ਜ਼ੀਰਕਪੁਰ : ਇਕ ਇਕ ਭਿਆਨਕ ਸੜਕ ਹਾਦਸਾ (Terrible road accident) ਵਾਪਰ ਗਿਆ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਟੀਮ (Local police team) ਮੌਕੇ ‘ਤੇ ਪਹੁੰਚ ਗਈ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਾਜ਼ਮਾਂ (Police personnel) ਵਲੋਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ (Civil Hospital) ਵਿਚ ਪੋਸਟਮਾਰਟਮ (Postmortem) ਲਈ ਮੋਰਚੁਰੀ (Mortuary) ਵਿਚ ਰਖਵਾ ਦਿੱਤਾ ਹੈ। ਜਾਣਕਾਰੀ ਮੁਤਾਬਕ ਜ਼ੀਰਕਪੁਰ ਦੇ ਪਟਿਆਲਾ ਰੋਡ (Patiala Road of Zirakpur) ‘ਤੇ ਰਾਜਸਥਾਨ ਤੋਂ ਜ਼ੀਰਕਪੁਰ (From Rajasthan to Zirakpur) ਵੱਲ ਆ ਰਿਹਾ ਪੱਥਰ (ਮਾਰਬਲ) ਅਤੇ ਟਾਈਲਾਂ ਦਾ ਭਰਿਆ ਟਰਾਲਾ ਬੇਕਾਬੂ (Trala uncontrollable) ਹੋ ਗਿਆ। ਇਸ ਕਾਰਨ ਸਵੇਰੇ ਸੈਰ ਕਰਦੇ ਅਤੇ ਸੜਕ ਕਿਨਾਰੇ ਲੰਘਦੇ ਲੋਕਾਂ ‘ਤੇ ਟਰਾਲਾ ਪਲਟਦਾ ਹੋਇਆ ਖਤਾਨਾਂ ਵਿੱਚ ਜਾ ਡਿਗਿਆ।
ਇਸ ਘਟਨਾ ਸਬੰਧੀ ਰਾਹਗੀਰਾਂ ਨੇ ਦੱਸਿਆ ਕਿ ਟਰਾਲਾ ਬੇਕਾਬੂ ਹੁੰਦਾ ਵਿਖਾਈ ਦਿੱਤਾ, ਜੋ ਆਪਣੀ ਇਕ ਸਾਈਡ ਛੱਡ ਕੇ ਦੂਸਰੇ ਪਾਸੇ ਵੱਲ ਨੂੰ ਝੁਕਦਾ ਨਜ਼ਰ ਆ ਰਿਹਾ ਸੀ ਪਰ ਅਚਾਨਕ ਹੀ ਟਰਾਲਾ ਪਲਟਣ ਕਾਰਨ ਇਸ ਦੇ ਪੱਥਰ ਹੇਠਾਂ ਆਏ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ‘ਤੇ ਪੁੱਜ ਕੇ ਜਦੋਂ ਟਰਾਲੇ ਨੂੰ ਜੇ. ਸੀ. ਬੀ. ਨਾਲ ਚੁੱਕਿਆ ਤਾਂ ਹੇਠੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ, ਜਿਸ ਵਿੱਚ 23 ਸਾਲਾ ਖੁਰਸ਼ੀਦ, 19 ਸਾਲਾ ਭਰਾ ਲਾਲ ਤੇ ਇੱਕ 12 ਸਾਲ ਦਾ ਬੱਚਾ ਸ਼ਾਮਲ ਹੈ। ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ੀਰਕਪੁਰ ਥਾਣਾ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਧਰਮਪਾਲ ਨੇ ਦੱਸਿਆ ਕਿ ਖੁਰਸ਼ੀਦ ਤੇ ਭਰਾ ਲਾਲ ਪਟਿਆਲਾ-ਜ਼ੀਰਕਪੁਰ ਰੋਡ ‘ਤੇ ਸਥਿਤ ਮਹਾਵੀਰ ਪੈਲਸ ਕੋਲ ਤੂੜੀ ਆਲੇ ਧਰਮ ਕੰਡੇ ‘ਤੇ ਕੰਮ ਕਰਦੇ ਸੀ, ਜਿਨ੍ਹਾਂ ਦੀ ਬੇਕਾਬੂ ਟਰਾਲੇ ਦੇ ਹੇਠਾ ਆਉਣ ਕਾਰਨ ਮੌਤ ਹੋ ਗਈ, ਜਦੋਂ ਕਿ ਜਿਸ 12 ਸਾਲਾਂ ਦੇ ਬੱਚੇ ਦੀ ਮੌਤ ਹੋਈ ਹੈ, ਉਹ ਟਰਾਲਾ ਚਾਲਕ ਦੇ ਨਾਲ ਰਾਜਸਥਾਨ ਵੱਲੋਂ ਨਾਲ ਆਇਆ ਸੀ।
