India vs Bangladesh: ਵਿਰਾਟ ਕੋਹਲੀ ਨੇ ਗੁਲਾਬੀ ਗੇਂਦ ਨੂੰ ਦੱਸਿਆ ਸਭ ਤੋਂ ਵੱਡੀ ਚੁਣੌਤੀ ! ਜਾਣੋਂ ਕਿਵੇਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਭਾਰਤ ਬਨਾਮ ਬੰਗਲਾਦੇਸ਼ ਦੇ ਪਹਿਲੇ ਟੈਸਟ ਮੈਚ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਯੋਜਿਤ ਪ੍ਰੈਸ ਕਾਨਫਰੰਸ ‘ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਭਾਰਤ ਬਨਾਮ ਬੰਗਲਾਦੇਸ਼ ਦੇ ਪਹਿਲੇ ਟੈਸਟ ਮੈਚ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਯੋਜਿਤ ਪ੍ਰੈਸ ਕਾਨਫਰੰਸ ‘ਚ ਇਤਿਹਾਸਕ ਗੁਲਾਬੀ ਬਾਲ ਬਾਰੇ ਦੱਸਦਿਆਂ, ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣਨ ‘ਤੇ ਖੁਸੀ ਜ਼ਾਹਿਰ ਕੀਤੀ। ਉਨ੍ਹਾਂ ਖੇਡ ਵੇਲੇ ਵੱਖੋ ਵੱਖਰੀਆਂ ਚੁਣੌਤੀਆਂ ਬਾਰੇ ਦੱਸਿਆ। “ਇਹ ਗੁਲਾਬੀ ਗੇਂਦ ਦਾ ਟੈਸਟ ਮੈਚ ਸਾਡੇ ਲਈ ਚੁਣੌਤੀ ਰਿਹਾ, ਸਾਡੀ ਟੀਮ ਇਸ ਬਾਲ ਨਾਲ ਖੇਡਣ  ਲਈ ਬਹੁਤ ਉਤਸੁਕ ਸੀ, ਵਿਰਾਟ ਕੋਹਲੀ ਨੇ ਦੱਸਿਆ । ਇੱਕ ਹੋਰ ਮਹੱਤਵਪੂਰਨ ਮੌਕਾ”ਕਪਤਾਨ ਨੇ ਦੂਜੇ ਟੈਸਟ ਮੈਚ ਦੀ ਸ਼ੁਰੂਆਤ ਨੂੰ ਕਿਹਾ।

ਮੀਡਿਆ ਤੋਂ ਮੁਖਾਤਿਬ ਹੁੰਦੀਆਂ ਪ੍ਰੈਸ ਵਾਰਤਾ ਦੌਰਾਨ ਕੋਹਲੀ ਨੇ ਦੱਸਿਆ ਕਿ, ਫੀਲਡਿੰਗ ਸਭ ਤੋਂ ਵੱਡੀ ਉਨ੍ਹਾਂ ਲਈ ਚੁਣੌਤੀ ਰਹੀ ਹੈ,  ਕਿਉਂਕਿ ਖਿਡਾਰੀ ਗੇਂਦ ਦੀਆਂ ਵੱਖੋ ਵੱਖਰੀਆਂ ਵਿਸ਼ੇਸ਼ਤਾਵਾਂ ਦੇ ਨਾਲ ਰੰਗ ਦੇ ਅਨੁਕੂਲ ਹੋਣ ਲਈ ਸਮਾਂ ਲੈਂਦੇ ਹਨ।  ਕੋਹਲੀ ਨੇ ਦੱਸਿਆ ਕਿ, ਭਾਰਤ ਬਨਾਮ ਬੰਗਲਾਦੇਸ਼ ਦਾ ਖੇਡਿਆ ਇਹ ਮੁਕਾਬਲਾ ਸਾਡੇ ਲਈ ਬਹੁਤ ਮਹਤੱਵਪੂਰਣ ਸੀ ਅਤੇ ਹੁਣ ਇਹ ਭਾਰਤੀ ਟੀਮ ਦੀ ਇਤਿਹਾਸਕ ਜਿੱਤ ਵੀ ਬਣ ਗਿਆ ਹੈ, ਜੋ ਸਾਨੂੰ ਹਮੇਸ਼ਾ ਯਾਦ ਰਹੇਗੀ।    

 

Leave a Reply

Your email address will not be published. Required fields are marked *