India AI Impact Summit 2026: ਦਿੱਲੀ ਦੇ ਭਾਰਤ ਮੰਡਪਮ ‘ਚ ਜੁੜੇ ਵਿਸ਼ਵ ਭਰ ਦੇ ਦਿੱਗਜ, PM ਮੋਦੀ ਨੇ ਦੱਸਿਆ AI ਦਾ ਮਨੁੱਖੀ ਮਹੱਤਵ

ਨਵੀਂ ਦਿੱਲੀ : ਰਾਜਧਾਨੀ ਦੇ ‘ਭਾਰਤ ਮੰਡਪਮ’ ਵਿਖੇ ਚੱਲ ਰਹੇ ਪੰਜ ਦਿਨਾਂ ‘ਇੰਡੀਆ AI ਇਮਪੈਕਟ ਸਮਿਟ 2026’ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ…

ਰਾਜਧਾਨੀ ਦੇ 'ਭਾਰਤ ਮੰਡਪਮ' ਵਿਖੇ ਚੱਲ ਰਹੇ ਪੰਜ ਦਿਨਾਂ 'ਇੰਡੀਆ AI ਇਮਪੈਕਟ ਸਮਿਟ 2026' ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ

ਨਵੀਂ ਦਿੱਲੀ : ਰਾਜਧਾਨੀ ਦੇ ‘ਭਾਰਤ ਮੰਡਪਮ’ ਵਿਖੇ ਚੱਲ ਰਹੇ ਪੰਜ ਦਿਨਾਂ ‘ਇੰਡੀਆ AI ਇਮਪੈਕਟ ਸਮਿਟ 2026’ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਲੋਕ-ਪੱਖੀ ਵਰਤੋਂ ‘ਤੇ ਜ਼ੋਰ ਦਿੱਤਾ। ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨ ਤੇ ਤਕਨਾਲੋਜੀ ਉਦੋਂ ਹੀ ਸਾਰਥਕ ਹੁੰਦੀ ਹੈ ਜਦੋਂ ਇਹ ਮਨੁੱਖੀ ਬੁੱਧੀ ਤੇ ਫੈਸਲੇ ਲੈਣ ਦੀ ਸਮਰੱਥਾ ਨਾਲ ਜੁੜ ਕੇ ਜਨਤਾ ਦੇ ਕੰਮ ਆਵੇ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦਾ ਮੁੱਖ ਟੀਚਾ ਇਹ ਲੱਭਣਾ ਹੈ ਕਿ AI ਰਾਹੀਂ ਪੂਰੀ ਮਨੁੱਖਤਾ ਦਾ ਭਲਾ ਕਿਵੇਂ ਕੀਤਾ ਜਾ ਸਕਦਾ ਹੈ।

ਗਲੋਬਲ ਸਾਊਥ ਵਿੱਚ ਪਹਿਲੀ ਵਾਰ ਇੰਨਾ ਵੱਡਾ ਮੰਚ

ਸੋਮਵਾਰ ਤੋਂ ਸ਼ੁਰੂ ਹੋਇਆ ਇਹ ਸਮਿਟ ਇਸ ਪੱਖੋਂ ਇਤਿਹਾਸਕ ਹੈ ਕਿ ਪਹਿਲੀ ਵਾਰ ‘ਗਲੋਬਲ ਸਾਊਥ’ ਦੇ ਕਿਸੇ ਦੇਸ਼ ਵਿੱਚ AI ਵਰਗੇ ਗੰਭੀਰ ਵਿਸ਼ੇ ‘ਤੇ ਇੰਨੇ ਵੱਡੇ ਪੱਧਰ ਦਾ ਵਿਸ਼ਵ ਸੰਮੇਲਨ ਹੋ ਰਿਹਾ ਹੈ। ਇਸ ਵਿੱਚ 20 ਤੋਂ ਵੱਧ ਰਾਸ਼ਟਰ ਮੁਖੀ, 60 ਮੰਤਰੀ ਅਤੇ 500 ਤੋਂ ਵੱਧ AI ਮਾਹਿਰ ਤੇ ਕੰਪਨੀਆਂ ਦੇ CEO ਹਿੱਸਾ ਲੈ ਰਹੇ ਹਨ। 20 ਫਰਵਰੀ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਪਹੁੰਚੇ ਹੋਏ ਹਨ।

ਪ੍ਰਧਾਨ ਮੰਤਰੀ ਮੋਦੀ ਦਾ ਉਦਘਾਟਨੀ ਭਾਸ਼ਣ  

ਸੰਮੇਲਨ ਦਾ ਸਭ ਤੋਂ ਅਹਿਮ ਪੜਾਅ 19 ਫਰਵਰੀ ਨੂੰ ਹੋਵੇਗਾ, ਜਦੋਂ ਪ੍ਰਧਾਨ ਮੰਤਰੀ ਮੋਦੀ ਆਪਣਾ ਮੁੱਖ ਭਾਸ਼ਣ ਦੇਣਗੇ। ਇਸ ਦੌਰਾਨ ਉਹ ਜ਼ਿੰਮੇਵਾਰ AI ਦੀ ਵਰਤੋਂ ਅਤੇ ਇਸ ਸਬੰਧੀ ਭਾਰਤ ਦੇ ਦੂਰਅੰਦੇਸ਼ੀ ਦ੍ਰਿਸ਼ਟੀਕੋਣ ਨੂੰ ਦੁਨੀਆ ਸਾਹਮਣੇ ਰੱਖਣਗੇ। ਇਸ ਸਮਿਟ ਰਾਹੀਂ ਭਾਰਤ ਵਿਸ਼ਵ ਪੱਧਰ ‘ਤੇ AI ਦੇ ਸੁਰੱਖਿਅਤ ਅਤੇ ਨਿਆਂਪੂਰਨ ਢਾਂਚੇ ਲਈ ਅਗਵਾਈ ਕਰਨ ਦੀ ਤਿਆਰੀ ਵਿੱਚ ਹੈ।

ਤਿੰਨ ਵੱਡੀਆਂ ਚੁਣੌਤੀਆਂ

ਸਮਿਟ ਦਾ ਖਿੱਚ ਦਾ ਕੇਂਦਰ ਤਿੰਨ ਗਲੋਬਲ ਚੁਣੌਤੀਆਂ ਹਨ, ਜਿਨ੍ਹਾਂ ਰਾਹੀਂ ਔਰਤਾਂ ਅਤੇ ਨੌਜਵਾਨਾਂ ਦੀ AI ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਲਈ 60 ਦੇਸ਼ਾਂ ਤੋਂ 4,650 ਤੋਂ ਵੱਧ ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ ਚੋਟੀ ਦੀਆਂ 70 ਟੀਮਾਂ ਨੂੰ ਫਾਈਨਲਿਸਟ ਵਜੋਂ ਚੁਣਿਆ ਗਿਆ ਹੈ। ਇਹ ਨੌਜਵਾਨ ਨਵੀਨਤਾਕਾਰੀ ਆਪਣੇ ਵਿਚਾਰਾਂ ਨੂੰ ਦੁਨੀਆ ਦੇ ਨੀਤੀ ਘੜ੍ਹਨ ਵਾਲਿਆਂ ਅਤੇ ਨਿਵੇਸ਼ਕਾਂ ਸਾਹਮਣੇ ਪੇਸ਼ ਕਰਨਗੇ।

ਖੋਜ ਤੇ ਸੁਰੱਖਿਆ ‘ਤੇ ਕੇਂਦਰਿਤ ਵਿਸ਼ੇਸ਼ ਸੈਸ਼ਨ

18 ਫਰਵਰੀ ਨੂੰ IIT ਹੈਦਰਾਬਾਦ ਦੇ ਸਹਿਯੋਗ ਨਾਲ ਇੱਕ ਮਹੱਤਵਪੂਰਨ ਖੋਜ ਸੰਗੋਸ਼ਠੀ ਕਰਵਾਈ ਜਾ ਰਹੀ ਹੈ। ਇਸ ਵਿੱਚ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਤੋਂ ਪ੍ਰਾਪਤ ਹੋਈਆਂ 250 ਤੋਂ ਵੱਧ ਰਿਸਰਚ ਰਿਪੋਰਟਾਂ ‘ਤੇ ਚਰਚਾ ਹੋਵੇਗੀ। ਐਸਟੋਨੀਆ ਦੇ ਰਾਸ਼ਟਰਪਤੀ ਅਲਾਰ ਕਾਰਿਸ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵੀ ਇਸ ਵਿਸ਼ੇਸ਼ ਚਰਚਾ ਦਾ ਹਿੱਸਾ ਬਣਨਗੇ, ਜਿੱਥੇ AI ਦੇ ਸ਼ਾਸਨ ਢਾਂਚੇ ਅਤੇ ਸੁਰੱਖਿਆ ਬਾਰੇ ਗੰਭੀਰ ਮੰਥਨ ਹੋਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

Bathinda Encounter : ਬਠਿੰਡਾ ‘ਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁੱਠਭੇੜ: ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ ਤੇ 4 ਕਾਬੂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *