਣਗੀਆਂ ਜਿਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਉਥੇ ਹੀ ਜੂਨ ਤੱਕ ਇਹ ਗਿਣਤੀ ਵੱਧ ਕੇ 50 ਲੱਖ ਡੋਜ਼ ਹੋ ਜਾਵੇਗੀ। 

Leave a Reply

Your email address will not be published. Required fields are marked *