ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :- ਭਾਰਤ ਕ੍ਰਿਕਟ ਟੀਮ ਅਤੇ ਨਿਊਂਜੀਲੈਂਡ ਕ੍ਰਿਕਟ ਟੀਮ ਦੇ ਵਿਚਾਲੇ ਭਲਕੇ ਸ਼ੁੱਕਰਵਾਰ ਨੂੰ ਟੈਸਟ ਮੈਚ ਦੀ ਲੜੀ ਦਾ ਪਹਿਲਾਂ ਮੈਚ ਖੇਡਿਆ ਜਾਵੇਗਾ। ਵੈਲਗਿੰਟਨ ਦੇ ਵਿਚ ਦੋਣਾਂ ਟੀਮਾਂ ਦੇ ਖਿਡਾਰੀ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਭਾਰਤੀ ਟੀਮ ਦੇ ਲਈ ਅਸਾਨ ਨਹੀਂ ਰਹਿਣ ਵਾਲਾ ਹੈ ਜਿਸ ਦਾ ਇਸ਼ਾਰਾ ਖੁਦ ਭਾਰਤੀ ਟੀਮ ਦੇ ਉੱਪ ਕਪਤਾਨ ਅਜਿੰਕਿਆ ਰਹਾਣੇ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮੈਚ ਵਿਚ ਵਿਰੋਧੀ ਟੀਮ ਦਾ ਪੱਲੜਾ ਭਾਰੀ ਦਿਖਾਈ ਦੇ ਰਿਹਾ ਹੈ।
ਰਹਾਣੇ ਨੇ ਕਿਹਾ ਹੈ ਕਿ ਨਿਊਂਜੀਲੈਂਡ ਦੇ ਹਰ ਮੈਦਾਨ ਦਾ ਵੱਖਰਾ ਅਕਾਰ ਹੁੰਦਾ ਹੈ ਅਤੇ ਇਕ ਇਕਾਈ ਦੇ ਰੂਪ ਵਿਚ ਸਾਨੂੰ ਸਥਿਤੀ ਦੇ ਅਨੁਸਾਰ ਢਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਘਰੇਲੂ ਹਲਾਤਾਂ ਵਿਚ ਨਿਊਜੀਲੈਂਡ ਦਾ ਹੀ ਪੱਲੜਾ ਭਾਰੀ ਵਿਖਾਈ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਹੀ ਪਤਾ ਹੈ ਕਿ ਗੇਂਦਬਾਜ਼ ਨੇ ਕਿਵੇਂ ਬਾਲ ਪਾਉਣੀ ਹੈ ਅਤੇ ਬੱਲੇਬਾਜ਼ ਬਾਖੂਬੀ ਜਾਣਦਾ ਹੈ ਕਿ ਕਿਹੜਾ ਸ਼ਾਟ ਖੇਡਣਾ ਹੈ। ਰਹਾਣੇ ਅਨੁਸਾਰ ਬੇਸਿਨ ਰਿਜ਼ਰਵ ਦੀ ਉਛਾਲਭਰੀ ਪਿਚ ਉੱਤੇ ਪਹਿਲੀ ਪਾਰੀ ਵਿਚ 320 ਦੋੜਾਂ ਨੂੰ ਹੀ ਚੰਗਾ ਸਕੋਰ ਮੰਨਿਆ ਜਾਵੇਗਾ। ਦੱਸ ਦਈਏ ਕਿ ਇਹ ਮੁਕਾਬਾਲਾ ਭਲਕੇ ਭਾਰਤੀ ਸਮੇਂ ਅਨੁਸਾਰ 4 ਵਜੇ ਸ਼ੁਰੂ ਹੋਵੇਗਾ।
ਰਹਾਣੇ ਅਨੁਸਾਰ ਪਿੱਚ ਵਿਚ ਨਮੀ ਕਰਕੇ ਬਾਲ ਟਰਨ ਲੈ ਸਕਦੀ ਹੈ ਉਨ੍ਹਾਂ ਕਿਹਾ ਕਿ ਇਸ ਦੇਸ਼ ਦੀ ਪਿੱਚ ਆਮ ਤੌਰ ਉੱਤੇ ਦੋ ਦਿਨ ਤੋਂ ਬਾਅਦ ਹੀ ਬੱਲੇਬਾਜ਼ਾ ਵਾਸਤੇ ਚੰਗੀ ਹੁੰਦੀ ਹੈ ਅਜਿਹੇ ਵਿਚ ਸਪੀਨਰ ਪਹਿਲਾਂ ਆਪਣੀ ਮਹੱਤਵਪੂਰਨ ਭੂਮਿਕ ਨਿਭਾ ਸਕਦੇ ਹਨ ਕਿਉਂਕਿ ਟੀਮ ਦੇ ਦੋ ਵੱਡੇ ਸਪੀਨਰ ਅਸ਼ਵੀਨ ਅਤੇ ਜਡੇਜਾ ਵਿਕੇਟਾ ਲੈਣ ਵਾਲੇ ਗੇਂਦਬਾਜ਼ ਹਨ।
ਜੇਕਰ ਪੁਰਾਣੇ ਰਿਕਾਰਡ ਉੱਤੇ ਨਜ਼ਰ ਮਾਰੀ ਜਾਵੇ ਤਾਂ 2014 ਵਿਚ ਭਾਰਤ ਨੇ ਲਾਡਰਸ ਉੱਤੇ ਅਤੇ 2018 ਵਿਚ ਐਡੀਲੇਡ ‘ਤੇ ਪਹਿਲੀ ਪਾਰੀ ਵਿਚ 300 ਤੋਂ ਘੱਟ ਦੋੜਾ ਬਣਾ ਕੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਰਹਾਣੇ ਦਾ ਵੀ ਇਹੀ ਕਹਿਣੀ ਸੀ ਕਿ ਵੈਲਗਿੰਟਨ ਵਿਚ ਵੀ ਅਜਿਹਾ ਹੋ ਸਕਦਾ ਹੈ।



