ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਸ਼ਵ ਕੱਪ- 2019 ਦਾ ਮਹਾਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ। ਦਸ ਦਈਏ ਕਿ ਕ੍ਰਿਕਟ ਜਗਤ ‘ਚ ਦੋ ਸਭ ਤੋਂ ਵੱਡੇ ਪੁਰਾਣੇ ਵਿਰੋਧੀਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਜਬਰਦਸਤ ਟੱਕਰ ਦੀ ਉਮੀਦ ਹੈ।
ਇਸ ਤੋਂ ਇਲਾਵਾ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਇਹ ਦੇਖਣਾ ਜਿਆਦਾ ਜਰੂਰੀ ਹੋਵੇਗਾ ਕਿ ਮੈਨਚੈਸਟਰ ਦਾ ਮੌਸਮ ਕਿੰਨਾ ਤਿਆਰ ਹੈ ਦੱਸਣਯੋਗ ਗੱਲ ਹੈ ਕਿ ਆਈ. ਸੀ. ਸੀ. ਵਿਸ਼ਵ ਕੱਪ ਦੇ ਮਹਾਮੁਕਾਬਲੇ ‘ਚ ਜ਼ਬਰਦਸਤ ਟੱਕਰ ਦਾ ਮੁਕਾਬਲਾ ਸ਼ੁਰੂ ਹੋ ਗਿਆ ਹੈ
ਜਿਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੁਕਾਬਲੇ ਦੌਰਾਨ ਮੀਂਹ ਨਾ ਹੋਵੇ। ਪਰ ਮੌਸਮ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਦਸ ਦਈਏ ਕਿ ਮੀਂਹ ਦੇ ਕਾਰਨ ਹੁਣ ਤਕ ਚਾਰ ਮੈਚ ਰੱਦ ਹੋ ਚੁੱਕੇ ਹਨ ਜਿਹਨਾਂ ਚ ਭਾਰਤ ਤੇ ਪਾਕਿਸਤਾਨ ਦਾ ਵੀ ਮੈਚ ਰਿਹਾ ਹੈ।
ਇਹਨਾਂ ਤੋਂ ਇਲਾਵਾ ਭਾਰਤ ਦਾ ਨਿਊਜ਼ੀਲੈਂਡ ਦੇ ਨਾਲ ਮੁੁਕਾਬਲਾ ਤੇ ਪਾਕਿਸਤਾਨ ਦਾ ਸ਼੍ਰੀਲੰਕਾ ਦੇ ਨਾਲ ਰੱਦ ਹੋ ਚੁੱਕਾ ਹੈ। ਜਿਕਰ-ਏ-ਖਾਸ ਹੈ ਕਿ ਮੈਨਚੈਸਟਰ ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਜਿਸ ਕਾਰਨ ਹਰ ਕੋਈ ਇਹੀ ਦੁਆਵਾਂ ਕਰ ਰਹੇ ਹਨ ਕਿ ਮੈਚ ਦੌਰਾਨ ਮੀਂਹ ਨਾ ਹੋਵੇ।



