ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਐਤਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਇਨਲ ਮੈਚ ਵਿਚ ਅਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਆਈਸੀਸੀ ਦੇ ਟ੍ਰਾਫੀ ਆਪਣੇ ਨਾਮ ਕਰ ਲਈ ਹੈ। ਭਾਰਤ ਨੂੰ ਇਹ ਮੈਚ 85 ਦੋੜਾਂ ਨਾਲ ਹਾਰਨਾ ਪਿਆ ਹੈ ਜਦਕਿ ਅਸਟ੍ਰੇਲੀਆ ਅੱਜ ਲਗਾਤਾਰ ਪੰਜਵੀ ਵਾਰ ਵਿਸ਼ਵ ਕੱਪ ਚੈਂਪੀਅਨ ਬਣਿਆ ਹੈ। ਅਸਟ੍ਰੇਲੀਆ ਦੀ ਧਮਾਕੇਦਾਰ ਬੱਲੇਬਾਜੀ ਅਤੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਭਾਰਤ ਨੂੰ ਇਸ ਮੈਚ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਮੈਲਬਰਨ ਕ੍ਰਿਕਟ ਗਰਾਊਂਡ ਵਿਚ ਖੇਡੇ ਗਏ ਫਾਇਨਲ ਮੈਚ ‘ਚ ਅਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫ਼ੈਸਲਾ ਲਿਆ। ਅਸਟ੍ਰੇਲੀਆ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਅਤੇ ਟੀਮ ਨੇ ਕੇਵਲ 7 ਓਵਰਾਂ ‘ਚ ਹੀ ਬਿਨਾਂ ਵਿਕੇਟ ਗਵਾਏ 50 ਰਨ ਬਣਾ ਲਏ ਜੋ ਕਿ ਲਗਾਤਾਰ ਇਸੇ ਤਰ੍ਹਾ ਜਾਰੀ ਰਹੇ। ਭਾਰਤ ਨੂੰ ਲੰਬੇ ਇੰਤਜਾਰ ਤੋਂ ਬਾਅਦ 123 ਦੋੜਾਂ ਉੱਤੇ ਪਹਿਲੀ ਸਫਲਤਾ ਹਾਸਲ ਹੋਈ । 16 ਓਵਰਾਂ ਵਿਚ ਹੀ ਅਸਟ੍ਰੇਲੀਆ ਨੇ 150 ਦੋੜਾਂ ਨੂੰ ਪਾਰ ਕਰ ਲਿਆ ਅਤੇ 20 ਓਵਰਾਂ ਵਿਚ 4 ਵਿਕਟਾਂ ਖੋ ਕੇ 184 ਦੋੜਾਂ ਬਣਾਇਆ ਅਤੇ ਭਾਰਤ ਨੂੰ ਇਹ ਮੈਚ ਜਿੱਤਣ ਲਈ 185 ਰਨ ਬਨਾਉਣੇ ਸਨ।
ਟਾਰਗੇਟ ਦਾ ਪਿੱਛਾ ਕਰਨ ਦੀ ਉੱਤਰੀ ਭਾਰਤ ਦੀ ਸ਼ੁਰੂਆਤ ਬੇਹਦ ਹੀ ਖਰਾਬ ਰਹੀ ਅਤੇ ਟੀਮ ਨੇ 13 ਦੋੜਾਂ ਉੱਤੇ ਹੀ 2 ਵਿਕਟਾਂ ਗਵਾ ਲਈਆਂ। ਇਸ ਤੋਂ ਬਾਅਦ ਟੀਮ ਅਜੇ ਸੰਭਲੀ ਵੀ ਨਹੀਂ ਸੀ ਕਿ ਸਮ੍ਰਿਤੀ ਮਾਧਨਾ ਦੇ ਰੂਪ ਵਿਚ ਭਾਰਤ ਨੂੰ ਤੀਜਾ ਝੱਟਕਾ ਲੱਗਿਆ। ਉੱਥੇ ਹੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਆਊਟ ਹੋ ਕੇ ਪਵੇਲੀਅਨ ਨੂੰ ਵਾਪਸ ਚਲਦੀ ਬਣੀ। ਭਾਰਤ ਨੇ ਮਹਿਜ਼ 32 ਦੋੜਾਂ ਉੱਤੇ 4 ਵਿਕਟਾਂ ਗਵਾ ਲਈਆਂ। 67 ਦੋੜਾਂ ਦੇ ਸਕੋਰ ਉੱਤੇ ਭਾਰਤ ਦੀ ਅੱਧੀ ਟੀਮ ਆਊਟ ਹੋ ਗਈ ਜਿਸ ਤੋਂ ਬਾਅਦ ਇਹ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਖਤਮ ਹੋਣ ਲੱਗਿਆ। ਭਾਰਤ 100 ਦੋੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਪਾਇਆ ਅਤੇ 99 ਦੋੜਾਂ ਉੱਤੇ ਪੂਰੀ ਟੀਮ ਸਿਮਟ ਗਈ ਅਤੇ ਇਹ ਵਿਸ਼ਵ ਕੱਪ ਅਸਟ੍ਰੇਲੀਆ ਦੀ ਟੀਮ ਨੇ ਆਪਣੇ ਨਾਮ ਕਰ ਲਿਆ। ਦੱਸ ਦਈਏ ਕਿ ਭਾਰਤ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਇਨਲ ਮੈਚ ਵਿਚ ਪਹੁੰਚਿਆ ਸੀ ਅਤੇ ਹਾਰ ਤੋਂ ਬਾਅਦ ਭਾਰਤੀ ਟੀਮ ਦਾ ਇਸ ਵਾਰ ਵੀ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਮਿੱਟੀ ਵਿਚ ਮਿਲ ਗਿਆ ਹੈ।


